ਪੰਜਾਬੀ ਫਿਲਮ ਇੰਡਸਟਰੀ ਦੀਆਂ ਤਿੰਨ ਮਾਵਾਂ ,ਇਨ੍ਹਾਂ 'ਚੋਂ ਸਭ ਤੋਂ ਕੱਬੀ ਕੌਣ ਆ ?

By  Shanker Badra September 7th 2018 04:54 PM -- Updated: September 7th 2018 05:15 PM

ਪੰਜਾਬੀ ਫਿਲਮ ਇੰਡਸਟਰੀ ਦੀਆਂ ਤਿੰਨ ਮਾਵਾਂ ,ਇਨ੍ਹਾਂ 'ਚੋਂ ਸਭ ਤੋਂ ਕੱਬੀ ਕੌਣ ਆ ?:ਅਦਾਕਾਰਾ ਨਿਰਮਲ ਰਿਸ਼ੀ :ਪੰਜਾਬੀ ਫਿਲਮਾਂ ਦੀ ਚੋਟੀ ਦੀ ਅਦਾਕਾਰਾ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਬਣਾਈ ਵੱਖਰੀ ਪਛਾਣ ਬਣਾਈ ਹੈ।ਅਦਾਕਾਰਾ ਨਿਰਮਲ ਰਿਸ਼ੀ ਦੀ ਅਦਾਕਾਰੀ ਦਾ ਹਰ ਦਰਸ਼ਕ ਕਾਇਲ ਹੈ।punjabi-film-industry-3-actressਉਹ ਆਪਣੇ ਅਨੋਖੇ ਅੰਦਾਜ਼ ਨਾਲ ਹਰ ਕਿਰਦਾਰ 'ਚ ਜਾਨ ਪਾ ਦਿੰਦੀ ਹੈ।ਨਿਰਮਲ ਰਿਸ਼ੀ ਮਾਂ ,ਖੜੂਸ ਦਾਦੀ ਤੇ ਚਲਾਕ ਸੱਸ ਸਮੇਤ ਵੱਖ-ਵੱਖ ਕਿਸਮ ਦੇ ਕਿਰਦਾਰਾਂ ਨੂੰ ਪਰਦੇ 'ਤੇ ਸਾਕਾਰ ਕਰ ਚੁੱਕੀ ਹੈ।ਪੰਜਾਬੀ ਫਿਲਮੀ ਜਗਤ ਦੀ ਮਹਾਨ ਅਦਾਕਾਰਾ ਨਿਰਮਲ ਰਿਸ਼ੀ ਦਾ ਜਨਮ ਜ਼ਿਲ੍ਹਾ ਮਾਨਸਾ ਦੇ ਪਿੰਡ ਖੀਵਾ ਕਲਾਂ 'ਚ 28 ਅਗਸਤ 1946 ਨੂੰ ਹੋਇਆ ਹੈ।ਉਸਨੂੰ ਅਦਾਕਾਰੀ ਦਾ ਸ਼ੌਕ ਬਚਪਨ ਤੋਂ ਹੀ ਸੀ।ਉਸਨੇ ਕਾਲਜ਼ ਪੜਦਿਆਂ ਬਹੁਤ ਸਾਰੇ ਡਰਾਮੇ ਖੇਡੇ ਹਨ।punjabi-film-industry-3-actressਨਿਰਮਲ ਰਿਸ਼ੀ ਨੇ 1966 ਵਿੱਚ ਪਹਿਲਾ ਨਾਟਕ 'ਅਧੂਰੇ ਸੁਪਨੇ' ਖੇਡਿਆ ਸੀ।ਉਸ ਤੋਂ ਬਾਅਦ ਨਿਰਮਲ ਰਿਸ਼ੀ ਨੂੰ 'ਗੁਲਾਬੋ ਮਾਸੀ' ਦੇ ਨਾਂਅ ਨਾਲ ਵੀ ਜਾਣਿਆ ਜਾਣ ਲੱਗਾ।ਰਿਸ਼ੀ ਨੇ ਪੰਜਾਬੀ ਫਿਲਮ ਸੁਨੇਹਾ ਵਿੱਚ 'ਚਾਚੀ , ਉਚਾ ਦਰਬਾਬੇ ਨਾਨਕ ਦਾ ਵਿੱਚ ਭੂਆ, ਸੇਰਾ ਦੇ ਪੁੱਤ ਸੇਰ , ਲਵ ਪੰਜਾਬ , ਦਾਰਾ , ਅੰਗਰੇਜ ਕਈ ਫਿਲਮਾਂ 'ਚ' ਨਿਭਾਈਆਂ ਯਾਦਗਾਰ ਭੂਮਿਕਾਵਾਂ ਵਿਚ ਦਾਜ ਦੀ ਲਾਲਚਣ ਤੀਵੀ ਦਾ ਰੋਲ ਬਾਖੁਬੀ ਨਿਭਾਇਆ ਹੈ।