ਪੰਜਾਬ ਵਿਧਾਨ ਸਭਾ ਇਜਲਾਸ : ਲੋਕ ਮੁੱਦੇ ਨਾ ਵਿਚਾਰਨ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਦਨ ‘ਚੋਂ ਵਾਕ-ਆਊਟ

By  Shanker Badra January 17th 2020 11:33 AM -- Updated: January 17th 2020 11:47 AM

ਪੰਜਾਬ ਵਿਧਾਨ ਸਭਾ ਇਜਲਾਸ : ਲੋਕ ਮੁੱਦੇ ਨਾ ਵਿਚਾਰਨ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਦਨ ‘ਚੋਂ ਵਾਕ-ਆਊਟ:ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਚੱਲ ਰਹੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਰੋਸ ਵਜੋਂ ਸਦਨ ‘ਚੋਂ ਵਾਕ-ਆਊਟ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਖਿਲਾਫ ਹੰਗਾਮਾ ਕੀਤਾ ਗਿਆ ਹੈ।

Punjab Vidhan Sabha Session : SAD walk out of House on People issue do not consider ਪੰਜਾਬ ਵਿਧਾਨ ਸਭਾ ਇਜਲਾਸ : ਲੋਕ ਮੁੱਦੇ ਨਾ ਵਿਚਾਰਨ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਦਨ ‘ਚੋਂ ਵਾਕ-ਆਊਟ

ਇਸ ਦੌਰਾਨ ਸ਼੍ਰੋਮਣੀਅਕਾਲੀ ਦਲ ਦੇ ਵਿਧਾਇਕ ਲੋਕ ਮੁੱਦੇ ਵਿਚਾਰਨ ਤੇ ਆਪ ਦੇ ਵਿਧਾਇਕ ਬਿਜਲੀ ਦੇ ਮੁੱਦੇ ਵਿਚਾਰਨ ਦੀ ਮੰਗਕਰਨ ਰਹੇ ਹਨ ਤਾਂ ਸਪੀਕਰ ਨੇ ਕਿਹਾ ਇਹ ਸਪੈਸ਼ਲ ਸੈਸ਼ਨ ਹੈ ,ਇਸ ਕਾਰਨ ਹੋਰ ਮੁੱਦੇ ਵਿਚਾਰਨੇ ਸੰਭਵ ਨਹੀਂ ਹਨ। ਜਿਸ ਕਰਕੇ ਅਕਾਲੀ ਦਲ ਦੇ ਵਿਧਾਇਕਾਂ ਨੇ ਰੋਸ ਵਜੋਂ ਸਦਨ ‘ਚੋਂ ਵਾਕ-ਆਊਟ ਵਾਕਆਊਟ ਕੀਤਾ ਹੈ।

Punjab Vidhan Sabha Session : SAD walk out of House on People issue do not consider ਪੰਜਾਬ ਵਿਧਾਨ ਸਭਾ ਇਜਲਾਸ : ਲੋਕ ਮੁੱਦੇ ਨਾ ਵਿਚਾਰਨ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਦਨ ‘ਚੋਂ ਵਾਕ-ਆਊਟ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ ਤੇ ਲੋਕਾਂ ਦੇ ਸਵਾਲ ਰੱਖਣੇ ਸਾਡੀ ਜੁੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਲਿਤ ਵਿਦਿਆਰਥੀਆਂ ਦਾ ਮੁੱਦਾ ,ਮੁਲਾਜ਼ਮਾਂ ਦੇ ਭੱਤੇ ਤੇ ਤਨਖਾਹਾਂ ਦਾ ਮੁੱਦਾ , ਬਿਜਲੀ ਦਾ ਮੁੱਦਾ , ਘਰ -ਘਰ ਨੌਕਰੀ ਦੇਣ ਦਾ ਮੁੱਦਾ ,ਕਿਸਾਨਾਂ ਦੇ ਕਰਜ਼ਿਆਂ ਦਾ ਮੁੱਦਾ ,ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਮੁੱਦਾ ਸੀ ਪਰ ਕਾਂਗਰਸ ਸਰਕਾਰ ਲੋਕਾਂ ਦੇ ਮੁੱਦੇ ਚੁੱਕਣ ਹੀ ਨਹੀਂ ਦੇ ਰਹੀ।

-PTCNews

Related Post