ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਮੋਟਰਸਾਈਕਲ ਚਾਲਕ ਨੌਜਵਾਨ 'ਤੇ ਕੀਤੀ ਗੁੰਡਾਗਰਦੀ ,ਵੀਡੀਓ ਵਾਇਰਲ

By  Shanker Badra November 16th 2018 07:29 PM -- Updated: November 16th 2018 07:32 PM

ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਮੋਟਰਸਾਈਕਲ ਚਾਲਕ ਨੌਜਵਾਨ 'ਤੇ ਕੀਤੀ ਗੁੰਡਾਗਰਦੀ ,ਵੀਡੀਓ ਵਾਇਰਲ:ਪੰਜਾਬ ਪੁਲਿਸ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਸੁਨਾਮ ਵਿਖੇ ਨੌਜਵਾਨ ਨੇ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ 'ਤੇ ਵੱਡੇ ਇਲਜ਼ਾਮ ਲਾਏ ਹਨ।ਜਿਸ ਦੀ ਇੱਕ ਵੀਡੀਓ ਸ਼ੋਸਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।ਇਸ ਵਿੱਚ ਇੱਕ ਨੌਜਵਾਨ ਨੇ ਪੰਜਾਬ ਪੁਲਿਸ ਦੇ ਏਐੱਸਆਈ 'ਤੇ ਥੱਪੜ ਮਾਰ ਕੇ ਚਲਾਨ ਕੱਟਣ ਦਾ ਇਲਜ਼ਾਮ ਲਗਾਇਆ ਹੈ।ਇਹ ਘਟਨਾ ਸੁਨਾਮ ਆਈਟੀਆਈ ਚੌਂਕ ਦੀ ਹੈ, ਜਿਥੇ ਪੰਜਾਬ ਪੁਲਿਸ ਦੀ ਗੁੰਡਾਗਰਦੀ ਸਾਹਮਣੇ ਆਈ ਹੈ।ਇਸ ਵੀਡੀਓ ਵਿਚ ਸ਼ਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਪੰਜਾਬ ਪੁਲਿਸ ਆਮ ਲੋਕਾਂ 'ਤੇ ਆਪਣੀ ਗੁੰਡਾ ਗਰਦੀ ਕਰਦੀ ਹੈ। ਪੁਲਿਸ ਅਫਸਰ ਦਾ ਕਹਿਣਾ ਹੈ ਕਿ ਮੈਂ ਉਸ ਤੋਂ ਚਾਬੀ ਮੰਗੀ ਸੀ, ਪਰ ਮੋਟਰਸਾਈਕਲ ਵਾਲੇ ਨੌਜਵਾਨ ਨੇ ਚਾਬੀ ਦੇਣ ਤੋਂ ਮਨਾ ਕੀਤਾ ਸੀ।ਇਸ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਪੁਲਿਸ ਕਿਸੇ ਦੇ ਥੱਪੜ ਮਾਰ ਸਕਦੀ ਹੈ।ਹੁਣ ਇਥੇ ਸਵਾਲ ਇਹ ਉਠਦਾ ਹੈ ਕਿ ਥੱਪੜ ਮਾਰਨਾ ਕਿੱਥੋਂ ਦਾ ਕਾਨੂੰਨ ਹੈ ,ਪੁਲਿਸ ਲੋਕਾਂ ਦੀ ਸੁਰੱਖਿਆ ਕਰਨ ਲਈ ਹੁੰਦੀ ਹੈ ਨਾ ਕਿ ਗੁੰਡਾਗਰਦੀ ਕਰਨ ਲਈ। ਇਸ ਘਟਨਾ ਤੋਂ ਬਾਅਦ ਓਥੇ ਮੌਜੂਦ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ।ਇਸ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਇਹ ਘਟਨਾ ਅੱਜ ਇਸ ਨੌਜਵਾਨ ਨਾਲ ਹੋਈ ਹੈ ਅਤੇ ਕੱਲ ਹੋਰ ਲੋਕਾਂ ਨਾਲ ਵੀ ਹੋ ਸਕਦੀ ਹੈ।ਜਿਸ ਦੇ ਲਈ ਸਰਕਾਰ ਨੂੰ ਇਸ ਪੁਲਿਸ ਮੁਲਾਜ਼ਮ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ। https://www.facebook.com/pindawalemundelive/videos/491964297981627/ -PTCNews

Related Post