ਵਿਦੇਸ਼ 'ਚ ਪੰਜਾਬੀ ਨੌਜਵਾਨ ਨੇ ਗਵਾਈ ਆਪਣੀ ਜਾਨ, ਲਾਸ਼ ਲੈਣ ਲਈ ਤੜਫ ਰਿਹੈ ਪਰਿਵਾਰ

By  Shanker Badra June 15th 2020 02:19 PM

ਵਿਦੇਸ਼ 'ਚ ਪੰਜਾਬੀ ਨੌਜਵਾਨ ਨੇ ਗਵਾਈ ਆਪਣੀ ਜਾਨ, ਲਾਸ਼ ਲੈਣ ਲਈ ਤੜਫ ਰਿਹੈ ਪਰਿਵਾਰ:ਬਰਨਾਲਾ :  ਰੋਜ਼ੀ ਰੋਟੀ ਕਮਾਉਣ ਲਈ ਅਕਸਰ ਹੀ ਪੰਜਾਬੀ ਵਿਦੇਸ਼ਾਂ ਵੱਲ ਨੂੰ ਜਾਂਦੇ ਹਨ ਪਰ ਕੁਝ ਅਜਿਹੇ ਹਾਦਸੇ ਵਾਪਰਦੇ ਹਨ ਕਿ ਉਹ ਆਪਣੀ ਜਾਨ ਗਵਾ ਬੈਠਦੇ ਹਨ। ਅਜਿਹਾ ਹੀ ਇਕ ਹਾਦਸਾ ਭਦੌੜ ਦੇ ਨੇੜੇ ਪਿੰਡ ਵਿਧਾਤਾ ਤੋਂ ਸਾਹਮਣੇ ਆਇਆ ਹੈ, ਜਿਥੋਂ ਦੇ ਨੌਜਵਾਨ ਦੀ ਸਵਾ ਮਹੀਨਾ ਪਹਿਲਾਂ ਦੁਬਈ ਵਿਚ ਮੌਤ ਹੋ ਗਈ ਸੀ ਪਰ ਮ੍ਰਿਤਕ ਦੇ ਪਰਿਵਾਰ ਨੂੰ ਅਜੇ ਤੱਕ ਆਪਣੇ ਪੁੱਤ ਦੀ ਲਾਸ਼ ਵੀ ਨਸੀਬ ਨਹੀਂ ਹੋਈ। [caption id="attachment_411775" align="aligncenter" width="300"]Punjabi News : Punjabi Man died in Dubai ਵਿਦੇਸ਼ 'ਚ ਪੰਜਾਬੀ ਨੌਜਵਾਨ ਨੇ ਗਵਾਈ ਆਪਣੀ ਜਾਨ, ਲਾਸ਼ ਲੈਣ ਲਈ ਤੜਫ ਰਿਹੈ ਪਰਿਵਾਰ[/caption] ਮ੍ਰਿਤਕ ਜਸਵੰਤ ਸਿੰਘ ਦੇ ਪਿਤਾ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਪਿਛਲੇ ਕਈ ਸਾਲਾਂ ਤੋਂ ਦੁਬਈ ਵਿਚ ਰਹਿ ਰਿਹਾ ਸੀ ਅਤੇ ਢਾਈ ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਿਸ ਦੁਬਈ ਪਰਤਿਆ ਸੀ ਪਰ ਸਵਾ ਮਹੀਨਾ ਪਹਿਲਾ ਉਹਨਾਂ ਨੂੰ ਦੁਬਈ ਤੋਂ ਖ਼ਬਰ ਮਿਲੀ ਕੇ ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਇਹ ਖ਼ਬਰ ਸੁਣ ਕਿ ਸਾਰੇ ਪਰਿਵਾਰ ਸਦਮੇ ਵਿੱਚ ਹੈ, ਉਸਦੇ ਪਿਤਾ ਤਾਂ ਇਸ ਸਦਮੇ ਨੂੰ ਬਰਦਾਸ਼ ਹੀ ਨਹੀਂ ਕਰ ਪਾ ਰਹੇ, ਉਸਦੀ ਭੈਣ ਅਤੇ ਪਤਨੀ ਵੀ ਜਸਵੰਤ ਸਿੰਘ ਦੀ ਲਾਸ਼ ਨੂੰ ਇਕ ਨਜ਼ਰੀ ਦੇਖਣ ਲਈ ਤਰਸ ਰਹੀਆਂ ਹਨ।  ਮ੍ਰਿਤਕ ਦਾ ਪਰਿਵਾਰ ਉਸਦੀ ਲਾਸ਼ ਭਾਰਤ ਲਿਆਉਣ ਦੀ ਅਪੀਲ ਕਰ ਰਿਹਾ ਹੈ, ਜਿਸ ਉੱਪਰ ਕੋਈ ਸੁਣਵਾਈ ਨਹੀਂ ਹੋ ਰਹੀ। -PTCNews

Related Post