ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਰਵੀਨ ਠੁਕਰਾਲ ਨੇ ਦਿੱਤਾ ਇਹ ਬਿਆਨ

By  Shanker Badra February 5th 2019 07:12 PM -- Updated: February 5th 2019 07:18 PM

ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਰਵੀਨ ਠੁਕਰਾਲ ਨੇ ਦਿੱਤਾ ਇਹ ਬਿਆਨ:ਚੰਡੀਗੜ੍ਹ : ਪੰਜਾਬ ਪੁਲੀਸ ਦੇ ਨਵੇਂ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਮੀਡੀਆ ਦੀਆਂ ਆ ਰਹੀਆਂ ਖਬਰਾਂ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇੱਕ ਬਿਆਨ ਦਿੱਤਾ ਹੈ। [caption id="attachment_251736" align="aligncenter" width="300"]Punjab New DGP appointment Captain Amarinder Singh Media Advisor Raveen Thukral Statement ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਰਵੀਨ ਠੁਕਰਾਲ ਨੇ ਦਿੱਤਾ ਇਹ ਬਿਆਨ[/caption] ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕਿਹਾ ਕਿ ਮੀਡੀਆ ਵਿੱਚ ਖ਼ਬਰਾਂ ਆ ਰਹੀਆਂ ਹਨ ਕਿ ਯੂਪੀਐਸੀ ਵੱਲੋਂ ਤਿੰਨ ਨਾਵਾਂ ਦਾ ਪੈਨਲ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ ਪਰ ਅਜੇ ਤੱਕ ਪੰਜਾਬ ਸਰਕਾਰ ਨੂੰ ਯੂਪੀਐਸੀ ਵੱਲੋਂ ਪੈਨਲ ਵੀ ਨਹੀਂ ਮਿਲਿਆ।ਜਿਸ ਕਰਕੇ ਨਵੇਂ ਡੀਜੀਪੀ ਦਾ ਨਾਮ ਫਾਈਨਲ ਕਰਨ ਬਾਰੇ ਅਜੇ ਫੈਸਲਾ ਨਹੀਂ ਜਾ ਸਕਦਾ। [caption id="attachment_251733" align="aligncenter" width="300"]Punjab New DGP appointment Captain Amarinder Singh Media Advisor Raveen Thukral Statement ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਰਵੀਨ ਠੁਕਰਾਲ ਨੇ ਦਿੱਤਾ ਇਹ ਬਿਆਨ[/caption] ਰਵੀਨ ਠੁਕਰਾਲ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਯੂਪੀਐਸਸੀ ਦੁਆਰਾ ਭੇਜੇ ਗਏ ਪੈਨਲ ਨੂੰ ਦੇਖੇਗੀ ਅਤੇ ਫਿਰ ਐਪੇਕਸ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਵੇਂ ਡੀ.ਜੀ.ਪੀ ਦੀ ਨਿਯੁਕਤੀ 'ਤੇ ਫੈਸਲਾ ਕਰੇਗੀ। [caption id="attachment_251734" align="aligncenter" width="300"]Punjab New DGP appointment Captain Amarinder Singh Media Advisor Raveen Thukral Statement ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਰਵੀਨ ਠੁਕਰਾਲ ਨੇ ਦਿੱਤਾ ਇਹ ਬਿਆਨ[/caption] ਜ਼ਿਕਰਯੋਗ ਹੈ ਕਿ ਬੀਤੇ ਦਿਨੀ ਖ਼ਬਰਾਂ ਆਈਆਂ ਸਨ ਕਿ ਯੂਪੀਐਸੀ ਵੱਲੋਂ ਤਿੰਨ ਨਾਵਾਂ ਦਾ ਪੈਨਲ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ।ਜਿਸ ਵਿੱਚ ਦਿਨਕਰ ਗੁਪਤਾ ,ਮੁਹੰਮਦ ਮੁਸਤਫਾ , ਸਾਮੰਤ ਕੁਮਾਰ ਗੋਇਲ ਦੇ ਨਾਂਅ ਸ਼ਾਮਿਲ ਹਨ। -PTCNews

Related Post