ਬਿਨਾਂ ਲਾਇਸੰਸ ਤੋਂ ਹੁੱਕਾ ਬਾਰ ਚਲਾਉਣ ’ਤੇ ਪੁਲਿਸ ਦੀ ਕਾਰਵਾਈ, 2 ਲੋਕ ਕਾਬੂ

ਅੰਮ੍ਰਿਤਸਰ ਪੁਲਿਸ ਦੀ ਟੀਮ ਨੇ ਬਿਨਾਂ ਲਾਇਸੰਸ ਤੋਂ ਚੱਲ ਰਹੇ ਇੱਕ ਹੁੱਕਾਬਾਰ ’ਤੇ ਛਾਪਾ ਮਾਰਿਆ। ਇਸ ਦੌਰਾਨ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਸ਼ਰਾਬ ਅਤੇ ਹੁੱਕਾ ਵੀ ਕਬਜ਼ੇ ’ਚ ਲਏ।

By  Aarti January 23rd 2023 02:49 PM

ਮਨਿੰਦਰ ਮੋਂਗਾ (ਅੰਮ੍ਰਿਤਸਰ, 23 ਜਨਵਰੀ): ਅੰਮ੍ਰਿਤਸਰ ਪੁਲਿਸ ਨੇ ਬਿਨਾਂ ਲਾਇਸੰਸ ਤੋਂ ਚੱਲ ਰਹੇ ਇੱਕ ਹੁੱਕਾਬਾਰ ਉੱਤੇ ਛਾਪੇਮਾਰੀ ਕੀਤੀ। ਦੱਸ ਦਈਏ ਕਿ ਇਸ ਤਰ੍ਹਾਂ ਦੇ ਰੈਸਟੋਰੈਂਟ ਨੂੰ ਨੱਥ ਪਾਉਣ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਦੇ ਲਈ ਅੰਮ੍ਰਿਤਸਰ ਦੇ ਏਸੀਪੀ ਵਰਿੰਦਰ ਸਿੰਘ ਖੋਸਾ ਲਗਾਤਾਰ ਹੁੱਕਾਬਾਰਾਂ ’ਤੇ ਰਾਤ ਸਮੇਂ ਰੇਡ ਕਰ ਰਹੇ ਹਨ ਅਤੇ ਹੁੱਕਾਬਾਰਾਂ  ਦੇ ਮਾਲਕਾਂ ਖਿਲਾਫ ਪਰਚੇ ਕਰ ਰਹੇ ਹਨ। 

ਇਸੇ ਦੇ ਚੱਲਦੇ ਬੀਤੀ ਰਾਤ ਹੀ ਏਸੀਪੀ ਖੋਸਾ ਨੇ ਇੱਕ ਬੀਅਰ ਬਾਰ ’ਤੇ ਛਾਪਾ ਮਾਰਿਆ। ਜਿਸ ’ਚ ਕੁਝ ਨੌਜਵਾਨ ਹੁੱਕਾ ਅਤੇ ਸ਼ਰਾਬ ਪੀ ਰਹੇ ਸੀ। ਜਦੋਂ ਏਸੀਪੀ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਰੈਸਟੋਰੈਂਟ ਵਾਲੇ ਕੋਲ ਬਾਰ ਦਾ ਲਾਇਸੰਸ ਵੀ ਨਹੀਂ ਸੀ ਅਤੇ ਉਹ ਬਿਨਾਂ ਲਾਇਸੰਸ ਤੋਂ ਰੈਸਟੋਰੈਂਟ ਚਲਾ ਰਿਹਾ ਹੈ। ਤਲਾਸ਼ੀ ਲੈਣ ਤੋਂ ਬਾਅਦ ਪੁਲਿਸ ਦੀ ਟੀਮ ਨੇ ਹੂੱਕੇ ਦੇ ਨਾਲ ਨਾਲ ਸ਼ਰਾਬ ਵੀ ਬਰਾਮਦ ਕੀਤੀ ਅਤੇ ਪੁਲਿਸ ਵੱਲੋਂ ਰੈਸਟੋਰੈਂਟ ਦੇ ਦੋ ਮਾਲਕਾਂ ਤੇ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ। 

ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਇੱਕ ਹੁੱਕਾਬਾਰ ’ਤੇ ਮਾਮਲਾ ਦਰਜ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਮੀਡੀਆ ਰਾਹੀਂ ਇੱਕ ਵਾਰ ਫਿਰ ਅਪੀਲ ਕਰਦੇ ਹਾਂ ਕਿ ਜੇਕਰ ਤੁਹਾਡੇ ਕੋਲ ਲਾਇਸੰਸ ਹੈ ਤਾਂ ਠੀਕ ਹੈ ਨਹੀਂ ਤਾਂ ਇਸ ਨੂੰ ਬੰਦ ਕਰ ਦਿੱਤਾ ਜਾਵੇ ਨਹੀਂ ਤਾਂ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਬੇਕਾਬੂ ਬੱਸ ਦਰੱਖਤ ਨਾਲ ਟਕਰਾਈ, 10 ਸਵਾਰੀਆਂ ਗੰਭੀਰ ਜ਼ਖ਼ਮੀ

Related Post