ਪੰਜਾਬ ਸਰਕਾਰ ਦਾ ਖੁੱਲ੍ਹੇ ਬੋਰਵੈੱਲਾਂ 'ਤੇ ਐਕਸ਼ਨ, ਸੂਬੇ ਭਰ 'ਚ 45 ਬੋਰਵੈੱਲ ਕੀਤੇ ਸੀਲ੍ਹ

By  Jashan A June 12th 2019 04:47 PM -- Updated: June 12th 2019 05:14 PM

ਪੰਜਾਬ ਸਰਕਾਰ ਦਾ ਖੁੱਲ੍ਹੇ ਬੋਰਵੈੱਲਾਂ 'ਤੇ ਐਕਸ਼ਨ, ਸੂਬੇ ਭਰ 'ਚ 45 ਬੋਰਵੈੱਲ ਕੀਤੇ ਸੀਲ੍ਹ,ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਸਾਰੇ ਖੁੱਲ੍ਹੇ ਬੋਰਵੈੱਲਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮਾਂ ਦੇ ਕੁਝ ਘੰਟਿਆਂ ਦੇ ਅੰਦਰ ਹੀ ਅਜਿਹੇ 45 ਬੋਰਵੈੱਲ ਬੰਦ ਕਰ ਦਿੱਤੇ ਗਏ ਹਨ ਤਾਂ ਕਿ ਭਵਿੱਖ ਵਿੱਚ ਦੁਖਦਾਇਕ ਘਟਨਾ ਨੂੰ ਮੁੜ ਵਾਪਰਨ ਨੂੰ ਰੋਕਿਆ ਜਾ ਸਕੇ। ਸੁਨਾਮ ਨੇੜੇ ਇੱਕ ਬੋਰਵੈੱਲ ਵਿੱਚ 108 ਘੰਟੇ ਅੰਦਰ ਰਹਿਣ ਕਾਰਨ ਦੋ ਸਾਲਾਂ ਦੇ ਲੜਕੇ ਦੀ ਮੌਤ ਹੋ ਗਈ ਸੀ। [caption id="attachment_305940" align="aligncenter" width="300"]br ਪੰਜਾਬ ਸਰਕਾਰ ਦਾ ਖੁੱਲ੍ਹੇ ਬੋਰਵੈੱਲਾਂ 'ਤੇ ਐਕਸ਼ਨ, ਸੂਬੇ ਭਰ 'ਚ 45 ਬੋਰਵੈੱਲ ਕੀਤੇ ਸੀਲ੍ਹ[/caption] ਡਿਪਟੀ ਕਮਿਸ਼ਨਰਾਂ ਨੇ ਮੁੱਖ ਮੰਤਰੀ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਬੋਰਵੈੱਲਾਂ ਦੀ ਸਥਿਤੀ ਬਾਰੇ ਰਿਪੋਰਟਾਂ ਸੌਂਪ ਦਿੱਤੀਆਂ ਹਨ। ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਪਾਸੋਂ ਖੁੱਲ੍ਹੇ ਬੋਰਵੈੱਲਾਂ ਬਾਰੇ ਵਿਸਥਾਰਤ ਰਿਪੋਰਟਾਂ ਦੇਣ ਅਤੇ ਇਨ੍ਹਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਸਨ। ਹੋਰ ਪੜ੍ਹੋ:ਮਾਨਸਾ ਦੇ ਪਿੰਡ ਸਮਾਓਂ ‘ਚ ਕੈਂਸਰ ਕਾਰਨ ਇੱਕੋ ਪਰਿਵਾਰ ‘ਚ ਤੀਜੀ ਮੌਤ, ਪਿੰਡ ‘ਚ ਛਾਇਆ ਮਾਤਮ [caption id="attachment_305941" align="aligncenter" width="300"]br ਪੰਜਾਬ ਸਰਕਾਰ ਦਾ ਖੁੱਲ੍ਹੇ ਬੋਰਵੈੱਲਾਂ 'ਤੇ ਐਕਸ਼ਨ, ਸੂਬੇ ਭਰ 'ਚ 45 ਬੋਰਵੈੱਲ ਕੀਤੇ ਸੀਲ੍ਹ[/caption] ਰਿਪੋਰਟਾਂ ਮੁਤਾਬਕ ਹੁਣ ਤੱਕ 45 ਖੁੱਲ੍ਹੇ ਬੋਰਵੈੱਲ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ 