ਪ੍ਰੀਕਸ਼ਾ ਪੇ ਚਰਚਾ ਪ੍ਰੋਗਰਾਮ ’ਚ ਹਿੱਸਾ ਲਵੇਗੀ ਹੁਸ਼ਿਆਰਪੁਰ ਦੀ ਰੀਤਿਕਾ ਸੈਣੀ

ਹੁਸ਼ਿਆਰਪੁਰ ਦੀ ਰਹਿਣ ਵਾਲੀ ਰੀਤਿਕਾ ਸੈਣੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪ੍ਰੀਕਸ਼ਾ ਪੇ ਚਰਚਾ ਪ੍ਰੋਗਰਾਮ ਚ ਸੱਦਾ ਦਿੱਤਾ ਗਿਆ ਹੈ।

By  Aarti January 18th 2023 05:19 PM

ਵਿੱਕੀ ਅਰੋੜਾ (ਹੁਸ਼ਿਆਰਪੁਰ, 18 ਜਨਵਰੀ): ਬੀਤੇ ਦਿਨੀਂ ਹੁਸ਼ਿਆਰਪੁਰ ਦੇ ਸਰਕਾਰੀ ਰੇਲਵੇ ਮੰਡੀ ਸਕੂਲ ’ਚ ਪੜ੍ਹਦੀ 9ਵੀਂ ਜਮਾਤ ਦੀ ਵਿਦਿਆਰਥਣ ਰੀਤਿਕਾ ਸੈਣੀ ਨੇ ਉਡੀਸਾ ’ਚ ਹੋਈ ਨੈਸ਼ਨਲ ਕਲਾ ਉਤਸਵ ਚ ਢੋਲ ਦੇ ਮੁਕਾਬਲੇ ’ਚ ਤੀਜਾ ਸਥਾਨ ਹਾਸਿਲ ਕੀਤਾ ਸੀ ਤੇ ਹੁਣ ਰੀਤਿਕਾ ਦੀ ਇਸ ਉਪਲਬਧੀ ਦੇ ਚਲਦਿਆਂ ਉਸਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪ੍ਰੀਕਸ਼ਾ ਪੇ ਚਰਚਾ ਪ੍ਰੋਗਰਾਮ ਚ ਸੱਦਾ ਦਿੱਤਾ ਗਿਆ ਹੈ। 

ਦੱਸ ਦਈਏ ਕਿ ਹੁਣ ਰੀਤਿਕਾ ਦਿੱਲੀ ’ਚ ਪ੍ਰਧਾਨ ਮੰਤਰੀ ਨਾਲ ਪ੍ਰੀਕਸ਼ਾ ਪੇ ਚਰਚਾ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਰੀਤਿਕਾ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਹੋਣ ਜਾ ਰਹੀ ਪਰੇਡ ’ਚ ਵੀ ਨਜ਼ਰ ਆਵੇਗੀ। ਰੀਤਿਕਾ ਦੀ ਇਸ ਉਪਲਬਧੀ ਨਾਲ ਜਿੱਥੇ ਘਰ ’ਚ ਖੁਸ਼ੀ ਦਾ ਮਾਹੌਲ ਹੈ। ਉੱਥੇ ਹੀ ਰੀਤਿਕਾ ’ਤੇ ਸਕੂਲ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕ ਵੀ ਰੀਤਿਕਾ ’ਤੇ ਮਾਣ ਮਹਿਸੂਸ ਕਰ ਰਹੇ ਹਨ। 

ਇਸ ਸਬੰਧ ’ਚ ਜਦੋਂ ਰੀਤਿਕਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਭਵਿੱਖ ’ਚ ਵੀ ਆਪਣੇ ਸਕੂਲ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਦੀ ਉਸਨੂੰ ਬਹੁਤ ਜਿਆਦਾ ਖੁਸ਼ੀ ਹੈ।

ਦੂਜੇ ਪਾਸੇ ਰੀਤਿਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਬੇਟੀ ਤੇ ਬਹੁਤ ਜਿਆਦਾ ਮਾਣ ਹੈ ਤੇ ਅੱਜ ਦੇ ਸਮੇਂ ਚ ਵੀ ਜੋ ਲੋਕ ਧੀਆਂ ਨੂੰ ਪੁੱਤਾਂ ਦੇ ਬਰਾਬਰ ਪਿਆਰ ਨਹੀਂ ਦਿੰਦੇ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਅਤੇ ਅੱਜ ਹਰ ਖੇਤਰ ’ਚ ਕੁੜੀਆਂ ਉੱਚ ਅਹੁਦਿਆਂ ’ਤੇ ਤੈਨਾਤ ਹਨ ਅਤੇ ਦੇਸ਼ ਦੀ ਸੇਵਾ ਕਰ ਰਹੀਆਂ ਹਨ। 

ਇਹ ਵੀ ਪੜ੍ਹੋ: ਬਿਜਲੀ ਚੋਰੀ ਕਰਦੇ ਫੜੇ ਜਾਣ 'ਤੇ ਇਸ ਸਹੂਲਤ ਤੋਂ ਧੋਣੇ ਪੈ ਸਕਦੇ ਹਨ ਹੱਥ

Related Post