ਬਠਿੰਡਾ ’ਚ ਪੁਲਿਸ ਪ੍ਰਸ਼ਾਸਨ ਨੇ ਮਨਾਇਆ ਸੜਕ ਸੁਰੱਖਿਆ ਦਿਵਸ

ਬਠਿੰਡਾ ਵਿਖੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਦੇ ਪ੍ਰਸ਼ਾਸ਼ਨ ਵੱਲੋਂ ਸੜਕ ਸੁਰੱਖਿਆ ਦਿਵਸ ਮਨਾਇਆ ਗਿਆ। ਇਸ ਦੌਰਾਨ ਡੀਸੀ , ਐਸਐਸਪੀ ਅਤੇ ਆਰਟੀਏ ਵੱਲੋ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ।

By  Aarti January 14th 2023 06:05 PM

ਮੁਨੀਸ਼ ਗਰਗ (ਬਠਿੰਡਾ, 14 ਜਨਵਰੀ): ਬਠਿੰਡਾ ਵਿਖੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਦੇ ਪ੍ਰਸ਼ਾਸ਼ਨ ਵੱਲੋਂ ਸੜਕ ਸੁਰੱਖਿਆ ਦਿਵਸ ਮਨਾਇਆ ਗਿਆ। ਇਸ ਦੌਰਾਨ ਡੀਸੀ , ਐਸਐਸਪੀ ਅਤੇ ਆਰਟੀਏ ਵੱਲੋ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। 

ਸ਼ਹਿਰ ਦੇ ਫਾਇਰ ਬ੍ਰਿਗੇਡ ਚੈੱਕ ਵਿਖੇ ਬਠਿੰਡਾ ਡੀਸੀ ਅਤੇ ਐਸਐਸਪੀ ਵੱਲੋ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਹੋਏ ਆਟੋ ਚਾਲਕ ’ਤੇ ਰਿਫਲੈਕਟਰ ਲਾਉਂਦੇ ਹੋਏ ਕਿਹਾ ਕਿ ਦਿਨੋਂ ਦਿਨ ਸੜਕ ਹਾਦਸਿਆਂ ਚ ਵਾਧਾ ਹੋ ਰਿਹਾ ਹੈ ਜਿਸ ਦੇ ਚੱਲਦੇ ਸਰਕਾਰ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਆਏ ਦਿਨ ਹੋ ਰਹੇ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਕੀ ਕੁਝ ਕੀਤਾ ਜਾਵੇ। ਇਸੇ ਦੇ ਚੱਲਦੇ ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂਕਿ ਇਨ੍ਹਾਂ ਸੜਕ ਹਾਦਸਿਆਂ ਉੱਤੇ ਠੱਲ ਪਾਈ ਜਾ ਸਕੇ।

ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਕਾਰ ਚਲਾਉਂਦੇ ਹੋਏ ਹਮੇਸ਼ਾ ਸੀਟ ਬੈਲਟ ਲਾਉਣ ਅਤੇ ਬਾਈਕ ਚਲਾਉਂਦੇ ਹੋਏ ਹਮੇਸ਼ਾ ਹੈਲਮੇਟ ਜਰੂਰ ਪਾਉਣ ਅਤੇ ਜਲਦੀਬਾਜ਼ੀ ’ਚ ਰੈੱਡ ਲਾਈਟ ਨੂੰ ਤੋੜ ਕੇ ਨਾ ਜਾਣ। ਇਨ੍ਹਾਂ ਗੱਲਾਂ ਨੂੰ ਧਿਆਨ ’ਚ ਰੱਖਦੇ ਹੋਏ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। 

ਇਹ ਵੀ ਪੜ੍ਹੋ: 168 DPE ਉਮੀਦਵਾਰਾਂ ਦੀ ਸਰਕਾਰ ਨੂੰ ਚਿਤਾਵਨੀ; 'ਆਪਣੇ 'ਤੇ ਪੈਟਰੋਲ ਛਿੜਕ ਕਰਾਂਗੇ ਪ੍ਰਦਰਸ਼ਨ'

Related Post