Youth Fight in Amritsar: ਮਾਮੂਲੀ ਗੱਲ ਨੂੰ ਲੈਕੇ ਦੋ ਨੌਜਵਾਨਾਂ ਵਿਚਾਲੇ ਹੋਇਆ ਝਗੜਾ, ਇੱਕ ਦੀ ਮੌਤ

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਲਿਫਟ ਦੇ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਦੋ ਨੌਜਵਾਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ। ਧੱਕਾਮੁੱਕੀ ਦੌਰਾਨ ਦੋਵੇਂ ਨੌਜਵਾਨ ਬੰਦ ਪਈ ਲਿਫਟ ਚੋਂ ਦੂਜੀ ਮੰਜਿਲ ਤੋਂ ਗ੍ਰਾਉੰਡ ਫਲੋਰ ’ਤੇ ਡਿੱਗ ਗਏ ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ।

By  Aarti March 6th 2023 04:41 PM

ਮਨਿੰਦਰ ਮੋਂਗਾ (ਅੰਮ੍ਰਿਤਸਰ, 6 ਮਾਰਚ): ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਲਿਫਟ ਦੇ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਦੋ ਨੌਜਵਾਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ। ਧੱਕਾਮੁੱਕੀ ਦੌਰਾਨ ਦੋਵੇਂ ਨੌਜਵਾਨ ਬੰਦ ਪਈ ਲਿਫਟ ਚੋਂ ਦੂਜੀ ਮੰਜਿਲ ਤੋਂ ਗ੍ਰਾਉੰਡ ਫਲੋਰ ’ਤੇ ਡਿੱਗ ਗਏ ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ।

ਮਾਮਲੇ ਸਬੰਧੀ ਸੀਨੀਅਰ ਪੁਲਿਸ ਅਧਿਕਾਰੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਨੌਜਵਾਨਾਂ ਦੇ ਵਿਚੋਂ ਇਕ ਨੌਜਵਾਨ ਪਿੰਡ ਛੱਜਲਵਿੰਡੀ ਦਾ ਰਹਿਣ ਵਾਲਾ ਹੈ ਜਦਕਿ ਦੂਜਾ ਨੌਜਵਾਨ ਮੁਸਤਫ਼ਾਬਾਦ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਛੱਜਲਵਿੰਡੀ ਪਿੰਡ ਦਾ ਰਹਿਣ ਵਾਲਾ ਨੌਜਵਾਨ ਰਾਜਵੀਰ ਸਿੰਘ ਇੱਥੇ ਪੁਲਿਸ ਡਿਊਟੀ ’ਤੇ ਤੈਨਾਤ ਆਪਣੇ ਭਰਾ ਨੂੰ ਰੋਟੀ ਦੇਣ ਆਇਆ ਸੀ, ਜਦਕਿ ਮੁਸਤਫ਼ਾਬਾਦ ਦਾ ਰਹਿਣ ਵਾਲਾ ਨੌਜਵਾਨ ਸਤਿੰਦਰ ਸਿੰਘ ਦੀ ਪਤਨੀ ਇਸੇ ਹਸਪਤਾਲ ਵਿੱਚ ਦਾਖਲ ਹੈ।

ਉਨ੍ਹਾਂ ਦੱਸਿਆ ਕਿ ਲਿਫਟ ਵਿਚ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਝਗੜਾ ਹੋ ਗਿਆ ਅਤੇ ਜਦਕਿ ਇਹ ਦੂਸਰੀ ਮੰਜ਼ਿਲ ’ਤੇ ਪਹੁੰਚੇ ਤਾਂ ਮੁੜ ਇਹਨਾਂ ਦਾ ਝਗੜਾ ਹੋ ਗਿਆ। ਜਿਸ ਤੋਂ ਬਾਅਦ ਇਹ ਦੋਵੇਂ ਨੌਜਵਾਨ ਲਿਫਟ ਦਾ ਦਰਵਾਜ਼ਾ ਟੁੱਟ ਜਾਣ ਕਾਰਣ ਥੱਲੇ ਹੇਠਾਂ ਜ਼ਮੀਨ ਤੇ ਡਿੱਗ ਪਏ। ਇਹਨਾ ਦੇ ਵਿਚੋਂ ਰਾਜਬੀਰ  ਸਿੰਘ ਦੀ ਮੌਤ ਹੋ ਗਈ ਅਤੇ ਦੂਜਾ ਸਤਿੰਦਰ ਸਿੰਘ ਜਖਮੀ ਹੋ ਗਿਆ। ਉਹਨਾਂ ਦੱਸਿਆ ਕਿ ਜ਼ਖਮੀ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ: Punjab Budget Session second Day: CM ਦੇ ਮੁਆਫੀ ਨਾ ਮੰਗਣ ਤੱਕ ਸਦਨ ਦੀ ਕਾਰਵਾਈ ’ਚ ਨਹੀਂ ਲਵਾਂਗੇ ਹਿੱਸਾ-ਪ੍ਰਤਾਪ ਬਾਜਵਾ

Related Post