Drug Smuggling: ਨਸ਼ਾ ਤਸਕਰੀ ਦਾ ਨਵਾਂ ਤਰੀਕਾ, ਜ਼ੁਰਾਬ 'ਚ ਹੈਰੋਇਨ ਰੱਖ ਭਾਰਤੀ ਸਰਹੱਦ 'ਚ ਸੁੱਟੀ

ਨਸ਼ਾ ਤਸਕਰਾਂ ਨੇ ਹੁਣ ਤਸਕਰੀ ਲਈ ਨਵਾਂ ਤਰੀਕਾ ਅਪਣਾਇਆ ਹੈ। ਤਸਕਰ ਹੁਣ ਜ਼ੁਰਾਬ ਦੇ ਜ਼ਰੀਏ ਤਸਕਰੀ ਨੂੰ ਅੰਜ਼ਾਮ ਦਿੰਦੇ ਹਨ। ਬੀਐਸਐਫ ਦੇ ਜਵਾਨ ਅੰਮ੍ਰਿਤਸਰ ਦੇ ਪਿੰਡ ਦਾਓਕੇ 'ਚ ਗਸ਼ਤ 'ਤੇ ਸਨ , ਜਿੱਥੇ ਸਰਚ ਦੇ ਦੌਰਾਨ ਉਨ੍ਹਾਂ ਨੂੰ ਫੈਂਸਿੰਗ ਦੇ ਕੋਲ ਦੋ ਜੁਰਾਬਾਂ ਮਿਲੀਆਂ।

By  Ramandeep Kaur March 31st 2023 04:35 PM

Drug Smuggling: ਨਸ਼ਾ ਤਸਕਰਾਂ ਨੇ ਹੁਣ ਤਸਕਰੀ ਲਈ ਨਵਾਂ ਤਰੀਕਾ ਅਪਣਾਇਆ ਹੈ। ਤਸਕਰ ਹੁਣ ਜ਼ੁਰਾਬ ਦੇ ਜ਼ਰੀਏ ਤਸਕਰੀ ਨੂੰ ਅੰਜ਼ਾਮ ਦਿੰਦੇ ਹਨ। ਬੀਐਸਐਫ ਦੇ ਜਵਾਨ ਅੰਮ੍ਰਿਤਸਰ ਦੇ ਪਿੰਡ ਦਾਓਕੇ 'ਚ ਗਸ਼ਤ 'ਤੇ ਸਨ,  ਜਿੱਥੇ ਸਰਚ ਦੇ ਦੌਰਾਨ ਉਨ੍ਹਾਂ ਨੂੰ ਫੈਂਸਿੰਗ ਦੇ ਕੋਲ ਦੋ ਜੁਰਾਬਾਂ ਮਿਲੀਆਂ।

 ਸ਼ੱਕ ਹੋਣ 'ਤੇ ਉਨ੍ਹਾਂ ਨੂੰ ਖੋਲਿਆ ਗਿਆ ਤਾਂ ਉਸ 'ਚ ਹੈਰੋਇਨ ਬਰਾਮਦ ਹੋਈ ਜਿਸਨੂੰ ਪਾਕਿ ਤਸਕਰਾਂ ਨੇ ਭਾਰਤੀ ਸਰਹੱਦ 'ਚ ਸੁੱਟਿਆ ਸੀ। ਦੋ ਜੁਰਾਬਾਂ 'ਚੋਂ ਜਵਾਨਾਂ ਨੇ ਦੋ ਪੈਕੇਟ ਜ਼ਬਤ ਕੀਤੇ ਹਨ। ਜਿਨ੍ਹਾਂ 'ਚ 1.700 ਕਿਲੋਗ੍ਰਾਮ  ਹੈਰੋਇਨ ਸੀ। ਉਥੇ ਹੀ ਇੱਕ 10 ਰੁਪਏ ਦਾ ਪਾਕਿਸਤਾਨੀ ਨੋਟ ਵੀ ਬਰਾਮਦ ਕੀਤਾ ਗਿਆ ਹੈ। ਜਵਾਨਾਂ ਨੇ ਖੇਪ ਨੂੰ ਜ਼ਬਤ ਕਰ ਲਿਆ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦੀ ਧੀ ਨੂੰ ਮਿਲ ਰਹੀਆਂ ਧਮਕੀਆਂ ਖ਼ਿਲਾਫ਼ ਸਾਹਮਣੇ ਆਈ ਸਵਾਤੀ ਮਾਲੀਵਾਲ


Related Post