ਜੀ-20 ਸੰਮੇਲਨ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ, ਵੱਡੀ ਗਿਣਤੀ ’ਚ ਸੈਂਟਰਲ ਫੋਰਸ ਦੀ ਕੀਤੀ ਗਈ ਤੈਨਾਤੀ

ਪੰਜਾਬ ’ਚ ਹੋਣ ਵਾਲੇ ਜੀ 20 ਸੰਮੇਲਨ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਸੁਰੱਖਿਆ ਇੰਤਜਾਮ ਕੀਤੇ ਗਏ ਹਨ। ਜੇਕਰ ਬਠਿੰਡਾ ਅਤੇ ਮਾਨਸਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੱਡੀ ਗਿਣਤੀ ’ਚ ਸੈਂਟਰਲ ਫੋਰਸ ਦੀ ਤੈਨਾਤੀ ਕਰ ਦਿੱਤੀ ਗਈ ਹੈ।

By  Aarti March 14th 2023 11:47 AM

ਮੁਨੀਸ਼ ਗਰਗ (ਬਠਿੰਡਾ, 14 ਮਾਰਚ):  ਪੰਜਾਬ ’ਚ ਹੋਣ ਵਾਲੇ ਜੀ 20 ਸੰਮੇਲਨ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਸੁਰੱਖਿਆ ਇੰਤਜਾਮ ਕੀਤੇ ਗਏ ਹਨ। ਜੇਕਰ ਬਠਿੰਡਾ ਅਤੇ ਮਾਨਸਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੱਡੀ ਗਿਣਤੀ ’ਚ ਸੈਂਟਰਲ ਫੋਰਸ ਦੀ ਤੈਨਾਤੀ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਬਠਿੰਡਾ ਅਤੇ ਮਾਨਸਾ ਦੇ ਨਾਲ ਹਰਿਆਣਾ ਰਾਜਸਥਾਨ ਦਾ ਬਾਰਡਰ ਲੱਗਦਾ ਹੈ ਜਿਸ ਦੇ ਚੱਲਦੇ ਇਸ ਪਾਸੇ ਕਾਫੀ ਧਿਆਨ ਰੱਖਿਆ ਜਾ ਰਿਹਾ ਹੈ।  

ਸੁਰੱਖਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਜੀਪੀ ਐਸਪੀਐਸ ਪਰਮਾਨ ਨੇ ਦੱਸਿਆ ਕਿ ਸੁਰੱਖਿਆ ਨੂੰ ਲੈ ਕੇ ਹੁਣ ਬਠਿੰਡਾ ਅਤੇ ਮਾਨਸਾ ਚ ਪੁਲਿਸ ਦੇ ਨਾਲ ਨਾਲ ਕੇਂਦਰੀ ਫੋਰਸਾਂ ਨੂੰ ਵੀ ਤੈਨਾਤ ਕਰ ਦਿੱਤਾ ਗਿਆ ਹੈ। ਜਿਸਦੇ ਚੱਲਦੇ ਤਿੰਨ ਕੰਪਨੀਆਂ ਤੈਨਾਤ ਕੀਤੀ ਗਈ ਹੈ ਤਾਂ ਜੋ ਸੁਰੱਖਿਆ ਨੂੰ ਲੈ ਕੇ ਕੋਈ ਦਿਕੱਤ ਨਾ ਹੋ ਕਿਉਂਕਿ ਪੰਜਾਬ ਚ ਜੀ 20 ਵਰਗਾ ਵੱਡਾ ਸੰਮੇਲਨ ਹੋ ਰਿਹਾ ਹੈ। 

ਦੂਜੇ ਪਾਸੇ ਏਡੀਜੀਪੀ ਨੇ ਅੱਗੇ ਦੱਸਿਆ ਕਿ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੈ। ਪੰਜਾਬ ਚ ਸਭ ਕੁਝ ਠੀਕ ਠਾਕ ਹੈ ਸਿਰਫ ਮੀਡੀਆ ’ਚ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ ਨਜ਼ਰ ਆ ਰਹੀ ਹੈ। ਇਸ ਸੁਰੱਖਿਆ ਨੂੰ ਲੈ ਕੇ ਕਿੰਨੇ ਅਰਧ ਸੈਨਿਕ ਬਲਾਂ ਦੇ ਜਵਾਨ ਤੈਨਾਤ ਕੀਤੇ ਗਏ ਹਨ। ਬਠਿੰਡਾ ਦੇ ਨਾਲ ਲੱਗਦੇ ਡੱਬਵਾਲੀ ਅਤੇ ਰਾਜਸਥਾਨ ਦਾ ਬਾਰਡਰ ਕਾਫੀ ਖਾਸ ਹੈ ਜਿਸ ਦੇ ਚੱਲਦੇ ਇੱਥੇ ਤਸਕਰੀ ਨੂੰ ਰੋਕਣ ਦੇ ਲਈ ਵੀ ਕਾਫੀ ਫਾਇਦਾ ਮਿਲੇਗਾ।

ਉਨ੍ਹਾਂ ਕਿਹਾ ਕਿ ਸਾਡੀ ਵੱਲੋਂ ਸੁਰੱਖਿਆ ਨੂੰ ਲੈ ਕੇ ਪਹਿਲਾਂ ਵੀ ਕੋਈ ਕੁਤਾਹੀ ਨਹੀਂ ਹੋਈ ਹੈ ਅਤੇ ਅੱਗੇ ਵੀ ਨਹੀਂ ਹੋਣ ਦਿੱਤੀ ਜਾਵੇਗੀ। ਸਾਡੀ ਪੁਲਿਸ ਫੋਰਸ ਅਤੇ ਕੇਂਦਰੀ ਫੋਰਸ ਆਪਣੇ ਮਿਸ਼ਨ ’ਤੇ ਤੈਨਾਤ ਹੈ। 

ਇਹ ਵੀ ਪੜ੍ਹੋ: Khalistan Flag: ਲਹਿਰਾ ਮੁਹੱਬਤ ਦੀ ਰੇਲਵੇ ਲਾਈਨ ਤੇ ਲੱਗੇ ਖਾਲਿਸਤਾਨ ਦੇ ਝੰਡੇ

Related Post