Nabha News : ਜੇਲ੍ਹ 'ਚ ਟੀਵੀ ਚਲਾਉਣ ਨੂੰ ਲੈ ਕੇ ਕੈਦੀਆਂ ਵਿਚਾਲੇ ਹੋਈ ਝੜਪ ,ਕਈ ਕੈਦੀਆਂ ਨੇ ਮਿਲ ਕੇ ਇੱਕ ਕੈਦੀ ਦੀ ਕੀਤੀ ਕੁੱਟਮਾਰ , ਰਜਿੰਦਰਾ ਹਸਪਤਾਲ 'ਚ ਦਾਖਲ
Nabha News : ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਕੈਦੀਆਂ ਵਿਚਾਲੇ ਆਪਸ 'ਚ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜੇਲ੍ਹ ਅੰਦਰ ਲੱਗੇ ਟੀਵੀ ਦੇ ਚੈਨਲ ਬਦਲਣ ਨੂੰ ਲੈ ਕੇ ਕੈਦੀਆਂ ਵਿਚਾਲੇ ਆਪਸ 'ਚ ਝੜਪ ਹੋ ਗਈ ਅਤੇ ਇਸ ਝੜਪ ਨੇ ਲੜਾਈ ਦਾ ਗੰਭੀਰ ਰੂਪ ਧਾਰਿਆ।
ਜੇਲ੍ਹ 'ਚ ਕਈ ਕੈਦੀਆਂ ਨੇ ਮਿਲ ਕੇ ਇੱਕ ਕੈਦੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ , ਜਿਸ ਨੂੰ ਨਾਭਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਿਸ ਮਗਰੋਂ ਸਿਵਲ ਉਕਤ ਕੈਦੀ ਨੂੰ ਗੰਭੀਰ ਹਾਲਤ ਦੇ ਕਰਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ, ਜਿੱਥੇ ਇਲਾਜ ਅਧੀਨ ਹੈ। ਕੁੱਟਮਾਰ ਕਾਰਨ ਵਾਲੇ ਕੈਦੀ ਬੰਬੀਹਾ ਗਰੁੱਪ ਦੇ ਗੈਂਗਸਟਰ ਦੱਸੇ ਜਾ ਰਹੇ ਹਨ।
- PTC NEWS