ਕਪੂਰਥਲਾ ’ਚ ਸਥਿਤ ਸਾਇੰਸ ਸਿਟੀ ਅੰਦਰ ਖੜ੍ਹੀ ਕਾਰ 'ਚ ਅਚਾਨਕ ਲੱਗੀ ਭਿਆਨਕ ਅੱਗ

ਜਲੰਧਰ-ਕਪੂਰਥਲਾ ਰੋਡ 'ਤੇ ਸਥਿਤ ਸਾਇੰਸ ਸਿਟੀ ਦੇ ਅੰਦਰ ਖੜ੍ਹੀ ਇਕ ਕਾਰ 'ਚ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਅੱਗ ਇੰਨੀ ਵੱਧ ਗਈ ਕਿ ਇਸ 'ਤੇ ਕਾਬੂ ਪਾਉਣਾ ਕਾਫੀ ਮੁਸ਼ਕਿਲ ਹੋ ਗਿਆ ਸੀ। ਪਰ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

By  Aarti February 20th 2023 10:46 AM

ਪਤਰਸ ਮਸੀਹ (ਜਲੰਧਰ, 20 ਫਰਵਰੀ): ਜਲੰਧਰ-ਕਪੂਰਥਲਾ ਰੋਡ 'ਤੇ ਸਥਿਤ ਸਾਇੰਸ ਸਿਟੀ ਦੇ ਅੰਦਰ ਖੜ੍ਹੀ ਇਕ ਕਾਰ 'ਚ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਅੱਗ ਇੰਨੀ ਵੱਧ ਗਈ ਕਿ ਇਸ 'ਤੇ ਕਾਬੂ ਪਾਉਣਾ ਕਾਫੀ ਮੁਸ਼ਕਿਲ ਹੋ ਗਿਆ ਸੀ। ਪਰ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।  

ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਕਾਰ ਸਟਾਰਟ ਹੋਈ, ਇਸ ’ਚ ਭਿਆਨਕ ਅੱਗ ਲੱਗ ਗਈ। ਉਸ ਸਮੇਂ ਗੱਡੀ ’ਚ ਪਰਿਵਾਰ ਮੌਜੂਦ ਸੀ ਜਿਸ ਨੇ ਸਮਝਦਾਰੀ ਦਿਖਾਉਂਦੇ ਹੋਏ ਤੁਰੰਤ ਬਾਹਰ ਆ ਗਿਆ। ਜਿਸ ਤੋਂ ਬਾਅਦ ਅੱਗ ਇੰਨੀ ਫੈਲ ਗਈ ਕਿ ਉਸਦੇ ਨੇੜੇ ਜਾਣਾ ਵੀ ਮੁਸ਼ਕਿਲ ਹੋ ਗਿਆ ਸੀ। 

ਮੌਕੇ 'ਤੇ ਮੌਜੂਦ ਲੋਕਾਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਫਾਇਰ ਸਿਲੰਡਰ ਨਾਲ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਕੜੀ ਮੁਸ਼ੱਕਤ ਦੌਰਾਨ ਅੱਗ 'ਤੇ ਕਾਬੂ ਪਾਇਆ ਗਿਆ |

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਲੰਧਰ ਕਪੂਰਥਲਾ ਰੋਡ 'ਤੇ ਬਣੀ ਸਾਇੰਸ ਸਿਟੀ 'ਚ ਰੋਜ਼ਾਨਾ ਕਈ ਲੋਕ ਇਸ ਨੂੰ ਦੇਖਣ ਲਈ ਆਉਂਦੇ ਹਨ ਪਰ ਲੋਕਾਂ ਦੀ ਸਹੂਲਤ ਲਈ ਨਾ ਤਾਂ ਅੰਦਰ ਫਾਇਰ ਬ੍ਰਿਗੇਡ ਦੀ ਗੱਡੀ ਹੈ ਅਤੇ ਨਾ ਹੀ ਅੱਗ ਬੁਝਾਉਣ ਲਈ ਕੋਈ ਸਾਮਾਨ ਹੈ। ਅੱਗ 'ਤੇ ਕਾਬੂ ਪਾਉਣ ਲਈ ਵੱਖ-ਵੱਖ ਥਾਵਾਂ 'ਤੇ ਅੱਗ ਬੁਝਾਊ ਪਾਈਪਾਂ ਵਾਲੇ ਬਕਸੇ ਲਗਾਏ ਗਏ ਹਨ ਪਰ ਇਨ੍ਹਾਂ 'ਚੋਂ ਕਿਸੇ ਵੀ ਥਾਂ 'ਤੇ ਕੋਈ ਅੱਗ ਬੁਝਾਊਣ ਵਾਲਾ ਪਾਈਪ ਨਹੀਂ ਹੈ ਅਤੇ ਨਾ ਹੀ ਇੰਨਾ ਪਾਣੀ ਇਸਤੇਮਾਲ ਕਰਨ ਵਾਲਾ ਕੋਈ ਹੋਰ ਯੰਤਰ ਹੈ। 

ਇਹ ਵੀ ਪੜ੍ਹੋ: ਪਹਾੜੀ ਇਲਾਕਿਆਂ 'ਚ ਵਧਣ ਲੱਗਾ ਤਾਪਮਾਨ, ਮੈਦਾਨੀ ਇਲਾਕਿਆਂ 'ਚ ਵੀ ਗਰਮੀ ਦਾ ਅਹਿਸਾਸ

Related Post