ਪੰਜਾਬ ਸਰਕਾਰ ਨੇ ਕ੍ਰਿਕਟਰ ਹਰਮਨਪ੍ਰੀਤ ਕੌਰ ਤੋਂ ਡਿਪਟੀ ਸੁਪਰਿਨਟੇਨਡੇਂਟ ਆਫ਼ ਪੁਲਿਸ ਰੈਂਕ ਵਾਪਿਸ ਲਿਆ

By  Joshi July 10th 2018 08:20 AM -- Updated: July 10th 2018 08:39 AM

ਪੰਜਾਬ ਸਰਕਾਰ ਨੇ ਕ੍ਰਿਕਟਰ ਹਰਮਨਪ੍ਰੀਤ ਕੌਰ ਡਿਪਟੀ ਸੁਪਰਿਨਟੇਨਡੇਂਟ ਆਫ਼ ਪੁਲਿਸ ਰੈਂਕ ਨੂੰ ਵਾਪਿਸ ਲਿਆ Punjab withdraws Harmanpreet’s DSP rank over fake degree issue

ਪੰਜਾਬ ਸਰਕਾਰ ਨੇ ਭਾਰਤੀ ਮਹਿਲਾ ਟਵੰਟੀ -੨੦ ਦੀ ਕਪਤਾਨ ਅਤੇ ਅਰਜੁਨ ਪੁਰਸਕਾਰ ਸਨਮਾਨਿਤ ਹਰਮਨਪ੍ਰੀਤ ਕੌਰ ਤੋਂ ਡਿਪਟੀ ਸੁਪਰਿਨਟੇਨਡੇਂਟ ਆਫ਼ ਪੁਲਿਸ ਰੈਂਕ ਨੂੰ ਵਾਪਿਸ ਲਿਆ ਹੈ।ਇਹ ਫੈਸਲਾ ਪੁਲਿਸ ਜਾਂਚ ਤੋਂ ਬਾਅਦ ਲਿਆ ਗਿਆ ਹੈ, ਜਿਸ 'ਚ ਪਤਾ ਲੱਗਾ ਕਿ ਉਸ ਦੀ ਗ੍ਰੈਜੂਏਸ਼ਨ ਡਿਗਰੀ ਫਰਜ਼ੀ ਸੀ।

Punjab withdraws Harmanpreet’s DSP rank over fake degree issueਦੱਸ ਦੇਈਏ ਕਿ ਹਰਮਨਪ੍ਰੀਤ ਨੇ ੧ ਮਾਰਚ ਨੂੰ ਪੰਜਾਬ ਪੁਲਿਸ ਜੁਆਇਨ ਕੀਤੀ ਸੀ ਅਤੇ ੨੦੧੧ 'ਚ ਕੀਤੀ ਹੋਈ ਡਿਗਰੀ ਸੰਬੰਧੀ ਦਸਤਾਵੇਜ਼ ਜਮ੍ਹਾਂ ਕਰਵਾਏ ਸਨ।

ਉਸਦੀ ਵਿੱਦਿਅਕ ਯੋਗਤਾ ਬਾਰ੍ਹਵੀਂ ਮੰਨ੍ਹੀ ਜਾਣ ਕਰਕੇ ਉਸਦਾ ਅਹੁਦਾ ਕਾਂਸਟੇਬਲ ਤੱਕ ਬਣਿਆ ਰਹਿ ਸਕਦਾ ਹੈ, ਜਿਸ ਕਾਰਨ ਉਸਤੋਂ ਡੀਐਸਪੀ ਰੈਂਕ ਵਾਪਿਸ ਲੈ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਹਰਮਨਪ੍ਰੀਤ ਦੀਆਂ ਪ੍ਰਾਪਤੀਆਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕ੍ਰਿਕਟਰ ਕੌਰ ਨੂੰ ਡੀਐਸਪੀ ਬਣਾਉਣ ਸਬੰਧੀ ਆਪਣੇ ਸੋਸ਼ਲ ਮੀਡੀਆ ਪੇਜ ਰਾਹੀਂ ਵਧਾਈਆਂ ਦਿੱਤੀਆਂ ਗਈਆਂ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ " ਹਰਮਨਪ੍ਰੀਤ ਕੌਰ ਦੀ ਵਰਦੀ 'ਤੇ ਤਾਰੇ ਲਾਉਣ 'ਚ ਬਹੁਤ ਖੁਸ਼ੀ ਮਹਿਸੂਸ ਹੋਈ। ਹਰਮਨਪ੍ਰੀਤ ਵੱਲੋਂ ਡੀਐਸਪੀ ਵਜੋਂ ਜਿੰਮੇਵਾਰੀ ਸਾਂਭੀ ਲਈ ਗਈ ਹੈ । ਸ਼ੁੱਭ ਇਛਾਵਾਂ"।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਰਮਨਪ੍ਰੀਤ ਕੌਰ ਦੇ ਮਹਿਲਾ ਵਿਸ਼ਵ ਕੱਪ ਟੀਮ ਦੀ ਮੈਂਬਰ ਬਣਣ 'ਤੇ ਕੈਪਟਨ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਸਨੂੰ ਡੀਐਸਪੀ ਬਣਾਇਆ ਜਾਵੇਗਾ।

ਪਿੰਡ ਮੋਗਾ ਦੁਨੇਕੇ ਦੀ ਵਾਸੀ ਹਰਮਨਪ੍ਰੀਤ ਕੌਰ ਨੂੰ ਰੇਲਵੇ ਵਿਭਾਗ 'ਚ ਨੌਕਰੀ ਮਿਲੀ ਸੀ, ਜਿਸਨੂੰ ਛੱਡ ਕੇ ਉਸਨੇ ਪੁਲਿਸ ਵਿਭਾਗ 'ਚ ਜੁਆਇਨਿੰਗ ਕੀਤੀ ਸੀ।

—PTC News

Related Post