ਮਹਾਰਾਸ਼ਟਰ ਸਿੱਖ ਜਥੇਬੰਦੀ ਦਾ ਵਫਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜਾ

ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਜਥੇਬੰਦੀ ਦੇ 40 ਦੇ ਕਰੀਬ ਮੈਂਬਰ 18 ਮਾਰਚ ਨੂੰ ਮਹਾਰਾਸ਼ਟਰ ਤੋਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਰਵਾਨਾ ਹੋਏ ਸਨ।

By  Jasmeet Singh March 28th 2023 01:56 PM

ਅੰਮ੍ਰਿਤਸਰ: ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਜਥੇਬੰਦੀ ਦੇ 40 ਦੇ ਕਰੀਬ ਮੈਂਬਰ 18 ਮਾਰਚ ਨੂੰ ਮਹਾਰਾਸ਼ਟਰ ਤੋਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਰਵਾਨਾ ਹੋਏ ਸਨ। ਇਸ ਦੇ ਨਾਲ ਹੀ ਇਹ ਜੱਥਾ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਾ। 

ਇਸ ਮੌਕੇ ਜੱਥੇ ਦੇ ਆਗੂ ਨੇ ਮੀਡੀਆ ਗੱਲਬਾਤ ਕਰਦਿਆਂ ਗਣੇਸ਼ ਪੁਵਾਕਰ ਨੇ ਕਿਹਾ ਕਿ 18 ਮਾਰਚ ਨੂੰ ਅਸੀਂ ਮਹਾਰਾਸ਼ਟਰ ਤੋਂ ਰਵਾਨਾ ਹੋਏ ਸੀ। ਉਸ ਤੋਂ ਬਾਅਦ ਅਸੀਂ ਗਵਾਲੀਅਰ , ਜੈਪੁਰ, ਉਦੈਪੁਰ, ਪਾਕਿਸਤਨ ਦੇ ਕਰਤਰਾਪੁਰ ਸਾਹਿਬ ਤੇ ਪੰਜਾਬ ਵਿੱਚ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰ ਕੇ ਮਨ ਨੂੰ ਬਹੁਤ ਖੁਸ਼ੀ ਮਿਲੀ ਹੈ। 

ਉਨ੍ਹਾਂ ਕਿਹਾ ਕਿ ਇਹ ਸਾਡੀ ਜ਼ਿੰਦਗੀ ਦੀ ਇਤਿਹਾਸਕ ਯਾਤਰਾ ਹੋਵੇਗੀ ਅਤੇ ਅਸੀਂ ਵੱਡੇ ਭਾਗਾਂ ਵਾਲੇ ਹਾਂ ਜੋ ਸਾਨੂੰ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦੀ ਲੰਗਰ ਦੀ ਸੇਵਾ ਤੇ ਖਾਣ-ਪੀਣ ਦਾ ਪ੍ਰਬੰਧ ਬਹੁਤ ਵਧੀਆ ਹੈ ਵਾਹਿਗੁਰੂ ਦੇ ਘਰੋਂ ਕੋਈ ਖਾਲੀ ਨਹੀ ਜਾਂਦਾ। 

ਇਸ ਮੌਕੇ ਮੈਂਬਰ ਇੰਦਰਪਾਲ ਸਿੰਘ ਮਰਵਾਹਾ ਨੇ ਕਿਹਾ ਕਿ ਸਾਡੇ ਕਈ ਮੈਂਬਰ ਇੱਥੇ ਪਿਹਲੀ ਵਾਰ ਆਏ ਨੇ ਤੇ ਅੰਮਿਤਸਰ ਵਿਚ ਆਕੇ ਮਨ ਨੂੰ ਬਹੁਤ ਖ਼ੁਸ਼ੀ ਮਿਲੀ ਹੈ।

Related Post