ਪਾਕਿਸਤਾਨ ਤੋਂ ਚੰਗੇ ਭਵਿੱਖ ਲਈ ਭਾਰਤ ਪੁੱਜੇ ਪਰਿਵਾਰ ਨਾਲ ਵਾਪਰਿਆ ਭਾਣਾ

ਬੀਤੇ ਦਿਨ ਪਾਕਿਸਤਾਨ ਤੋਂ 14 ਲੋਕ ਵਾਘਾ ਸਰਹੱਦ ਰਾਹੀਂ ਭਾਰਤ ਵਿੱਚ ਵਸਣ ਲਈ ਆਏ ਸਨ, ਜਦੋਂ ਇਸ ਪਰਿਵਾਰ ਨੇ ਭਾਰਤੀ ਖੇਤਰ 'ਚ ਪੈਰ ਧਰਿਆ ਤਾਂ ਉਨ੍ਹਾਂ ਵਿਚੋਂ ਇਕ ਗਰਭਵਤੀ ਔਰਤ ਨੂੰ ਤਕਲੀਫ ਸ਼ੁਰੂ ਹੋ ਗਈ। ਜਿਸ ਨੂੰ ਤੁਰੰਤ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

By  Jasmeet Singh January 24th 2023 03:14 PM

ਅੰਮ੍ਰਿਤਸਰ, 24 ਜਨਵਰੀ (ਮਨਿੰਦਰ ਸਿੰਘ ਮੋਂਗਾ): ਬੀਤੇ ਦਿਨ ਪਾਕਿਸਤਾਨ ਤੋਂ 14 ਲੋਕ ਵਾਘਾ ਸਰਹੱਦ ਰਾਹੀਂ ਭਾਰਤ ਵਿੱਚ ਵਸਣ ਲਈ ਆਏ ਸਨ, ਜਦੋਂ ਇਸ ਪਰਿਵਾਰ ਨੇ ਭਾਰਤੀ ਖੇਤਰ 'ਚ ਪੈਰ ਧਰਿਆ ਤਾਂ ਉਨ੍ਹਾਂ ਵਿਚੋਂ ਇਕ ਗਰਭਵਤੀ ਔਰਤ ਨੂੰ ਤਕਲੀਫ ਸ਼ੁਰੂ ਹੋ ਗਈ। ਜਿਸ ਨੂੰ ਤੁਰੰਤ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਪਾਕਿਸਤਾਨੀ ਔਰਤ ਨੇ ਲੜਕੇ ਨੂੰ ਜਨਮ ਦਿੱਤਾ ਪਰ ਕੁਛ ਸਮੇਂ ਬਾਅਦ ਬੱਚੇ ਦੀ ਹਾਲਤ ਵਿਗੜ ਗਈ ਤੇ ਉਸਦੀ ਮੌਤ ਹੋ ਗਈ, ਹਾਲਾਂਕਿ ਔਰਤ ਦੀ ਸਿਹਤ ਸਥਿਤ ਦੱਸੀ ਜਾ ਰਹੀ ਹੈ।  

ਸੀਨੀਅਰ ਮੈਡੀਕਲ ਅਸਫ਼ਰ (ਐੱਸ.ਐੱਮ.ਓ) ਨੇ ਕਿਹਾ ਕਿ ਸਾਨੂੰ ਪ੍ਰਸ਼ਾਸਨ ਵੱਲੋਂ ਜਾਣਕਾਰੀ ਮਿਲੀ ਸੀ ਕੀ ਪਾਕਿਸਤਾਨੀ ਔਰਤ ਦੀ ਹਾਲਤ ਠੀਕ ਨਹੀਂ ਹੈ, ਅਸੀਂ ਆਪਣੀ ਟੀਮ ਬਣਾ ਕੇ ਔਰਤ ਦੀ ਡਲਿਵਰੀ ਨਾਰਮਲ ਕੀਤੀ। ਪਰ ਬੱਚੇ ਨੂੰ ਨਹੀਂ ਬਚਾ ਸਕੇ, ਅਸੀਂ ਬੱਚੇ ਦੀ ਮ੍ਰਿਤਿਕ ਦੇਹ ਉਸਦੇ ਪਰਿਜਨਾ ਦੇ ਹਵਾਲੇ ਕਰ ਦਿੱਤੀ ਹੈ।

ਪਾਕਿਸਤਾਨ ਤੋਂ ਆਏ ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਅਸੀਂ 14 ਲੋਕ ਪਾਕਿਸਤਾਨ ਤੋਂ ਆਏ ਹਾਂ, ਮੇਰੀ ਪਤਨੀ ਦੀ ਤਬੀਆਤ ਵਿਗੜ ਗਈ ਸੀ। ਜਿਸ ਤੋਂ ਬਾਅਦ ਮੇਰੇ ਨਵਜੰਮੇ ਬੱਚੇ ਦਾ ਦੇਹਾਂਤ ਹੋ ਗਿਆ ਹੈ। ਜਿਸ ਦੀਆਂ ਅਸੀਂ ਅੰਤਿਮ ਰਸਮਾਂ ਨਿਭਾ ਦਿੱਤੀਆਂ ਹਨ। ਅਸੀਂ ਹੁਣ ਭਾਰਤ ਦੇ ਰਾਜਸਥਾਨ ਸਥਿਤ ਜੋਧਪੁਰ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰਹਾਂਗੇ।

ਉਨ੍ਹਾਂ ਕਿਹਾ ਕਿ ਸਾਨੂੰ ਪਾਕਿਸਤਾਨ ਵਿੱਚ ਵੱਡੀ ਮੁਸ਼ਕਿਲਾਂ ਆਉਂਦੀਆਂ ਸਨ, ਜੋ ਪਾਕਿਸਤਾਨ ਦੇ ਮੁਸਲਿਮ ਲੋਕ ਨੇ ਉਹ ਆਪਣੇ ਰਿਸ਼ਤੇਦਾਰਾਂ ਵਿੱਚ ਰਿਸ਼ਤੇ ਕਰਦੇ ਨੇ, ਅਸੀਂ ਆਪਸ ਵਿੱਚ ਵਿਵਾਹ ਨਹੀਂ ਚਾਹੁੰਦੇ ਇਸ ਲਈ ਅਸੀਂ ਹੁਣ ਭਾਰਤ ਵਿੱਚ ਰਹਿ ਕੇ ਮਿਹਨਤ ਮਜ਼ਦੂਰੀ ਕਰਾਂਗੇ।

Related Post