PTC News
Search

ਸੀਬੀਆਈ ਨੇ ਮੁੱਖ ਮੰਤਰੀ ਮਾਨ ਦੇ OSD ਰਾਜਬੀਰ ਘੁੰਮਣ ਅਤੇ ਪੰਜ ਹੋਰਨਾਂ ਵਿਰੁੱਧ ਕੇਸ ਕੀਤਾ ਦਰਜ

ਮੋਹਾਲੀ ਫੇਜ਼-11 ’ਚ CBI ਦੀ ਛਾਪੇਮਾਰੀ : ਮੁੱਖ ਮੰਤਰੀ ਭਗਵੰਤ ਮਾਨ ਦੇ OSD ਨਾਲ ਜੁੜੇ ਮਾਮਲੇ ’ਚ CBI ਵਲੋਂ ਅੱਜ ਮੋਹਾਲੀ 'ਚ ਵੱਡੀ ਕਾਰਵਾਈ ਕੀਤੀ ਗਈ। CBI ਵਲੋਂ OSD ਰਾਜਬੀਰ ਸਿੰਘ ਘੁੰਮਣ ਦੇ ਭਰਾ ਗੁਰਕਿਰਪਾਲ ਸਿੰਘ ਥਿੰਡ ਦੇ ਘਰ ਛਾਪੇਮਾਰੀ ਕੀਤੀ ਗਈ।

By  Jaswinder Kaur October 6th 2026 06:18 PM -- Updated: October 6th 2026 08:04 PM

Oct 6, 2026 08:04 PM

ਸੀਬੀਆਈ ਨੇ ਪ੍ਰੈਸ ਰਿਲੀਜ਼ ਕੀਤੀ ਜਾਰੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਰਿਪੋਰਟ ਦੇ ਆਧਾਰ 'ਤੇ, ਸੀਬੀਆਈ (CBI) ਨੇ ਛੇ ਨਾਮਜ਼ਦ ਵਿਅਕਤੀਆਂ ਜਿਨ੍ਹਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਓਐਸਡੀ (OSD) ਰਾਜਬੀਰ ਘੁੰਮਣ ਵੀ ਸ਼ਾਮਲ ਹਨ ਅਤੇ ਕਈ ਅਣਪਛਾਤੇ ਵਿਅਕਤੀਆਂ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ। ਐਫਆਈਆਰ (FIR) ਦਰਜ ਹੋਣ ਤੋਂ ਬਾਅਦ, ਸੀਬੀਆਈ ਨੇ ਅੱਠ ਵੱਖ-ਵੱਖ ਸ਼ਹਿਰਾਂ ਵਿੱਚ ਮੁਲਜ਼ਮਾਂ ਦੇ ਟਿਕਾਣਿਆਂ 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ।

Oct 6, 2026 07:32 PM

ਸੀਬੀਆਈ ਹਾਈ ਕੋਰਟ ਦੇ ਹੁਕਮਾਂ 'ਤੇ ਆਈ ਸੀ, ਸਰਕਾਰ ਨੇ ਇਸ ਨੂੰ ਨਹੀਂ ਭੇਜਿਆ ਸੀ: ਸੁਨੀਲ ਜਾਖੜ

ਭਗਵੰਤ ਮਾਨ ਜੀ, ਸੀ ਬੀ ਆਈ ਮਾਨਯੋਗ ਹਾਈਕੋਰਟ ਦੇ ਹੁਕਮਾਂ ਤੇ ਆਈ ਹੈ ਨਾ ਕਿ ਭਾਰਤ ਸਰਕਾਰ ਨੇ ਭੇਜੀ ਹੈ। ਵਿਰਲਾਪ ਬੰਦ ਕਰੋ, ਜੇਕਰ ਸੱਚੇ ਹੋ ਤਾਂ ਡਰ ਕਿਸ ਗੱਲ ਦਾ ਹੈ, ਜਾਂਚ ਦੀ ਨਿਗਰਾਨੀ ਕੋਰਟ ਖੁਦ ਕਰ ਰਹੀ ਹੈ। ਪਾਪਾਂ ਦਾ ਹਿਸਾਬ ਤਾਂ ਦੇਣਾ ਪਵੇਗਾ। ਪੰਜਾਬ ਦੀ ਕੀਤੀ ਲੁੱਟ ਦੀ ਪਾਈ ਪਾਈ ਦਾ ਹਿਸਾਬ ਹੋਵੇਗਾ।

