ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, ਹਥਿਆਰ ਸਣੇ ਦੋ ਕਾਬੂ

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋ ਉਨ੍ਹਾਂ ਨੇ ਜੇਲ੍ਹ ਚੋਂ ਚਲਾਏ ਜਾ ਰਹੇ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ।

By  Aarti February 6th 2023 05:25 PM

ਅੰਮ੍ਰਿਤਸਰ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋ ਉਨ੍ਹਾਂ ਨੇ ਜੇਲ੍ਹ ਚੋਂ ਚਲਾਏ ਜਾ ਰਹੇ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ 32 ਬੋਰ ਦੇ 3 ਪਿਸਤੌਲਾਂ ਨਾਲ ਕਾਬੂ ਕੀਤਾ। ਦੋਹਾਂ ਦੀ ਪਛਾਣ ਸੁਖਚੈਨ ਸਿੰਘ ਤੇ ਜੋਬਨਜੀਤ ਸਿੰਘ ਵਜੋਂ ਹੋਈ।  

ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਵੇਂ ਮੁਲਜ਼ਮ ਜੇਲ੍ਹ ’ਚ ਬੰਦ ਮੁਕੇਸ਼ ਦੇ ਇਸ਼ਾਰੇ ’ਤੇ ਕੰਮ ਕਰਦੇ ਸੀ। ਮੁਕੇਸ਼ ਦੇ ਕਹਿਣ ’ਤੇ ਹੀ ਸੁਖਚੈਨ  ਬਿਹਾਰ ਤੋਂ ਪਿਸਤੌਲ ਲੈ ਕੇ ਆਇਆ ਸੀ। ਸੁਖਚੈਨ ਸਿੰਘ ਅਤੇ ਜੋਬਨਜੀਤ ਸਿੰਘ ਦੋਵੇਂ ਮੁਕੇਸ਼ ਨਾਲ ਮਿਲ ਕੇ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦਾ ਕੰਮ ਕਰਦੇ ਸੀ। ਫਿਲਹਾਲ ਪੁਲਿਸ ਨੇ ਦੱਸਿਆ ਕਿ ਦੋਹਾਂ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। 

-ਰਿਪੋਰਟਰ ਮਨਿੰਦਰ ਮੋਂਗਾ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: ਅੰਮ੍ਰਿਤਸਰ: ਅਵਾਰਾ ਕੁੱਤਿਆਂ ਨੇ 10 ਸਾਲਾਂ ਬੱਚੀ ਨੂੰ ਬਣਾਇਆ ਸ਼ਿਕਾਰ, ਪ੍ਰਸ਼ਾਸਨ ਖਿਲਾਫ ਰੋਸ ’ਚ ਸਥਾਨਕਵਾਸੀ

Related Post