ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਸਥਿਤ ਇਤਿਹਾਸਿਕ ਬੇਰੀਆਂ ਦੀ ਧਵਾਈ ਦੀ ਸੇਵਾ ਆਰੰਭ

ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਮੌਜੂਦ 5 ਸਦੀਆਂ ਪੁਰਾਣੀਆਂ ਇਤਿਹਾਸਿਕ ਬੇਰੀਆਂ ਲਈ ਸੰਗਤਾਂ 'ਚ ਅਥਾਹ ਸ਼ਰਧਾ ਹੈ।

By  Jasmeet Singh March 13th 2023 02:08 PM

ਅੰਮ੍ਰਤਿਸਰ: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਮੌਜੂਦ 5 ਸਦੀਆਂ ਪੁਰਾਣੀਆਂ ਇਤਿਹਾਸਿਕ ਬੇਰੀਆਂ ਲਈ ਸੰਗਤਾਂ 'ਚ ਅਥਾਹ ਸ਼ਰਧਾ ਹੈ। ਇਹ ਗੁਰੂ ਘਰ ਦਾ ਕ੍ਰਿਸ਼ਮਾ ਹੀ ਹੈ ਕਿ ਇਹ ਬੇਰੀਆਂ ਜੋ ਲਗਭਗ ਸੁਕ ਚੁਕੀਆਂ ਸਨ ਪਰ ਪਿਛਲੇ ਕੁਛ ਸਾਲਾਂ ਦੀ ਦੇਖ ਰੇਖ ਤੋਂ ਬਾਅਦ ਹੁਣ ਮੁੜ ਤੋਂ ਇਹ ਬੇਰੀਆਂ ਹਰੀਆਂ ਹੋ ਗਈਆਂ ਹਨ ਤੇ ਬੇਰਾਂ ਨਾਲ ਲੱਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਜ਼ਿਕਰਯੋਗ ਹੈ ਕਿ ਦੁਖ ਭੰਜਨੀ ਬੇਰ ਨਾਲ ਬੀਬੀ ਰਜਨੀ ਤੇ ਪਿੰਗਲੇ ਦਾ ਇਤਿਹਾਸ 'ਚ ਜ਼ਿਕਰ ਆਉਂਦਾ ਹੈ ਅਤੇ ਦੱਸਿਆ ਜਾਂਦਾ ਕਿ ਲਾਚੀ ਬੇਰ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਕਲਮ ਕਰਨ ਆਏ ਸਿੱਖ ਯੋਧਿਆਂ ਨੇ ਆਪਣੇ ਘੋੜੇ ਬੰਨੇ ਸਨ। ਇਸੇ ਤਰਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੀ ਸੇਵਾ ਸਮੇਂ ਬੇਰ ਬਾਬਾ ਬੁੱਢਾ ਜੀ ਹੇਠ ਹੀ ਬੈਠਿਆ ਕਰਦੇ ਸਨ। ਇਸੇ ਦੇ ਚਲਦਿਆਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਮੌਜੂਦ ਇਨ੍ਹਾਂ ਬੇਰੀਆਂ ਨਾਲ ਸੰਗਤਾਂ ਦੀ ਅਥਾਹ ਸ਼ਰਧਾ ਜੁੜੀ ਹੋਈ ਹੈ।

Related Post