ਹਾਕੀ ਦਾ ਮੈਦਾਨ ਬਣਿਆ ਜੰਗ ਦਾ ਮੈਦਾਨ, ਪੰਜਾਬ ਪੁਲਿਸ ਤੇ ਪੀ.ਐਨ.ਬੀ ਦੀਆਂ ਟੀਮਾਂ 'ਚ ਚੱਲੀਆਂ ਹਾਕੀਆਂ, ਦੇਖੋ ਵੀਡੀਓ

By  Jashan A November 26th 2019 01:31 PM -- Updated: November 26th 2019 01:34 PM

ਹਾਕੀ ਦਾ ਮੈਦਾਨ ਬਣਿਆ ਜੰਗ ਦਾ ਮੈਦਾਨ, ਪੰਜਾਬ ਪੁਲਿਸ ਤੇ ਪੀ.ਐਨ.ਬੀ ਦੀਆਂ ਟੀਮਾਂ 'ਚ ਚੱਲੀਆਂ ਹਾਕੀਆਂ, ਦੇਖੋ ਵੀਡੀਓ,ਨਵੀਂ ਦਿੱਲੀ: ਬੀਤੇ ਦਿਨ ਹਾਕੀ ਦਾ ਮੈਦਾਨ ਉਸ ਸਮੇਂ ਜੰਗ ਦਾ ਮੈਦਾਨ ਬਣ ਗਿਆ, ਜਦੋਂ ਪੰਜਾਬ ਪੁਲਿਸ ਅਤੇ ਪੰਜਾਬ ਨੈਸ਼ਨਲ ਬੈਂਕ ਹਾਕੀ ਟੀਮ ਵਿਚਾਲੇ ਖੇਡੇ ਗਏ ਨਹਿਰੂ ਕੱਪ ਫਾਈਨਲ 'ਚ ਖਿਡਾਰੀਆਂ ਵਿਚਾਲੇ ਝੜਪ ਹੋ ਗਈ। ਦੋਹਾਂ ਟੀਮਾਂ ਦੇ ਖਿਡਾਰੀ ਖੇਡ ਦੇ ਦੌਰਾਨ ਪਹਿਲਾਂ ਤਾਂ ਮੈਦਾਨ 'ਤੇ ਹੀ ਭਿੜ ਗਏ ਅਤੇ ਲੜਦੇ-ਲੜਦੇ ਮੈਦਾਨ ਦੇ ਬਾਹਰ ਪਹੁੰਚ ਗਏ। ਖਿਡਾਰੀਆਂ ਨੇ ਆਪਣੀਆਂ ਹਾਕੀ ਸਟਿਕਸ ਦਾ ਲੜਾਈ ਦੌਰਾਨ ਇਸਤੇਮਾਲ ਕੀਤਾ। ਇਸ ਘਟਨਾ ਨੇ ਖੇਡ ਜਗਤ ਨੂੰ ਸ਼ਰਮਸਾਰ ਕਰ ਦਿੱਤਾ। ਜਿਸ ਤੋਂ ਬਾਅਦ ਹਰ ਕੋਈ ਇਹਨਾਂ ਖਿਡਾਰੀਆਂ ਨੂੰ ਲਾਹਨਤਾਂ ਪਾ ਰਿਹਾ ਹੈ। ਹੋਰ ਪੜ੍ਹੋ: ਮੁੰਬਈ: MTNL ਦੀ ਇਮਾਰਤ 'ਚ ਲੱਗੀ ਭਿਆਨਕ ਅੱਗ, ਕਈ ਲੋਕ ਫਸੇ ਝਗੜਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਦੋਵੇਂ ਟੀਮਾਂ 3-3 ਦੀ ਬਰਾਬਰੀ 'ਤੇ ਸਨ ਅਤੇ ਗੇਂਦ ਪੰਜਾਬ ਪੁਲਸ ਦੇ ਸਰਕਲ 'ਚ ਪੀ. ਐੱਨ. ਬੀ. ਦੇ ਕੋਲ ਸੀ। ਖਿਡਾਰੀਆਂ ਨੇ ਟਰਫ 'ਤੇ ਹੀ ਇਕ ਦੂਜੇ 'ਤੇ ਘਸੁੰਨ ਜੜੇ ਅਤੇ ਸਟਿਕਸ ਨਾਲ ਇਕ-ਦੂਜੇ ਦੇ ਹਮਲਾ ਕੀਤਾ। ਹਾਕੀ ਇੰਡੀਆ ਨੇ ਇਸ 'ਤੇ ਟੂਰਨਾਮੈਂਟ ਦੇ ਆਯੋਜਕਾਂ ਤੋਂ ਵਿਸਥਾਰ ਨਾਲ ਰਿਪੋਰਟ ਦੇਣ ਨੂੰ ਕਿਹਾ ਹੈ। ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਲੋਕ ਇਨ੍ਹਾਂ ਖਿਡਾਰੀਆਂ ਦੀ ਖੇਡ ਭਾਵਨਾ 'ਤੇ ਸਵਾਲ ਉਠਾਉਣ ਲੱਗੇ ਹਨ। -PTC News

Related Post