ਬੇਜ਼ਮੀਨੇ ਕਿਸਾਨਾਂ ਦੇ ਕਰਜ਼ੇ ਸਭ ਤੋਂ ਪਹਿਲਾਂ ਮੁਆਫ ਹੋਣ: ਗੁਲਜ਼ਾਰ ਸਿੰਘ ਰਣੀਕੇ

By  Shanker Badra December 26th 2018 05:13 PM -- Updated: December 26th 2018 05:31 PM

ਬੇਜ਼ਮੀਨੇ ਕਿਸਾਨਾਂ ਦੇ ਕਰਜ਼ੇ ਸਭ ਤੋਂ ਪਹਿਲਾਂ ਮੁਆਫ ਹੋਣ: ਗੁਲਜ਼ਾਰ ਸਿੰਘ ਰਣੀਕੇ।

ਚੰਡੀਗੜ :ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਸੱਚਮੁੱਚ ਪਿੰਡਾਂ ਦੇ ਕਿਸਾਨਾਂ ਨੂੰ ਕਰਜ਼ੇ ਦੇ ਜੰਜਾਲ ਵਿਚੋਂ ਬਾਹਰ ਕੱਢਣ ਲਈ ਸੰਜੀਦਾ ਹੈ ਤਾਂ ਸਭ ਤੋ ਪਹਿਲਾਂ ਬੇਜ਼ਮੀਨੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣੇ ਚਾਹੀਦੇ ਹਨ। ਇਹ ਮੰਗ ਇੱਥੇ ਪਾਰਟੀ ਦੇ ਮੁੱਖ ਦਫਤਰ ਵਿਚ ਅਕਾਲੀ ਦਲ ਦੇ ਅਨੁਸੂਚਿਤ ਜਾਤੀ ਵਿੰਗ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿੰਗ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਉਠਾਈ ਗਈ ਹੈ। ਇਸ ਮੀਟਿੰਗ ਵਿਚ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਜਸਟਿਸ ਨਿਰਮਲ ਸਿੰਘ ਅਤੇ ਸਾਬਕਾ ਸਾਂਸਦ ਬੀਬੀ ਸਤਵਿੰਦਰ ਕੌਰ ਧਾਲੀਵਾਲ ਸਮੇਤ ਕਈ ਅਕਾਲੀ ਆਗੂਆਂ ਨੇ ਭਾਗ ਲਿਆ। ਰਣੀਕੇ ਨੇ ਕਿਹਾ ਕਿ ਬੇਜ਼ਮੀਨੇ ਕਿਸਾਨ ਕਰਜ਼ਾ ਚੁੱਕ ਕੇ ਜ਼ਮੀਨਾਂ ਠੇਕੇ ਉੱਤੇ ਲੈਂਦੇ ਹਨ ਅਤੇ ਜੇਕਰ ਫਸਲ ਖਰਾਬ ਹੋ ਜਾਵੇ ਜਾਂ ਭਾਅ ਡਿੱਗ ਜਾਵੇ ਤਾਂ ਉਹਨਾਂ ਨੂੰ ਕਰਜ਼ਾ ਮੋੜਣਾ ਮੁਸ਼ਕਿਲ ਹੋ ਜਾਂਦਾ ਹੈ। ਇਹ ਕਰਜ਼ਾ ਲਗਾਤਾਰ ਵਧਦਾ ਜਾਂਦਾ ਹੈ ਅਤੇ ਬੇਜ਼ਮੀਨੇ ਕਿਸਾਨ ਇਸ ਨੂੰ ਕਦੇ ਵੀ ਉਤਾਰ ਨਹੀਂ ਪਾਉਂਦੇ।ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਵੱਲੋਂ ਇਸ ਸਮੱਸਿਆ ਨੂੰ ਦੂਰ ਨਹੀਂ ਕੀਤਾ ਗਿਆ ਹੈ।

Punjab landless Farmers Loans Gulzar Singh Ranike Statement
ਬੇਜ਼ਮੀਨੇ ਕਿਸਾਨਾਂ ਦੇ ਕਰਜ਼ੇ ਸਭ ਤੋਂ ਪਹਿਲਾਂ ਮੁਆਫ ਹੋਣ : ਗੁਲਜ਼ਾਰ ਸਿੰਘ ਰਣੀਕੇ

ਇਸ ਮੀਟਿੰਗ ਵਿਚ ਪੰਜਾਬ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਕਾਲਜਾਂ ਵਿਚ ਤੁਰੰਤ ਸਰਕਾਰੀ ਨਿਯਮਾਂ ਮੁਤਾਬਿਕ ਰਾਖਵਾਂਕਰਨ ਦੀ ਨੀਤੀ ਲਾਗੂ ਕੀਤੀ ਜਾਵੇ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਰਾਖਵਾਂਕਰਨ ਦੀ ਨੀਤੀ ਸਾਰੀਆਂ ਵਿੱਦਿਅਕ ਸੰਸਥਾਵਾਂ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਐਸਸੀ ਵਿੰਗ ਨੇ ਫੈਸਲਾ ਕੀਤਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਵਾਸਤੇ ਲੋਕਾਂ ਨੂੰ ਪਾਰਟੀ ਦੇ ਹੱਕ ਵਿਚ ਲਾਮਬੰਦ ਕਰਨ ਲਈ 15 ਜਨਵਰੀ ਤੋਂ ਹਲਕਾ-ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ।

