ਟਰਾਲੇ ਦੀ ਲਪੇਟ 'ਚ ਆਉਣ ਨਾਲ ਮੋਟਰਸਾਇਕਲ ਚਾਲਕ ਦੀ ਮੌਤ

ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਚੌਗਿੱਟੀ ਫਲਾਈਓਵਰ 'ਤੇ ਅੱਜ ਇੱਕ ਦਰਦਨਾਕ ਹਾਦਸੇ ਦੀ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਇਸ ਹਾਦਸੇ ਵਿੱਚ ਫੌਤ ਹੋ ਗਿਆ।

By  Jasmeet Singh January 12th 2023 04:14 PM

ਜਲੰਧਰ, 11 ਜਨਵਰੀ (ਪਤਰਸ ਮਸੀਹ): ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਚੌਗਿੱਟੀ ਫਲਾਈਓਵਰ 'ਤੇ ਅੱਜ ਇੱਕ ਦਰਦਨਾਕ ਹਾਦਸੇ ਦੀ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਇਸ ਹਾਦਸੇ ਵਿੱਚ ਫੌਤ ਹੋ ਗਿਆ। ਮੋਟਰਸਾਈਕਲ ਸਵਾਰ ਨੌਜਵਾਨ ਅੰਮ੍ਰਿਤਸਰ ਹਾਈਵੇਅ 'ਤੇ ਜਾ ਰਿਹਾ ਸੀ ਕਿ ਅਚਾਨਕ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸਦੇ ਉੱਤੋਂ ਦੀ ਲੰਘ ਗਿਆ। ਹਾਦਸੇ ਵਿੱਚ ਮਾਰੇ ਗਏ ਨੌਜਵਾਨ ਦੀ ਪਛਾਣ ਪਵਨ ਉਰਫ ਹੈਪੀ ਪੁੱਤਰ ਜੋਗਿੰਦਰ ਸਿੰਘ ਵਾਸੀ ਗੜ੍ਹਾ ਵਜੋਂ ਹੋਈ ਹੈ। ਹਾਦਸੇ 'ਚ ਪਵਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਹਾਈਵੇਅ 'ਤੇ ਲੰਮਾ ਜਾਮ ਲੱਗ ਗਿਆ ਜਿਸਨੂੰ ਪੁਲਿਸ ਨੇ ਮੌਕੇ ’ਤੇ ਆ ਕੇ ਖੁਲ੍ਹਵਾਇਆ ਤੇ ਆਵਾਜਾਈ ਮੁੜ ਤੋਂ ਬਹਾਲ ਕੀਤੀ। ਚੌਗਿੱਟੀ ਫਲਾਈਓਵਰ 'ਤੇ ਮੋਟਰਸਾਈਕਲ ਸਵਾਰ ਨੂੰ ਕੁਚਲਣ ਮਗਰੋਂ ਟਰਾਲਾ ਚਾਲਕ ਉਥੋਂ ਅੱਗੇ ਲੰਘਦਾ ਬਣਿਆ ਜਿਸਨੂੰ ਪੁਲਿਸ ਨੇ ਅੱਗੇ ਜਾ ਕੇ ਰੋਕ ਗ੍ਰਿਫ਼ਤਾਰ ਕਰ ਲਿਆ। ਮੌਕੇ ’ਤੇ ਮੌਜੂਦ ਥਾਣਾ ਰਾਮਾਮੰਡੀ ਦੇ ਇੰਚਾਰਜ ਅਜੈਬ ਸਿੰਘ ਨੇ ਡਰਾਈਵਰ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਟਰਾਲੇ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ। 

Related Post