16 ਮੈਬਰੀ ਕਮੇਟੀ ਦੀ ਰਿਪੋਰਟ ਸਬੰਧੀ ਅਫਵਾਹਾ ਬਿਲਕੁੱਲ ਬੇਬੁਨਿਆਦ, ਨਹੀਂ ਭੇਜੀ ਸਿੰਘ ਸਾਹਿਬ ਨੇ ਰਿਪੋਰਟ ਵਾਪਸ-ਕਰਨੈਲ ਸਿੰਘ ਪੀਰਮੁਹੰਮਦ
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧਰਨੇ-ਮੁਜ਼ਾਹਰੇ ਅਤੇ ਕਬਜ਼ੇ ਵਾਲੇ ਅਸਥਾਨਾਂ 'ਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਨਾਲ ਗੁਰੂ ਸਾਹਿਬ ਦੇ ਮਾਣ-ਸਨਮਾਨ ਅਤੇ ਮਰਿਆਦਾ ਨੂੰ ਠੇਸ ਪਹੁੰਚਣ ਦਾ ਖਦਸ਼ਾ ਹੋਵੇ, ਉਨ੍ਹਾਂ ਅਸਥਾਨਾਂ 'ਤੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਭਾਇਮਾਨ ਕਰਨ ਸਬੰਧੀ ਵਿਚਾਰ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ 16 ਮੈਂਬਰੀ ਇਕ ਕਮੇਟੀ ਗਠਿਤ ਕੀਤੀ ਸੀ।

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਦਾ ਕਹਿਣਾ ਹੈ ਕਿ 16 ਮੈਂਬਰੀ ਕਮੇਟੀ ਦੀ ਰਿਪੋਰਟ ਸਬੰਧੀ ਅਫਵਾਹਾ ਬਿਲਕੁੱਲ ਬੇਬੁਨਿਆਦ ਹਨ। ਸਿੰਘ ਸਾਹਿਬ ਨੇ ਰਿਪੋਰਟ ਵਾਪਸ ਨਹੀਂ ਭੇਜੀ ਹੈ। ਉਨ੍ਹਾਂ ਵੱਲੋਂ ਇਹ ਸਬੰਧੀ ਬਹੁਤ ਜਲਦ ਫੈਸਲਾ ਲਿਆ ਜਾਵੇਗਾ।
ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧਰਨੇ-ਮੁਜ਼ਾਹਰੇ ਅਤੇ ਕਬਜ਼ੇ ਵਾਲੇ ਅਸਥਾਨਾਂ 'ਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਨਾਲ ਗੁਰੂ ਸਾਹਿਬ ਦੇ ਮਾਣ-ਸਨਮਾਨ ਅਤੇ ਮਰਿਆਦਾ ਨੂੰ ਠੇਸ ਪਹੁੰਚਣ ਦਾ ਖਦਸ਼ਾ ਹੋਵੇ, ਉਨ੍ਹਾਂ ਅਸਥਾਨਾਂ 'ਤੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਭਾਇਮਾਨ ਕਰਨ ਸਬੰਧੀ ਵਿਚਾਰ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ 16 ਮੈਂਬਰੀ ਇਕ ਕਮੇਟੀ ਗਠਿਤ ਕੀਤੀ ਸੀ। ਜਿਸ ਦਾ ਮੈਨੂੰ ਕੋ-ਆਰਡੀਨੇਟਰ ਬਣਾ ਕੇ ਇਸ ਕਮੇਟੀ ਦੀ ਬੈਠਕ ਤੈਅ ਕਰਨ, ਸਾਰੇ ਮੈਂਬਰਾਂ ਤੱਕ ਸੱਦਾ ਪੱਤਰ ਪਹੁੰਚਾਉਣ ਅਤੇ ਵੱਖ-ਵੱਖ ਮੈਂਬਰਾਂ ਦੇ ਵਿਚਾਰਾਂ ਦੇ ਆਧਾਰ ‘ਤੇ ਬਣਨ ਵਾਲੀ ਇਕ ਸਾਂਝੀ ਰਾਇ ਅਨੁਸਾਰ ਤਿਆਰ ਕੀਤੀ ਜਾਣ ਵਾਲੀ ਰਿਪੋਰਟ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਇਸ ਜ਼ਿੰਮੇਵਾਰੀ ਤਹਿਤ 6 ਮਾਰਚ 2023 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਬ ਕਮੇਟੀ ਦੀ ਬੈਠਕ ਕਰਵਾਈ ਗਈ, ਜਿਸ ਦੌਰਾਨ ਸਬ ਕਮੇਟੀ ਵੱਲੋਂ ਤਿਆਰ ਕੀਤੀ ਗਈ ਸੀਲਬੰਦ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੈਨੂੰ ਸੌਂਪੀ ਸੀ।
ਇਹ ਰਿਪੋਰਟ 12 ਮਾਰਚ 2023 ਨੂੰ ਕਰਨੈਲ ਸਿੰਘ ਪੀਰਮੁਹੰਮਦ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਸੀ। ਜੇਕਰ ਰਿਪੋਰਟ ਦੇ ਇਕ-ਦੋ ਥਾਵਾਂ ‘ਤੇ ਕੁਝ ਇਕ ਮੈਂਬਰਾਂ ਦੇ ਦਸਤਖਤ ਹੋਣੇ ਰਹਿ ਗਏ ਹੋਣਗੇ ਤਾਂ ਉਹ ਵੀ ਕਰਵਾ ਲਏ ਜਾਣਗੇ। ਸਬ ਕਮੇਟੀ ਦੀ ਰਿਪੋਰਟ ਜਥੇਦਾਰ ਸਾਹਿਬ ਵਲੋਂ ਬੇਰੰਗ ਮੋੜਣ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਬੇਬੁਨਿਆਦ ਤੇ ਨਿਰਮੂਲ ਹਨ।
ਇਹ ਵੀ ਪੜ੍ਹੋ: G-20 summit in Amritsar: ਅੰਮ੍ਰਿਤਸਰ 'ਚ ਅੱਜ ਤੋਂ G-20 ਸੰਮੇਲਨ ਦੀ ਸ਼ੁਰੂਆਤ, ਸਿੱਖਿਆ ਦੇ ਮੁੱਦੇ ’ਤੇ ਹੋਵੇਗਾ ਮੰਥਨ