Oct 6, 2026 07:05 PM

CBI ਦੀਆਂ ਟੀਮਾਂ ਨੇ ਮੋਹਾਲੀ ਅਤੇ ਸੰਗਰੂਰ ਪਹੁੰਚੀਆਂ

ਕੇਂਦਰੀ ਜਾਂਚ ਬਿਊਰੋ (CBI) ਨੇ ਮੰਗਲਵਾਰ ਸ਼ਾਮ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਪ ਦਫ਼ਤਰ 'ਤੇ ਛਾਪਾ ਮਾਰਿਆ। CBI ਦੀਆਂ ਟੀਮਾਂ ਨੇ ਮੋਹਾਲੀ ਅਤੇ ਸੰਗਰੂਰ ਪਹੁੰਚੀਆਂ।


ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੁੱਖ ਮੰਤਰੀ ਦੇ ਦਫ਼ਤਰ ਨਾਲ ਜੁੜੇ ਤਬਾਦਲਿਆਂ ਅਤੇ ਤਾਇਨਾਤੀਆਂ ਵਿੱਚ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਦੇ ਦੋਸ਼ ਲਗਾਏ ਸਨ। ਹਾਲਾਂਕਿ ED ਨੇ ਮੁੱਖ ਮੰਤਰੀ ਦੇ OSD, ਰਾਜਬੀਰ ਸਿੰਘ ਘੁੰਮਣ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ, ਪਰ ਪੁਲਿਸ ਨੇ ਉਨ੍ਹਾਂ ਵਿਰੁੱਧ ਕੋਈ FIR ਦਰਜ ਨਹੀਂ ਕੀਤੀ ਸੀ।


ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚਿਆ, ਜਿਸ ਨੇ 5 ਅਕਤੂਬਰ ਨੂੰ OSD ਵਿਰੁੱਧ FIR ਦਰਜ ਕਰਨ ਅਤੇ CBI ਜਾਂਚ ਦੇ ਹੁਕਮ ਦਿੱਤੇ।


ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਤੁਰੰਤ ਸੁਣਵਾਈ ਦੀ ਮੰਗ ਕੀਤੀ, ਪਰ ਇਹ ਬੇਨਤੀ ਰੱਦ ਕਰ ਦਿੱਤੀ ਗਈ। CBI ਦੇ ਛਾਪੇ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਭਾਜਪਾ ਚੋਣਾਂ ਕਾਰਨ ਉਨ੍ਹਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ; ਉਨ੍ਹਾਂ ਕਿਹਾ ਕਿ ਜਨਤਾ ਤੋਂ ਮਿਲ ਰਹੇ ਪਿਆਰ ਕਾਰਨ ਭਾਜਪਾ ਘਬਰਾ ਗਈ ਹੈ।


ਸੁਪਰੀਮ ਕੋਰਟ ਨੇ ਅੱਜ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕੀਤਾ

ਇਸ ਤੋਂ ਪਹਿਲਾਂ, 'ਆਪ' (AAP) ਸਰਕਾਰ CBI ਜਾਂਚ ਦੇ ਵਿਰੁੱਧ ਸੁਪਰੀਮ ਕੋਰਟ ਪਹੁੰਚੀ ਸੀ। ਸੀਨੀਅਰ ਵਕੀਲ ਵਿਕਾਸ ਸਿੰਘ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਅਤੇ ਮਾਮਲੇ ਦੀ ਤੁਰੰਤ ਸੁਣਵਾਈ ਦੀ ਮੰਗ ਕੀਤੀ। ਚੀਫ਼ ਜਸਟਿਸ ਸੂਰਿਆ ਕਾਂਤ ਨੇ ਇਸ ਬੇਨਤੀ ਨੂੰ ਠੁਕਰਾ ਦਿੱਤਾ। ਜਦੋਂ ਸਰਕਾਰ ਨੇ ਅਗਲੇ ਦਿਨ ਸੁਣਵਾਈ ਦਾ ਪ੍ਰਸਤਾਵ ਰੱਖਿਆ, ਤਾਂ ਚੀਫ਼ ਜਸਟਿਸ ਨੇ ਕਿਹਾ ਕਿ ਉਹ ਕੱਲ੍ਹ ਇਸ 'ਤੇ ਵਿਚਾਰ ਕਰਨਗੇ, ਜਾਂ ਫਿਰ ਉਸ ਤੋਂ ਅਗਲੇ ਦਿਨ ਜ਼ਰੂਰ ਸੁਣਵਾਈ ਕਰਨਗੇ।

