ਗੁਰਦਾਸਪੁਰ ਵਿੱਚ 20 ਫਰਵਰੀ ਦੀ ਥਾਂ 22 ਫਰਵਰੀ ਨੂੰ ਲੱਗੇਗਾ ਰੇਲ ਰੋਕੋ ਮੋਰਚਾ

ਆਪਣੀਆਂ ਮੰਗਾਂ ਦੇ ਚੱਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਗੁਰਦਾਸਪੁਰ ’ਚ 20 ਫਰਵਰੀ ਨੂੰ ਰੇਲ ਰੋਕੋ ਮੋਰਚਾ ਕੀਤਾ ਜਾਣਾ ਸੀ ਜੋਕਿ ਹੁਣ 22 ਫਰਵਰੀ ਨੂੰ ਸ਼ੁਰੂ ਕੀਤਾ ਜਾਵੇਗਾ।

By  Aarti February 14th 2023 05:48 PM

ਮਨਿੰਦਰ ਮੋਂਗਾ (ਅੰਮ੍ਰਿਤਸਰ, 14 ਫਰਵਰੀ): ਆਪਣੀਆਂ ਮੰਗਾਂ ਦੇ ਚੱਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਗੁਰਦਾਸਪੁਰ ’ਚ 20 ਫਰਵਰੀ ਨੂੰ ਰੇਲ ਰੋਕੋ ਮੋਰਚਾ ਕੀਤਾ ਜਾਣਾ ਸੀ ਜੋਕਿ ਹੁਣ 22 ਫਰਵਰੀ ਨੂੰ ਸ਼ੁਰੂ ਕੀਤਾ ਜਾਵੇਗਾ। 

ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਨਿਕਲ ਰਹੇ ਹਾਈਵੇਜ਼ ਹੇਠ ਆ ਰਹੀਆਂ ਜ਼ਮੀਨਾਂ ਦੇ ਇੱਕਸਾਰ ਅਤੇ ਯੋਗ ਮੁਆਵਜ਼ੇ ਅਤੇ ਹੋਰ ਮੰਗਾਂ ਨੂੰ ਲੈ ਕੇ ਜਥੇਬੰਦੀ ਦੀ ਜਿਲ੍ਹਾ ਅੰਮ੍ਰਿਤਸਰ ਇਕਾਈ ਵੱਲੋ ਗੁਰਦਾਸਪੁਰ ਵਿਚ  20 ਫਰਵਰੀ ਨੂੰ ਰੇਲ ਰੋਕੋ ਅੰਦੋਲਨ ਐਲਾਨਿਆ ਗਿਆ ਸੀ ਜਿਸ ਨੂੰ ਹੁਣ 22 ਫਰਵਰੀ ਨੂੰ ਸ਼ੁਰੂ ਕੀਤਾ ਜਾਵੇਗਾ। 

ਇਸ ਦੌਰਾਨ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਤੈਅ ਸਮੇਂ ਅੰਦਰ 30 ਜਨਵਰੀ ਦੇ ਮੋਰਚੇ ਦੀਆਂ ਮੰਨੀਆ ਮੰਗਾਂ ਪੂਰੀਆਂ ਨਾ ਹੋਣ ਦੇ ਕਾਰਨ 22 ਫਰਵਰੀ ਤੋਂ ਗੁਰਦਾਸਪੁਰ ਰੇਲਵੇ ਰੇਲ ਮਾਰਗ ਧਰਨੇ ਵਿਚ ਜ਼ਿਲ੍ਹੇ ਅੰਮ੍ਰਿਤਸਰ ਦੀ ਭਰਵੀਂ ਸ਼ਮੂਲੀਅਤ ਲਈ ਤਿਆਰੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸਦੇ ਤਹਿਤ ਬਾਰਡਰ ਬੈਲਟ ਦੀਆਂ 7 ਜੋਨਾਂ ਦੀਆਂ ਕੋਰ ਕਮੇਟੀਆਂ ਦੀਆਂ ਮੀਟਿੰਗਾਂ ਕਰਵਾਈਆਂ ਗਈਆਂ ਹਨ।

ਇਸ ਮੌਕੇ ਆਗੂਆਂ ਨੇ ਇਹ ਵੀ ਕਿਹਾ ਕਿ ਸਰਕਾਰ ਅਤੇ ਉਸਦੇ ਪ੍ਰਸ਼ਾਸ਼ਨ ਨੂੰ ਚਾਹੀਦਾ ਕਿ ਮੰਗਾਂ ’ਤੇ ਜਲਦ ਤੋਂ ਜਲਦ ਕਾਰਵਾਈ ਕਰਕੇ ਵਾਅਦੇ ਅਨੁਸਾਰ ਸਮਾਂ ਰਹਿੰਦੇ ਮਸਲੇ ਹੱਲ ਕੀਤੇ ਜਾਣ। 

ਇਹ ਵੀ ਪੜ੍ਹੋ: ਵਿਜੀਲੈਂਸ ਨੇ ਸਰਕਾਰੀ ਨੌਕਰੀ ਲਗਵਾਉਣ ਬਦਲੇ ਰਿਸ਼ਵਤ ਲੈਂਦੇ ਇਕ ਵਿਅਕਤੀ ਨੂੰ ਕੀਤਾ ਕਾਬੂ

Related Post