ਪੰਜਾਬ 'ਚ ਮੌਸਮ ਦਾ ਬਦਲਿਆ ਮਿਜ਼ਾਜ਼, ਕਈ ਥਾਈਂ ਤੇਜ਼ ਬਾਰਿਸ਼, ਬੱਤੀ ਗੁੱਲ

By  Jashan A May 13th 2019 07:00 PM

ਪੰਜਾਬ 'ਚ ਮੌਸਮ ਦਾ ਬਦਲਿਆ ਮਿਜ਼ਾਜ਼, ਕਈ ਥਾਈਂ ਤੇਜ਼ ਬਾਰਿਸ਼, ਬੱਤੀ ਗੁੱਲ,ਫਿਰੋਜ਼ਪੁਰ: ਪੰਜਾਬ 'ਚ ਬੀਤੇ ਕਈ ਦਿਨਾਂ ਤੋਂ ਗਰਮੀ ਦਾ ਪੂਰਾ ਕਹਿਰ ਹੈ। ਜਿਸ ਦੌਰਾਨ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਕੰਨੀ ਕਤਰਾਉਂਦੇ ਹਨ। ਪੰਜਾਬ 'ਚ ਪੈ ਰਹੀ ਗਰਮੀ ਤੋਂ ਅੱਜ ਲੋਕਾਂ ਨੂੰ ਰਾਹਤ ਮਿਲ ਗਈ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਕਈ ਇਲਾਕਿਆਂ 'ਚ ਮੌਸਮ ਦਾ ਮਿਜਾਜ਼ ਬਦਲ ਗਿਆ।

rain ਪੰਜਾਬ 'ਚ ਮੌਸਮ ਦਾ ਬਦਲਿਆ ਮਿਜ਼ਾਜ਼, ਕਈ ਥਾਈਂ ਤੇਜ਼ ਬਾਰਿਸ਼, ਬੱਤੀ ਗੁੱਲ

ਹੋਰ ਪੜ੍ਹੋ:ਅਫ਼ਗ਼ਾਨਿਸਤਾਨ :ਕਾਬੁਲ ਦੇ ਸਿਟੀ ਸੈਂਟਰ ‘ਚ ਹੋਇਆ ਆਤਮਘਾਤੀ ਹਮਲਾ , 6 ਲੋਕਾਂ ਦੀ ਮੌਤ, 20 ਜ਼ਖਮੀ

ਜਿਸ ਦੌਰਾਨ ਫਿਰੋਜ਼ਪੁਰ, ਲੁਧਿਆਣਾ, ਮੋਗਾ ਅਤੇ ਮਲੇਰਕੋਟਲਾ 'ਚ ਹਲਕੀ ਬੂੰਦਾਂ ਬਾਦੀ ਸ਼ੁਰੂ ਹੋਈ। ਸ਼ਾਮ ਦੇ 5 ਵਜੇ ਇਸ ਤਰ੍ਹਾਂ ਹਨੇਰਾ ਹੋ ਗਿਆ ਹੈ, ਜਿਵੇਂ ਰਾਤ ਦੇ 12 ਵਜੇ ਹੋਣ। ਤੇਜ਼ ਬਾਰਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

rain ਪੰਜਾਬ 'ਚ ਮੌਸਮ ਦਾ ਬਦਲਿਆ ਮਿਜ਼ਾਜ਼, ਕਈ ਥਾਈਂ ਤੇਜ਼ ਬਾਰਿਸ਼, ਬੱਤੀ ਗੁੱਲ

ਉਥੇ ਹੀ ਕਈ ਥਾਵਾਂ 'ਤੇ ਬੱਤੀ ਗੁੱਲ ਵੀ ਹੋ ਗਈ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੋਰ ਪੜ੍ਹੋ:ਪੰਜਾਬ ‘ਚ 14-15 ਮਾਰਚ ਨੂੰ ਪੈ ਸਕਦੈ ਮੀਂਹ, ਕਿਸਾਨਾਂ ਲਈ ਹੋਵੇਗਾ ਲਾਹੇਵੰਦ: ਮੌਸਮ ਵਿਭਾਗ

rain ਪੰਜਾਬ 'ਚ ਮੌਸਮ ਦਾ ਬਦਲਿਆ ਮਿਜ਼ਾਜ਼, ਕਈ ਥਾਈਂ ਤੇਜ਼ ਬਾਰਿਸ਼, ਬੱਤੀ ਗੁੱਲ

ਇਸ ਬਾਰਿਸ਼ ਕਾਰਨ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਕਿਸਾਨਾਂ ਲਈ ਇਹ ਬੁਰੀ ਖਬਰ ਹੈ, ਕਿਉਂਕਿ ਕਿਸਾਨਾਂ ਦੀਆਂ ਮੰਡੀਆਂ 'ਚ ਪਈ ਕਣਕ ਦੀ ਫਸਲ ਮੀਂਹ ਕਾਰਨ ਖ਼ਰਾਬ ਹੋ ਸਕਦੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਿਸਾਨਾਂ 'ਤੇ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ, ਪਹਿਲਾਂ ਮੀਂਹ ਤੇ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਅਤੇ ਹੁਣ ਇੱਕ ਵਾਰ ਫਿਰ ਬਦਲਦੇ ਮੌਸਮ ਨੇ ਕਿਸਾਨਾਂ ਦਿਨ ਚਚਿੰਤਾਂ ਵਧਾ ਦਿੱਤੀ ਹੈ।

-PTC News

Related Post