26 ਬੋਰਵੈੱਲ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪਾਏ ਗਏ ਹਨ ਜਿਨ੍ਹਾਂ ਵਿੱਚੋਂ ਬੱਸੀ ਪਠਾਣਾ ਅਤੇ ਖੇੜਾ ਬਲਾਕਾਂ ਵਿੱਚ 13-13 ਖੁੱਲ੍ਹੇ ਬੋਰ ਸਨ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਵਿੱਚ ਅੱਠ ਬੋਰਵੈੱਲ ਬੰਦ ਕੀਤੇ ਗਏ ਜਦਕਿ ਪਟਿਆਲਾ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਤਿੰਨ-ਤਿੰਨ, ਗੁਰਦਾਸਪੁਰ ਜ਼ਿਲ੍ਹੇ ਵਿੱਚ ਦੋ ਅਤੇ ਰੋਪੜ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਇਕ-ਇਕ ਖੁੱਲ੍ਹੇ ਬੋਰਵੈੱਲ ਬੰਦ ਕਰ ਦਿੱਤੇ ਗਏ ਹਨ। [caption id="attachment_305942" align="aligncenter" width="300"]br ਪੰਜਾਬ ਸਰਕਾਰ ਦਾ ਖੁੱਲ੍ਹੇ ਬੋਰਵੈੱਲਾਂ 'ਤੇ ਐਕਸ਼ਨ, ਸੂਬੇ ਭਰ 'ਚ 45 ਬੋਰਵੈੱਲ ਕੀਤੇ ਸੀਲ੍ਹ[/caption] ਰੋਪੜ ਜ਼ਿਲ੍ਹੇ ਵਿੱਚ ਜਿੱਥੇ 19 ਬੋਰਵੈੱਲ ਅਣਢਕੇ ਪਾਏ ਗਏ ਜਿਨ੍ਹਾਂ ਵਿੱਚੋਂ ਇਕ ਨੂੰ ਬੰਦ ਕਰ ਦਿੱਤਾ ਗਿਆ ਹੈ ਜਦਕਿ ਬਾਕੀਆਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਕ ਸਰਕਾਰੀ ਬੁਲਾਰੇ ਮੁਤਾਬਕ ਇਤਫਾਕਵੱਸ ਫ਼ਿਰੋਜ਼ਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਕੋਈ ਵੀ ਬੋਰਵੈੱਲ ਖੁੱਲ੍ਹਾ ਨਹੀਂ ਪਾਇਆ ਗਿਆ।ਸੁਨਾਮ ਦੀ ਘਟਨਾ ਜਿਸ ਵਿੱਚ ਦੋ ਸਾਲਾ ਦਾ ਫਤਿਹਵੀਰ ਬੋਰ ਵਿੱਚ ਲੰਮੀ ਘਾਲਣਾ ਘਾਲਣ ਤੋਂ ਬਾਅਦ ਵੀ ਜਿੰਦਾ ਨਹੀਂ ਬਚ ਸਕਿਆ, ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਮੁੱਖ ਸਕੱਤਰ ਦੀ ਅਗਵਾਈ ਵਾਲੇ ਆਫਤ ਪ੍ਰਬੰਧਨ ਗਰੁੱਪ ਨੂੰ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਐਸ.ਓ.ਪੀਜ਼. (ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ) ਨੂੰ ਅੰਤਮ ਰੂਪ ਦੇਣ ਲਈ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਨਹੀਂ ਚਾਹੁੰਦੇ ਕਿ ਭਵਿੱਖ ਵਿੱਚ ਖੁੱਲ੍ਹੇ ਬੋਰ ਕਾਰਨ ਕਿਸੇ ਨੂੰ ਆਪਣੀ ਜਾਨ ਗਵਾਉਣੀ ਪਵੇ। -PTC News

Related Post