ਪੰਜਾਬੀ ਮਹਿਲਾ ਵਕੀਲ ਨੇ ਲਾਏ ਪ੍ਰਿੰਸ ਹੈਰੀ 'ਤੇ ਵਿਆਹ ਤੋਂ ਮੁਕਰਨ ਦੇ ਦੋਸ਼, ਜੱਜ ਨੇ ਕਿਹਾ ਦਿਨੇ ਦੇਖਿਆ ਸੁਪਨਾ ਚੰਗਾ ਹੈ

By  Jagroop Kaur April 13th 2021 03:58 PM -- Updated: April 13th 2021 03:59 PM

ਅਦਾਲਤ ਵਿਚ ਕਈ ਵਾਰ ਬੜੇ ਦਿਲਚਸਪ ਕੇਸ ਸਾਹਮਣੇ ਆਉਂਦੇ ਹਨ। ਇਸ ਨੂੰ ਵੇਖ ਕੇ ਜੱਜ ਵੀ ਹੈਰਾਨ ਹੋ ਜਾਂਦੇ ਹਨ। ਹੁਣ ਇਕ ਪੰਜਾਬੀ ਮਹਿਲਾ ਵਕੀਲ ਨੇ ਇੰਗਲੈਂਡ ਦੇ ਪ੍ਰਿੰਸ ਹੈਰੀ 'ਤੇ ਵਿਆਹ ਤੋਂ ਮੁਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਪਟੀਸ਼ਨਕਰਤਾ ਪਲਵਿੰਦਰ ਕੌਰ ਨੇ ਅਦਾਲਤ ਨੂੰ ਦੱਸਿਆ ਕਿ ਉਹ ਕਦੇ ਯੂ ਕੇ ਨਹੀਂ ਗਈ ਸੀ ਅਤੇ ਉਸ ਨੇ ਹੈਰੀ ਨਾਲ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਕੀਤੀ ਸੀ। ਉਸਨੇ "ਪ੍ਰਿੰਸ ਚਾਰਲਸ ਨੂੰ ਸੰਦੇਸ਼ ਵੀ ਭੇਜਿਆ ਕਿ ਉਸਦਾ ਪੁੱਤਰ ਪ੍ਰਿੰਸ ਹੈਰੀ" ਉਸ ਨਾਲ ਵਿਆਹਿਆ ਹੈ।

Punjab & Haryana HC dismisses woman's plea claiming Prince Harry 'vowed' to marry her - FlipboardAlso Read | Coronavirus: Punjab reports highest single-day spike of COVID-19 cases

ਇਹ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿਥੇ ਇੱਕ ਮਹਿਲਾ ਵਕੀਲ ਪਲਵਿੰਦਰ ਕੌਰ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਇੰਗਲੈਂਡ ਦੇ ਪ੍ਰਿੰਸ ਹੈਰੀ ਨੇ ਮੇਰੇ ਨਾਲ ਵਿਆਹ ਕਰਾਉਣ ਦਾ ਵਾਅਦਾ ਕੀਤਾ ਸੀ।ਹੁਣ ਉਹ ਵਿਆਹ ਤੋਂ ਇਨਕਾਰ ਕਰ ਰਹੇ ਹਨ। ਇਸ ਲਈ ਉਨ੍ਹਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਜਾਵੇ | ਇਸ ਮਾਮਲੇ ਨੂੰ ਸੁਣ ਕੇ ਕੁਝ ਸਮੇਂ ਲਈ ਤਾਂ ਜੱਜ ਵੀ ਇਕ ਵਾਰ ਸੋਚਾਂ ਵਿਚ ਪੈ ਗਿਆ।

File photo of Prince Harry from Getty Images.

Also Read | CBSE Board exams 2021 should be cancelled: Arvind Kejriwal

ਮਾਮਲਾ ਜੱਜ ਦੀ ਸਮਝ ਵਿਚ ਜਲਦੀ ਹੀ ਆ ਗਿਆ | ਜਿਸ 'ਤੇ ਉਹਨਾਂ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਹ ਪਟੀਸ਼ਨ ਸਿਰਫ ਇਕ ਕਲਪਨਾ ਤੋਂ ਇਲਾਵਾ ਕੁਝ ਨਹੀਂ ਸੀ। ਜੱਜ ਅਰਵਿੰਦ ਸਿੰਘ ਸਾਂਗਵਾਨ ਨੇ ਕਿਹਾ ਕਿ ਇਸ ਗੱਲ ਦੀ ਹਰ ਸੰਭਾਵਨਾ ਹੈ ਕਿ ਅਖੌਤੀ ਪ੍ਰਿੰਸ ਹੈਰੀ ਪੰਜਾਬ ਦੇ ਇੱਕ ਪਿੰਡ ਵਿੱਚ ਇੱਕ ਸਾਈਬਰ ਕੈਫੇ ਵਿੱਚ ਬੈਠਾ ਹੋਵੇ, ਤੇ ਆਪਣੇ ਲਈ ਹਰੇ ਭਰੇ ਚਾਰੇ ਦੀ ਭਾਲ ਕਰ ਰਿਹਾ ਹੋਵੇ।COVID-19: Delhi High Court, district courts to stop physical hearing of cases from todayਇਸ ਦੇ ਨਾਲ ਹੀ ਅਦਾਲਤ ਨੇ ਆਪਣੇ ਆਦੇਸ਼ ਵਿੱਚ ਲਿਖਿਆ ਕਿ ਮਹਿਲਾ ਵਕੀਲ ਵੱਲੋਂ ਪ੍ਰਿੰਸ ਹੈਰੀ ਨਾਲ ਗੱਲਬਾਤ ਲਈ ਦਿੱਤੇ ਸਬੂਤ ਝੂਠੇ ਹਨ। ਵੱਖ-ਵੱਖ ਸੋਸ਼ਲ ਮੀਡੀਆ 'ਤੇ ਜਾਅਲੀ ਆਈ.ਡੀ. ਬਣਾ ਕੇ ਗੱਲ ਕੀਤੀ ਗਈ। ਮਹਿਲਾ ਵਕੀਲ ਦੀ ਪਟੀਸ਼ਨ ਵਿਚ ਵਿਆਕਰਨ ਦੀਆਂ ਗਲਤੀਆਂ ਹਨ ਅਤੇ ਇਹ ਸਭ ਸਿਰਫ ਸੁਪਨਿਆਂ ਦੀ ਦੁਨੀਆਂ ਵਿਚ ਰਹਿ ਕੇ ਕੀਤਾ ਜਾ ਸਕਦਾ ਹੈ।ਜੱਜ ਨੇ ਕਿਹਾ ਦਿਨੇ ਦੇਖਿਆ ਸੁਪਨਾ ਚੰਗਾ ਹੈ ਇਸ ਲਈ, ਪਟੀਸ਼ਨ ਸੁਣਨਯੋਗ ਨਹੀਂ ਹੈ ਅਤੇ ਇਸ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ।

Related Post