ਪੰਜਾਬ ਵਿੱਚ ਅੱਜ ਕੋਰੋਨਾ ਨਾਲ 2 ਹੋਰ ਮੌਤਾਂ , ਪੀੜਤ ਮਰੀਜ਼ਾਂ ਦਾ ਅੰਕੜਾ 2500 ਤੋਂ ਪਾਰ

By  Shanker Badra June 6th 2020 07:09 PM

ਪੰਜਾਬ ਵਿੱਚ ਅੱਜ ਕੋਰੋਨਾ ਨਾਲ 2 ਹੋਰ ਮੌਤਾਂ , ਪੀੜਤ ਮਰੀਜ਼ਾਂ ਦਾ ਅੰਕੜਾ 2500 ਤੋਂ ਪਾਰ:ਚੰਡੀਗੜ੍ਹ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ। ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਅੱਜ ਨਵੇਂ 54 ਪਾਜ਼ੀਟਿਵ ਕੋਰੋਨਾ ਮਰੀਜ਼ ਸਾਹਮਣੇ ਆਏ ਹਨ ਅਤੇ 2 ਹੋਰ ਮੌਤਾਂ ਹੋ ਗਈਆਂ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ਨੀਵਾਰ ਸ਼ਾਮ 6 ਵਜੇ ਤੱਕ ਲੁਧਿਆਣਾ ਤੋਂ 10 , ਅੰਮ੍ਰਿਤਸਰ ਤੋਂ 26 , ਫਤਿਹਗੜ੍ਹ ਸਾਹਿਬ ਤੋਂ 04 , ਬਠਿੰਡਾ ਤੋਂ 01 , ਮੋਗਾ ਤੋਂ 01 , ਪਠਾਨਕੋਟ ਤੋਂ 05 , ਫਰੀਦਕੋਟ ਤੋਂ 02 ,ਮਾਨਸਾ ਤੋਂ 02 , ਫਾਜ਼ਿਲਕਾ ਤੋਂ 01 ,ਬਰਨਾਲਾ ਤੋਂ 01 ,ਮੋਹਾਲੀ ਤੋਂ 01 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਵਾਇਰਸ ਨਾਲ ਅੱਜ ਅੰਮ੍ਰਿਤਸਰ ਅਤੇ ਪਠਾਨਕੋਟ ਵਿੱਚ 2 ਮੌਤਾਂ ਹੋਈਆਂ ਹਨ।

ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 2515 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 50 ਹੋ ਗਿਆ ਹੈ। ਪੰਜਾਬ ਵਿੱਚ ਅੱਜ 23 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2092 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਕੁੱਲ੍ਹ ਗਿਣਤੀ 373 ਹੋ ਗਈ ਹੈ। ਪੰਜਾਬ ਵਿੱਚ ਅੱਜ ਕੋਰੋਨਾ ਨਾਲ 2 ਮੌਤਾਂ ਹੋਈਆਂ ਹਨ।

ਇਨ੍ਹਾਂ ‘ਚ ਅੰਮ੍ਰਿਤਸਰ –434 , ਜਲੰਧਰ – 270, ਲੁਧਿਆਣਾ – 232, ਤਰਨ ਤਾਰਨ – 159 , ਗੁਰਦਾਸਪੁਰ – 148 , ਹੁਸ਼ਿਆਰਪੁਰ – 134 , ਪਟਿਆਲਾ – 126 ,  ਮੋਹਾਲੀ – 125 ,ਨਵਾਂਸ਼ਹਿਰ – 106 , ਸੰਗਰੂਰ – 104 , ਪਠਾਨਕੋਟ – 86 , ਰੋਪੜ - 71 , ਸ੍ਰੀ ਮੁਕਤਸਰ ਸਾਹਿਬ – 70 , ਫਰੀਦਕੋਟ – 69 , ਮੋਗਾ – 66 , ਫਤਿਹਗੜ੍ਹ ਸਾਹਿਬ – 69 , ਬਠਿੰਡਾ – 55 ,ਫਿਰੋਜ਼ਪੁਰ – 46 , ਫਾਜ਼ਿਲਕਾ – 46 ,ਕਪੂਰਥਲਾ – 40 , ਮਾਨਸਾ – 34 , ਬਰਨਾਲਾ – 25 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।

-PTCNews

Related Post