ਬਦਲੀਆਂ ਸਰਕਾਰਾਂ ਨੇ ਨਹੀਂ ਲਈ ਕੰਡੀ ਕਨਾਲ ਦੀ ਸਾਰ, ਅੱਜ ਪਈ ਹੈ ਬੰਦ - ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੜ੍ਹਸ਼ੰਕਰ ਦੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੰਡੀ ਕਨਾਲ ਨਹਿਰ ਜੋ ਤਲਵਾੜੇ ਤੋਂ ਬਲਾਚੌਰ ਤੱਕ ਜਾਂਦੀ ਹੈ। ਜਿਸਦਾ ਨਿਰਮਾਣ ਕੰਡੀ ਖੇਤਰ ਦੇ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਬਣਾਕੇ ਲੋਕਾਂ ਦੇ ਹਵਾਲੇ ਕੀਤੀ ਗਈ ਸੀ।

By  Jasmeet Singh December 27th 2022 06:36 PM -- Updated: December 27th 2022 06:37 PM

ਯੋਗੇਸ਼, (ਹੁਸ਼ਿਆਰਪੁਰ, 27 ਦਸੰਬਰ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੜ੍ਹਸ਼ੰਕਰ ਦੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੰਡੀ ਕਨਾਲ ਨਹਿਰ ਜੋ ਤਲਵਾੜੇ ਤੋਂ ਬਲਾਚੌਰ ਤੱਕ ਜਾਂਦੀ ਹੈ। ਜਿਸਦਾ ਨਿਰਮਾਣ ਕੰਡੀ ਖੇਤਰ ਦੇ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਬਣਾਕੇ ਲੋਕਾਂ ਦੇ ਹਵਾਲੇ ਕੀਤੀ ਗਈ ਸੀ। ਪਰ ਸਰਕਾਰ ਬਦਲਣ ਦੇ ਨਾਲ ਕਿਸੇ ਵੀ ਸਰਕਾਰ ਨੇ ਇਸਦੀ ਸਾਰ ਨਹੀਂ ਲਈ ਜਿਸਦੇ ਕਾਰਨ ਅੱਜ ਉਹ ਬੰਦ ਪਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਇਸ ਕੰਡੀ ਕਨਾਲ ਦੇ ਜ਼ਿਆਦਾਤਰ ਵਿਧਾਇਕ ਆਮ ਆਦਮੀ ਪਾਰਟੀ ਦੇ ਹਨ ਪਰ ਉਨ੍ਹਾਂ ਦਾ ਕੰਟਰੋਲ ਦਿੱਲੀ ਹੋਣ ਕਾਰਨ ਇਹ ਨਹਿਰ ਅੱਜ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਉਨ੍ਹਾਂ ਗੜ੍ਹਸ਼ੰਕਰ ਸ਼ਹਿਰ ਦੇ ਸੀਵਰੇਜ ਲਈ 67 ਕਰੋੜ ਰੁਪਏ ਦਾ ਪ੍ਰੋਜੈਕਟ ਲਿਆਕੇ ਸ਼ੁਰੂ ਕਰਵਾਇਆ ਸੀ। ਜਿਸਨੂੰ ਸਮੇਂ ਦੀਆਂ ਸਰਕਾਰਾਂ ਮੁਕੰਮਲ ਨਹੀਂ ਕਰ ਸਕੀਆਂ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਗੜ੍ਹਸ਼ੰਕਰ ਸ਼ਹਿਰ ਲਈ ਵਾਈਪਾਸ ਅਤੇ ਸੀਵਰੇਜ਼ ਨੂੰ ਮੁਕੰਮਲ ਕੀਤਾ ਜਾਵੇ ਤਾਂਕਿ ਲੋਕਾਂ ਨੂੰ ਰਾਹਤ ਮਿਲ ਸਕੇ।

Related Post