ਪੰਜਾਬੀ ਫਿਲਮਾਂ ਦੀ ਗੁਲਾਬੋ ਮਾਸੀ ਉਰਫ ਜ਼ੈਲਦਾਰਨੀ ਹੁਣ ਕਈ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਅਦਾਕਾਰਾ ਗੁਰਪ੍ਰੀਤ ਕੌਰ ਭੰਗੂ :punjabi-film-industry-3-actressਪ੍ਰਸਿੱਧ ਫਿਲਮੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਪੰਜਾਬੀ ਸਿਨੇਮੇ ਦਾ ਜਾਣਿਆ-ਪਹਿਚਾਣਿਆ ਚਿਹਰਾ ਹੈ।ਗੁਰਪ੍ਰੀਤ ਕੌਰ ਭੰਗੂ ਮਾਲਵੇ ਦੇ ਪਿੰਡ ਬੁਰਜ ਕਾਹਨ ਸਿੰਘ ਵਾਲਾ ਦੀ ਜੰਮਪਲ ਹੈ।ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਗੁਰਸ਼ਰਨ ਸਿੰਘ ਭਾਜੀ ਤੋਂ ਬਹੁਤ ਪ੍ਰਭਾਵਿਤ ਰਹੀ ਹੈ ਅਤੇ ਛੋਟੇ ਹੁੰਦਿਆਂ ਤੋਂ ਹੀ ਉਨ੍ਹਾਂ ਦੇ ਨਾਟਕ ਦੇਖਿਆ ਕਰਦੀ ਸੀ।punjabi-film-industry-3-actressਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਬਣਾਈ ਵੱਖਰੀ ਪਛਾਣ ਬਣਾਈ ਹੈ।ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੀ ਅਦਾਕਾਰੀ ਨੇ ਹਰ ਦਰਸ਼ਕ 'ਤੇ ਆਪਣੀ ਕਲਾ ਦਾ ਜਾਦੂ ਕੀਤਾ ਹੈ।ਉਹ ਆਪਣੇ ਅਨੋਖੇ ਅੰਦਾਜ਼ ਨਾਲ ਹਰ ਕਿਰਦਾਰ 'ਚ ਜਾਨ ਪਾ ਦਿੰਦੀ ਹੈ।ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੇ ਫ਼ਿਲਮ ਨਿੱਕਾ ਜ਼ੈਲਦਾਰ -2 ,ਹਰਜੀਤਾ , ਸਿੰਘ ਵਰਸਿਸ ਕੌਰ , ਅਰਦਾਸ ,ਪੱਚੀ ਕਿਲ੍ਹੇ ,ਅਤੇ ਇਸ ਤੋਂ ਇਲਾਵਾ ਬਾਲੀਵੁੱਡ ਫਿਲਮ ਮੌਸਮ 'ਚ ਵੀ ਆਪਣੀ ਅਦਾਕਾਰੀ ਦੇ ਜਲਵੇ ਵਿਖੇਰੇ ਹਨ। ਅਦਾਕਾਰਾ ਅਨੀਤਾ ਦੇਵਗਨ :punjabi-film-industry-3-actressਪੰਜਾਬੀ ਰੰਗਮੰਚ ਦੀ ਅਦਾਕਾਰਾ ਅਨੀਤਾ ਦੇਵਗਨ ਲਗਾਤਾਰ ਆਪਣੀ ਪਹਿਚਾਣ ਨੂੰ ਹੋਰ ਗੂੜੀ ਕਰਦੀ ਜਾ ਰਹੀ ਹੈ।