Punjab landless Farmers Loans Gulzar Singh Ranike Statement
ਬੇਜ਼ਮੀਨੇ ਕਿਸਾਨਾਂ ਦੇ ਕਰਜ਼ੇ ਸਭ ਤੋਂ ਪਹਿਲਾਂ ਮੁਆਫ ਹੋਣ : ਗੁਲਜ਼ਾਰ ਸਿੰਘ ਰਣੀਕੇ

ਇਸ ਦੌਰਾਨ ਦਲਿਤਾਂ ਵਾਸਤੇ ਮੌਜੂਦ ਸਾਰੀਆਂ ਲੋਕ ਭਲਾਈ ਸਕੀਮਾਂ ਨੂੰ ਬੰਦ ਕਰਨ ਲਈ ਕਾਂਗਰਸ ਸਰਕਾਰ ਦੀ ਝਾੜਝੰਬ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਬੜੀ ਹੀ ਚਿੰਤਾ ਦੀ ਗੱਲ ਹੈ ਕਿ ਸਰਕਾਰ ਦੀ ਅਣਗਹਿਲੀ ਗਰੀਬਾਂ ਦੇ ਵਰਤਮਾਨ ਅਤੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਉਹਨਾਂ ਕਿਹਾ ਕਿ ਪੋਸਟ ਮੈਟ੍ਰਿਕ ਵਜ਼ੀਫੇ ਜਾਰੀ ਨਾ ਕੀਤੇ ਜਾਣ ਕਰਕੇ ਲੱਖਾਂ ਦਲਿਤ ਵਿਦਿਆਰਥੀਆਂ ਦਾ ਵਿੱਦਿਅਕ ਸਾਲ ਬਰਬਾਦ ਹੋ ਗਿਆ ਹੈ, ਪਰੰਤੂ ਸਰਕਾਰ ਨੇ ਕੋਈ ਪਰਵਾਹ ਨਹੀਂ ਕੀਤੀ। ਇਸ ਤੋਂ ਇਲਾਵਾ ਸਕੂਲ ਜਾਣ ਵਾਲੇ ਦਲਿਤ ਬੱਚਿਆਂ ਨੂੰ ਵਰਦੀਆਂ ਅਤੇ ਸਾਇਕਲ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਚੱਲ ਰਹੀ ਸ਼ਗਨ ਸਕੀਮ ਨੂੰ ਅਚਾਨਕ ਬਰੇਕਾਂ ਲੱਗ ਗਈਆਂ ਹਨ ਜਦਕਿ ਕਾਂਗਰਸ ਨੇ ਇਸ ਸਕੀਮ ਦੀ ਰਾਸ਼ੀ ਵਧਾਉਣ ਦਾ ਵਾਅਦਾ ਕੀਤਾ ਸੀ। ਇਸੇ ਤਰ੍ਹਾਂ ਦਲਿਤਾਂ ਨੂੰ ਦਿੱਤੀ ਜਾਣ ਵਾਲੀ 200 ਯੂਨਿਟ ਮੁਫਤ ਬਿਜਲੀ ਬੰਦ ਕਰ ਦਿੱਤੀ ਗਈ ਹੈ।

Punjab landless Farmers Loans Gulzar Singh Ranike Statement
ਬੇਜ਼ਮੀਨੇ ਕਿਸਾਨਾਂ ਦੇ ਕਰਜ਼ੇ ਸਭ ਤੋਂ ਪਹਿਲਾਂ ਮੁਆਫ ਹੋਣ : ਗੁਲਜ਼ਾਰ ਸਿੰਘ ਰਣੀਕੇ

ਇਸ ਮੀਟਿੰਗ ਦੌਰਾਨ ਮੁੱਖ ਰੂਪ ਵਿਚ ਇਹ ਗੱਲ ਉੱਭਰ ਕੇ ਆਈ ਕਿ ਕਾਂਗਰਸ ਨੇ ਦਲਿਤਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ।ਚੋਣਾਂ ਤੋਂ ਪਹਿਲਾਂ ਕਾਗਰਸ ਨੇ ਦਲਿਤਾਂ ਦੀ ਭਲਾਈ ਲਈ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਕਰਨ ਅਤੇ ਮੌਜੂਦਾ ਸਕੀਮਾਂ ਦੀ ਰਾਸ਼ੀ ਵਿਚ ਵਾਧਾ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਸੱਤਾ ਵਿਚ ਆਉਂਦੇ ਹੀ ਇਸ ਨੇ ਮੌਜੂਦਾ ਸਕੀਮਾਂ ਵੀ ਤਿਆਗ ਦਿੱਤੀਆਂ ਹਨ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕਾਂ ਇੰਦਰ ਇਕਬਾਲ ਸਿੰਘ ਅਟਵਾਲ, ਵਨਿੰਦਰ ਕੌਰ ਲੂੰਬਾ ਅਤੇ ਸਤਵੰਤ ਕੌਰ ਸੰਧੂ, ਦਫਤਰ ਸਕੱਤਰ ਭਗਤ ਸਿੰਘ ਤੇ ਮਨਜੀਤ ਸਿੰਘ ਮਾਹਤੋਂ, ਜਥੇਬੰਦਕ ਸਕੱਤਰ ਰਜਿੰਦਰ ਸਿੰਘ ਘੱਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਕੋਟਭਾਈ ਵੀ ਹਾਜ਼ਿਰ ਸਨ।

-PTCNews

Related Post