ਪੰਜਾਬ ਸਰਕਾਰ ਨੇ ਬਦਲੀਆਂ ਉਪਰ 5 ਜੂਨ ਤਕ ਲਾਈ ਮੁਕੰਮਲ ਪਾਬੰਦੀ

By  Jagroop Kaur May 27th 2021 11:56 PM

ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਚੱਲ ਰਹੇ ਪੰਜਾਬ ਸਰਕਾਰ ਦੇ ਯਤਨਾਂ ਨੂੰ ਮਜਬੂਤੀ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ ਜਿਥੇ ਅੱਜ ਕੋਰੋਨਾ ਪਾਬੰਦੀਆਂ ਨੂੰ ਵਧਾਇਆ ਹੈ। ਉਥੇ ਹੀ 5 ਜੂਨ, 2021 ਤੱਕ ਹਰ ਤਰ੍ਹਾਂ ਦੇ ਤਬਾਦਲਿਆਂ ’ਤੇ ਵੀ ਰੋਕ ਲਗਾ ਦਿੱਤੀ ਹੈ। ਮੁੱਖ ਮੰਤਰੀ ਦੇ ਨਿਰਦੇਸ਼ ਤੋਂ ਬਾਅਦ ਪਰਸੋਨਲ ਵਿਭਾਗ ਨੇ ਪੱਤਰ ਵੀ ਜਾਰੀ ਕਰ ਦਿੱਤਾ ਹੈ।Babushahi.com Read More : ਕੋਰੋਨਾ ਪੀੜਤਾਂ ਤੋਂ ਵਾਧੂ ਵਸੂਲੀ ਕਰਨ ਵਾਲੇ ਹਸਪਤਾਲ ਖ਼ਿਲਾਫ਼ ਡੀਸੀ ਵੱਲੋਂ ਐਕਸ਼ਨ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਜਾਰੀ ਆਈ.ਏ.ਐੱਸ. ਤੇ ਪੀ.ਸੀ.ਐੱਸ. ਅਧਿਕਾਰੀਆਂ ਦੇ ਵੱਡੇ ਪੱਧਰ ’ਤੇ ਹੋਏ ਤਬਾਦਲਿਆਂ ’ਤੇ ਵੀ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਤੇ ਉਕਤ ਤਬਾਦਲੇ 5 ਜੂਨ, 2021 ਤੋਂ ਬਾਅਦ ਪ੍ਰਭਾਵੀ ਮੰਨੇ ਜਾਣਗੇ। ਜਦਕਿ ਹੋਰ ਵਿਭਾਗਾਂ ਦੇ ਹਰ ਪੱਧਰ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਟਰਾਂਸਫਰ ’ਤੇ ਵੀ 5 ਜੂਨ, 2021 ਤੱਕ ਰੋਕ ਲਗਾ ਦਿੱਤੀ ਗਈ ਹੈ।ਪੰਜਾਬ ਸਰਕਾਰ ਨੇ 5 ਜੂਨ ਤੱਕ ਹਰ ਤਰ੍ਹਾਂ ਦੇ ਤਬਾਦਲਿਆਂ 'ਤੇ ਲਗਾਈ ਰੋਕ Read More : ਸ਼ਰਮਨਾਕ : ਦੋ ਬੱਚਿਆਂ ਦੀ ਮਾਂ ਨਾਲ ਕੀਤਾ ਗੈਂਗਰੇਪ, ਮੁਲਜ਼ਮਾਂ ਦੀ ਭਾਲ ‘ਚ ਜੁਟੀ... ਇਥੇ ਇਹ ਵੀ ਜ਼ਿਕਰਯੋਗ ਹੈ ਕਿ ਅੱਜ ਹੀ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ 31 ਮਈ ਤੱਕ ਲੱਗਿਆਂ ਪਾਬੰਦੀਆਂ ਨੂੰ ਵੀ ਵਧ ਦਿੱਤਾ ਗਿਆ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਲਾਗ ਰੋਗ ਤੋਂ ਨਿਜਾਤ ਪਾਈ ਜਾ ਸਕੇ।

Related Post