ਅਨੀਤਾ ਦੇਵਗਨ ਦਾ ਨਾਮ ਲੈਂਦਿਆਂ ਹੀ ਸਾਡੀ ਸੋਚ ਵਿੱਚ ਉਨ੍ਹਾਂ ਦੀ ਅਦਾਕਾਰੀ ਉਭਰਨ ਲੱਗਦੀ ਹੈ।ਅਨੀਤਾ ਦੇਵਗਨ ਨੇ ਰੰਗਮੰਚ ਦੇ ਖੇਤਰ ਵਿੱਚ ਆਪਣੀ ਅਦਾਕਾਰੀ ਦੇ ਝੰਡੇ ਗੱਡੇ ਹਨ।ਅਨੀਤਾ ਦੇਵਗਨ ਨੇ ਪਰਿਵਾਰਕ ਵਿਰੋਧ ਦੇ ਬਾਵਜੂਦ ਵੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਔਰਤਾਂ ਦੇ ਦਬਦਬੇ ਨੂੰ ਹੋਰ ਮਜ਼ਬੂਤ ਬਣਾ ਕੇ ਪੇਸ਼ ਕੀਤਾ ਹੈ।ਉਸਦੀ ਬਾਕਮਾਲ ਅਦਾਕਾਰੀ ਤੋਂ ਸਭ ਚੰਗੀ ਤਰ੍ਹਾਂ ਜਾਣੂ ਹਨ।punjabi-film-industry-3-actressਅਦਾਕਾਰਾ ਅਨੀਤਾ ਦੇਵਗਨ ਨੇ ਨੁੱਕੜ ਨਾਟਕਾਂ ਦਾ ਹਿੱਸਾ ਬਣਦਿਆਂ ‘ਹਸ਼ਰ’ ਫ਼ਿਲਮ ਰਾਹੀਂ ਪੰਜਾਬੀ ਸਿਨਮਾ 'ਚ ਐਂਟਰੀ ਕੀਤੀ ਸੀ।ਇਸ ਤੋਂ ਬਾਅਦ ‘ਜੱਟ ਐਂਡ ਜੂਲੀਅਟ’ ਅਤੇ ‘ਜੱਟ ਐਂਡ ਜੂਲੀਅਟ-2’ ਵਿੱਚ ਉਸ ਵੱਲੋਂ ਨਿਭਾਏ ਮਾਂ ਦੇ ਕਿਰਦਾਰ ਨਾਲ ਉਹ ਮੋਹਰੀ ਚਰਿੱਤਰ ਅਭਿਨੇਤਰੀਆਂ ਵਿੱਚ ਸ਼ਾਮਲ ਹੋਈ।ਇਸ ਤੋਂ ਬਾਅਦ ਫ਼ਿਲਮ ‘ਅੰਗਰੇਜ਼’ ਨੇ ਉਸ ਨੂੰ ਸਫ਼ਲਤਾ ਦੀ ਪੌੜੀ ਦੇ ਸਿਖਰਲੇ ਡੰਡੇ ’ਤੇ ਪਹੁੰਚਾਇਆ।punjabi-film-industry-3-actressਉਸ ਵੱਲੋਂ ਸੁਪਰਹਿੱਟ ਫ਼ਿਲਮਾਂ ‘ਰੱਬ ਦਾ ਰੇਡਿਓ’ ਤੇ ‘ਮੰਜੇ ਬਿਸਤਰੇ’ ਵਿੱਚ ਵੀ ਨਿਭਾਏ ਕਿਰਦਾਰਾਂ ਨੂੰ ਬੇਹੱਦ ਸਲਾਹਿਆ ਗਿਆ।ਇਸ ਤੋਂ ਇਲਾਵਾ ਫ਼ਿਲਮ ‘ਅੰਗਰੇਜ਼’ ਵਿੱਚ ਅਨੀਤਾ ਦੇਵਗਨ ਵੱਲੋਂ ਨਿਭਾਏ ਅਮਰਿੰਦਰ ਗਿੱਲ ਦੀ ਮਾਂ ਦੇ ਕਿਰਦਾਰ ਨੇ ਜਿੱਥੇ ਉਸ ਦੇ ਕਰੀਅਰ ਨੂੰ ਵੱਡਾ ਹੁਲਾਰਾ ਦਿੱਤਾ, ਉੱਥੇ ਹੀ ਦਰਸ਼ਕਾਂ ਵਿੱਚ ਉਸਦੀ ਬੇਮਿਸਾਲ ਅਦਾਕਾਰੀ ਦੀਆਂ ਗੱਲਾਂ ਹੋਣ ਲੱਗੀਆਂ।ਇਸ ਤੋਂ ਬਾਅਦ ਫ਼ਿਲਮ 'ਗੋਲਕ, ਬੁਗਨੀ, ਬੈਂਕ ਤੇ ਬਟੂਆ' 'ਚ ਅਨੀਤਾ ਦੇਵਗਨ ਨਜ਼ਰ ਆਈ ਸੀ। -PTCNews

Related Post