ਜੇਕਰ ਤੁਸੀਂ ਵੀ ਪਵਾਉਂਦੇ ਹੋ ਬੁਲਟ ਦੇ ਪਟਾਕੇ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਵਾਪਰ ਸਕਦੈ ਇਹ ਭਾਣਾ !!

By  Jashan A January 29th 2019 07:36 AM -- Updated: January 29th 2019 10:57 AM

ਜੇਕਰ ਤੁਸੀਂ ਵੀ ਪਵਾਉਂਦੇ ਹੋ ਬੁਲਟ ਦੇ ਪਟਾਕੇ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਵਾਪਰ ਸਕਦੈ ਇਹ ਭਾਣਾ !!,ਚੰਡੀਗੜ੍ਹ: ਸ਼ੋਰ ਪ੍ਰਦੂਸ਼ਣ ’ਤੇ ਰੋਕ ਲਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਅਥਾਰਟੀਆਂ ਨੂੰ ਸੂਬਾ ਪੱਧਰ ’ਤੇ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। [caption id="attachment_247593" align="aligncenter" width="300"]bullet ਜੇਕਰ ਤੁਸੀਂ ਵੀ ਪਵਾਉਂਦੇ ਹੋ ਬੁਲਟ ਦੇ ਪਟਾਕੇ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਵਾਪਰ ਸਕਦੈ ਇਹ ਭਾਣਾ !![/caption] ਜਿਸ ਕਾਰਨ ਹੁਣ ਵਾਹਨਾਂ ਦੇ ਪ੍ਰੈਸ਼ਰ ਹਾਰਨਾਂ ਅਤੇ ਮੋਟਰਸਾਈਕਲਾਂ ਦੇ ਪਟਾਕੇ ਪਾਊ ਸਾਈਲੰਸਰਾਂ ਰੋਕ ਲੱਗ ਸਕਦੀ ਹੈ। ਇਸ ਮਾਮਲੇ ਸਬੰਧੀ‘ਮਿਸ਼ਨ ਤੰਦਰੁਸਤ’ ਪੰਜਾਬ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਿਸ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਮੋਟਰ ਵ੍ਹੀਕਲ ਐਕਟ ਅਤੇ ਏਅਰ ਐਕਟ 1981 ਦੀ ਧਾਰਾ 31 ਦੇ ਉਪਬੰਧਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਹਰ ਮੰਗਲਵਾਰ ਸੂਬੇ ਦੀਆਂ ਮੁੱਖ ਅਤੇ ਪੇਂਡੂ ਸੜਕਾਂ ’ਤੇ ਚੈਕਿੰਗ ਲਈ ਵਿਸ਼ੇਸ਼ ਮੁਹਿੰਮ ਚਲਾਉਣ ਲਈ ਕਿਹਾ ਗਿਆ ਹੈ। [caption id="attachment_247594" align="aligncenter" width="300"]bullet ਜੇਕਰ ਤੁਸੀਂ ਵੀ ਪਵਾਉਂਦੇ ਹੋ ਬੁਲਟ ਦੇ ਪਟਾਕੇ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਵਾਪਰ ਸਕਦੈ ਇਹ ਭਾਣਾ !![/caption] ਮਿਲੀ ਜਾਣਕਾਰੀ ਮੁਤਾਬਕ ਏਅਰ ਐਕਟ ਦੀ ਧਾਰਾ 37 ਹੇਠ ਉਲੰਘਣਾ ਕਰਨ ਵਾਲੇ 6 ਸਾਲ ਤੱਕ ਦੀ ਕੈਦ ਕੀਤੀ ਜਾ ਸਕਦੀ ਹੈ ਅਤੇ ਮੋਟਰ ਵ੍ਹੀਕਲ ਐਕਟ ਤਹਿਤ ਭਾਰੀ ਜੁਰਮਾਨਾ ਵੀ ਰੱਖਿਆ ਗਿਆ ਹੈ। -PTC News

Related Post