ਕਰੋੜਾਂ ਰੁਪਏ ਦੇ ਧੋਖਾਧੜੀ ਮਾਮਲੇ 'ਚ ਪੁਲਿਸ ਨੇ NRI ਸਮੇਤ ਪਿਤਾ-ਪੁੱਤਰ 'ਤੇ ਕੀਤਾ ਮਾਮਲਾ ਦਰਜ

ਥਾਣਾ ਗੜ੍ਹਸ਼ੰਕਰ ਪੁਲਿਸ ਨੇ ਜ਼ਮੀਨ ਦੀ ਸੌਦੇਬਾਜ਼ੀ 'ਚ ਕੀਤੀ ਗਈ ਕਥਿਤ ਧੋਖਾਧੜੀ ਦੇ ਇੱਕ ਮਾਮਲੇ 'ਚ ਐਨ.ਆਰ.ਆਈ ਸਮੇਤ ਪਿਤਾ-ਪੁੱਤਰ 'ਤੇ ਮਾਮਲਾ ਦਰਜ ਕੀਤਾ ਹੈ।

By  Jasmeet Singh December 29th 2022 06:03 PM

ਯੋਗੇਸ਼, (ਗੜ੍ਹਸ਼ੰਕਰ, 29 ਦਸੰਬਰ): ਥਾਣਾ ਗੜ੍ਹਸ਼ੰਕਰ ਪੁਲਿਸ ਨੇ ਜ਼ਮੀਨ ਦੀ ਸੌਦੇਬਾਜ਼ੀ 'ਚ ਕੀਤੀ ਗਈ ਕਥਿਤ ਧੋਖਾਧੜੀ ਦੇ ਇੱਕ ਮਾਮਲੇ 'ਚ ਐਨ.ਆਰ.ਆਈ ਸਮੇਤ ਪਿਤਾ-ਪੁੱਤਰ 'ਤੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੜ੍ਹਸ਼ੰਕਰ ਥਾਣਾ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਪਿੰਡ ਭੱਜਲ ਦੇ ਐਨ.ਆਰ.ਆਈ ਧਰਮ ਸਿੰਘ ਪੁੱਤਰ ਪੂਨਾ ਸਿੰਘ, ਅਸ਼ੋਕ ਕੁਮਾਰ ਪੁੱਤਰ ਗੋਪਾਲ ਕ੍ਰਿਸ਼ਨ ਅਤੇ ਲਵ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਗੜ੍ਹਸ਼ੰਕਰ ਨੇ ਲਾਭ ਸਿੰਘ ਪੁੱਤਰ ਰਾਜਪਾਲ ਵਾਸੀ ਨਵਾਂਸ਼ਹਿਰ ਨਾਲ 13 ਕਨਾਲ ਜ਼ਮੀਨ ਦਾ ਸੋਦਾ ਕੁਲ 5 ਕਰੋੜ 51 ਲੱਖ ਰੁਪਏ ਦੇ ਵਿੱਚ ਕੀਤਾ ਸੀ। ਉੱਕਤ ਵਿਅਕਤੀਆਂ ਨੇ 3 ਕਰੋੜ 97 ਲੱਖ ਲੈਣ ਤੋਂ ਬਾਅਦ ਸਿਰਫ 3 ਕਨਾਲ ਦੀ ਰਜਿਸਟਰੀ ਕਰ ਦਿੱਤੀ ਅਤੇ ਬਾਕੀ ਜ਼ਮੀਨ ਦੇਣ ਤੋਂ ਮੁਕਰ ਗਏ। ਜਿਸ ਦੀ ਸ਼ਿਕਾਇਤ ਲਾਭ ਸਿੰਘ ਵੱਲੋਂ ਡੀ.ਜੀ.ਪੀ ਪੰਜਾਬ ਅਤੇ ਐਸ.ਐਸ.ਪੀ ਨੂੰ ਲਿਖਤੀ ਰੂਪ ਵਿੱਚ ਕੀਤੀ ਗਈ। ਮਾਮਲੇ ਦੀ ਜਾਂਚ ਡੀ.ਐਸ.ਪੀ ਗੜ੍ਹਸ਼ੰਕਰ ਵੱਲੋਂ ਕਰਨ ਤੋਂ ਬਾਅਦ ਗੜ੍ਹਸ਼ੰਕਰ ਪੁਲਿਸ ਨੇ ਐਨ.ਆਰ.ਆਈ ਧਰਮ ਸਿੰਘ ਪੁੱਤਰ ਪੂਨਾ ਸਿੰਘ, ਅਸ਼ੋਕ ਕੁਮਾਰ ਪੁੱਤਰ ਗੋਪਾਲ ਕ੍ਰਿਸ਼ਨ ਅਤੇ ਲਵ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।


Related Post