ਪੰਜਾਬ 'ਚ ਮੌਸਮ ਨੇ ਬਦਲਿਆ ਮਿਜ਼ਾਜ , ਮੀਂਹ ਪੈਣ ਨਾਲ ਠੰਡਾ-ਠੰਡਾ ਹੋਇਆ ਮੌਸਮ

By  Shanker Badra June 24th 2019 04:38 PM

ਪੰਜਾਬ 'ਚ ਮੌਸਮ ਨੇ ਬਦਲਿਆ ਮਿਜ਼ਾਜ , ਮੀਂਹ ਪੈਣ ਨਾਲ ਠੰਡਾ-ਠੰਡਾ ਹੋਇਆ ਮੌਸਮ:ਚੰਡੀਗੜ੍ਹ : ਪੰਜਾਬ 'ਚ ਅੱਜ ਸਵੇਰੇ ਤੋਂ ਅਸਮਾਨ ਵਿਚ ਛਾਏ ਬੱਦਲਾਂ ਅਤੇ ਠੰਡੀਆਂ ਹਵਾਵਾਂ ਨੇ ਮੌਸਮ ਨੂੰ ਠੰਡਾ-ਠੰਡਾ ਬਣਾ ਦਿੱਤਾ ਹੈ, ਜਿਸ ਕਾਰਨ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਤੇ ਲੋਕਾਂ ਨੇ ਪੈ ਰਹੀ ਗਰਮੀ ਤੋਂ ਰਾਹਤ ਪਾਈ ਹੈ।

Punjab morning Rain fall Cold weather
ਪੰਜਾਬ 'ਚ ਮੌਸਮ ਨੇ ਬਦਲਿਆ ਮਿਜ਼ਾਜ , ਮੀਂਹ ਪੈਣ ਨਾਲ ਠੰਡਾ-ਠੰਡਾ ਹੋਇਆ ਮੌਸਮ

ਅੱਜ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ -ਵੱਖ ਇਲਾਕਿਆਂ ‘ਚ ਮੀਂਹ ਪੈ ਰਿਹਾ ਹੈ।ਪੰਜਾਬ ਦੇ ਵੱਖ -ਵੱਖ ਇਲਾਕਿਆਂ ‘ਚ ਬੀਤੇ ਕੱਲ ਤੋਂ ਬੱਦਲਵਾਈ ਦੇਖਣ ਨੂੰ ਮਿਲੀ ਸੀ ,ਜਿਸ ਤੋਂ ਬਾਅਦ ਅੱਜ ਸਵੇਰ ਤੋਂ ਲਗਾਤਾਰ ਤੇਜ਼ ਮੀਂਹ ਪੈ ਰਿਹਾ ਹੈ।ਇਸ ਮੀਂਹ ਦੇ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ,ਉਥੇ ਹੀ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ।

Punjab morning Rain fall Cold weather
ਪੰਜਾਬ 'ਚ ਮੌਸਮ ਨੇ ਬਦਲਿਆ ਮਿਜ਼ਾਜ , ਮੀਂਹ ਪੈਣ ਨਾਲ ਠੰਡਾ-ਠੰਡਾ ਹੋਇਆ ਮੌਸਮ

ਇਸ ਮੀਂਹ ਦੇ ਨਾਲ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ ਕਿਉਂਕਿ ਝੋਨੇ ਦੇ ਲਈ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ,ਜਿਸ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਵੀ ਮਿਲੇਗੀ।ਇਸ ਦੇ ਨਾਲ ਹੀ ਇਹ ਬਾਰਿਸ਼ ਸਬਜ਼ੀਆਂ ਦੇ ਲਈ ਵੀ ਕਾਫ਼ੀ ਲਾਹੇਵੰਦ ਹੈ।

Punjab morning Rain fall Cold weather
ਪੰਜਾਬ 'ਚ ਮੌਸਮ ਨੇ ਬਦਲਿਆ ਮਿਜ਼ਾਜ , ਮੀਂਹ ਪੈਣ ਨਾਲ ਠੰਡਾ-ਠੰਡਾ ਹੋਇਆ ਮੌਸਮ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦਿੱਲੀ ’ਚ ਬੇਖ਼ੌਫ਼ ਬਦਮਾਸ਼ਾਂ ਨੇ ਕਾਨੂੰਨ ਵਿਵਸਥਾ ਦੀਆਂ ਉਡਾਈਆਂ ਧੱਜੀਆਂ , 24 ਘੰਟਿਆਂ ‘ਚ 9 ਕਤਲ

ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਅੱਤ ਦੀ ਗਰਮੀ ਨਾਲ ਨਰਮੇ, ਕਪਾਹ ਤੇ ਹਰੇ ਚਾਰੇ ਦੀਆਂ ਫ਼ਸਲਾਂ ਝੁਲਸ ਰਹੀਆਂ ਸਨ, ਪਰ ਹੁਣ ਇਹ ਫ਼ਸਲਾਂ ਬਚ ਜਾਣਗੀਆਂ ਤੇ ਇਸ ਠੰਡੇ ਹੋਏ ਮੌਸਮ ਦਾ ਕਿਸਾਨਾਂ ਨੂੰ ਲਾਭ ਜ਼ਰੂਰ ਹੋਇਆ ਹੈ।

-PTCNews

Related Post