ਪੰਜਾਬ ਸਰਕਾਰ ਦਾ ਵੱਡਾ ਫੈਸਲਾ, 800 ਸਰਕਾਰੀ ਸਕੂਲਾਂ ਨੂੰ ਬੰਦ (ਮਰਜ) ਕਰਨ ਦਾ ਕੀਤਾ ਐਲਾਨ, ਦੇਖੋ ਸੂਚੀ!!

By  Joshi October 21st 2017 01:16 PM -- Updated: October 21st 2017 01:19 PM

ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਸੂਬੇ ਦੇ 800 ਸਰਕਾਰੀ ਸਕੂਲਾਂ ਨੂੰ ਬੰਦ (ਮਰਜ) ਕਰਨ ਦਾ ਐਲਾਨ ਕੀਤਾ ਹੈ। ਸਭ ਤੋਂ ਵੱਧ ਸਕੂਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਬੰਦ ਹੋਏ ਹਨ ਜਿਹਨਾਂ ਦੀ ਗਿਣਤੀ 140 ਹੈ ਜਦਕਿ ਜ਼ਿਲ੍ਹਾ ਗੁਰਦਾਸਪੁਰ ਇਸ ਮਾਮਲੇ 'ਚ ਦੂਜੇ ਨੰਬਰ ਉੱਤੇ ਰਿਹਾ ਹੈ।

Punjab government to merge 800 primary schools, issues notification!ਇਸ ਮਾਮਲੇ 'ਤੇ ਬੋਲਦਿਆਂ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਇਹ ਸਰਾਸਰ ਗਲਤ ਹੈ ਅਤੇ ਬਹੁਤ ਹੀ ਬੇਤੁਕੀ ਗੱਲ ਹੈ। ਉਹਨਾਂ ਕਿਹਾ ਕਿ ਲੋੜਵੰਦ ਬੱਚਿਆਂ ਨੂੰ ਕਈ ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਸਕੂਲ ਜਾਣਾ ਪਵੇਗਾ ਜਿਸ ਨਾਲ ਉਹਨਾਂ ਦੇ ਬੋਝ 'ਚ ਵਾਧਾ ਹੋਵੇਗਾ।

Punjab government to merge 800 primary schools, issues notification!ਉਹਨਾਂ ਕਿਹਾ ਕਿ ਇਸ ਫੈਸਲੇ ਦੇ ਖਿਲਾਫ "ਆਪ" ਸਕੂਲਾਂ ਦੇ ਬਾਹਰ ਧਰਨੇ ਦੇਵੇਗੀ। ਅੱਗੇ ਗੱਲਬਾਤ ਕਰਦਿਆਂ ਕਿਹਾ ਉਹਨਾਂ ਨੇ ਕਿਹਾ ਹੈ ਕਿ ਇਕੱਲੇ ਗੁਰਦਾਸਪੁਰ 'ਚ 133 ਸਕੂਲ ਮਰਜ਼ ਕੀਤੇ ਜਾ ਰਹੇ ਹਨ ਜੋ RTE ਦੀ ਉਲੰਘਣਾ ਹੋਵੇਗੀ।

Punjab government to merge 800 primary schools, issues notification!

—PTC News

Related Post