Oct 6, 2026 06:51 PM

CM Camp Office CBI Raid : CBI ਨੇ ਹਿਲਾਈ ਮਾਨ ਸਰਕਾਰ ! ਮੁੱਖ ਮੰਤਰੀ ਦਫ਼ਤਰ 'ਚ CBI ਦੀ ਰੇਡ

Oct 6, 2026 06:50 PM

ਮੋਹਾਲੀ ਫੇਜ਼-11 ’ਚ CBI ਦੀ ਛਾਪੇਮਾਰੀ : ਮੁੱਖ ਮੰਤਰੀ ਭਗਵੰਤ ਮਾਨ ਦੇ OSD ਨਾਲ ਜੁੜੇ ਮਾਮਲੇ ’ਚ CBI ਵਲੋਂ ਅੱਜ ਮੋਹਾਲੀ 'ਚ ਵੱਡੀ ਕਾਰਵਾਈ ਕੀਤੀ ਗਈ। CBI ਵਲੋਂ OSD ਰਾਜਬੀਰ ਸਿੰਘ ਘੁੰਮਣ ਦੇ ਭਰਾ ਗੁਰਕਿਰਪਾਲ ਸਿੰਘ ਥਿੰਡ ਦੇ ਘਰ ਛਾਪੇਮਾਰੀ ਕੀਤੀ ਗਈ।  

ਦਰਅਸਲ ਇਹ ਮਾਮਲਾ ਟ੍ਰਾਂਸਫਰ-ਪੋਸਟਿੰਗ ਅਤੇ ਸਰਕਾਰੀ ਕੰਮਕਾਜ ਵਿੱਚ ਕਥਿਤ ਦਖ਼ਲਅੰਦਾਜ਼ੀ ਨਾਲ ਜੁੜਿਆ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ED ਨੂੰ ਦਿੱਤੀ ਜਾਣਕਾਰੀ ਦੇ ਆਧਾਰ ’ਤੇ CBI ਨੂੰ FIR ਦਰਜ ਕਰਕੇ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਜਾਣਕਾਰੀ ਅਨੁਸਾਰ ਚੰਡੀਗੜ੍ਹ ਸਮੇਤ ਪੰਜਾਬ ਵਿਚ CM ਮਾਨ ਦੇ ਦਫਤਰਾਂ 'ਚ CBI ਵਲੋਂ ਰੇਡ ਕੀਤੀ ਗਈ ਹੈ। ਇਸਦੇ ਨਾਲ ਹੀ ਘਰਾਚੋਂ 'ਚ ਵੀ ਮੁੱਖ ਮੰਤਰੀ ਦੇ ਟਿਕਾਣਿਆਂ 'ਤੇ ਰੇਡ ਜਾਰੀ ਹੈ।    

ਦੱਸ ਦੇਈਏ ਕਿ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਕਸ 'ਤੇ ਇੱਕ ਪੋਸਟ ਸ਼ੇਅਰ ਕਰਦਿਆ ਲਿਖਿਆ, 'ਚੱਕ ਲੋ ਚੱਕ ਲੋ ਹੋਗੀ'....ਇਸ ਖਬਰ ਨਾਲ ਜੁੜੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ।

ਇਸ ਰੇਡ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਮੁੱਖ ਮੰਤਰੀ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ''ਭਾਜਪਾ ਵਲੋਂ ਪੰਜਾਬ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ...ਮੇਰੇ ਕੈਂਪ ਦਫਤਰ 'ਚ CBI ਦੀ ਰੇਡ ਕੀਤੀ ਗਈ। ਉਨ੍ਹਾਂ ਲਿਖਿਆ, ਹੁਣ ਪੰਜਾਬ ਵਿਚ ED ਤੇ CBI ਦੀ ਦੁਰਵਰਤੋਂ ਕੀਤੀ ਜਾਵੇਗੀ ਤਾਂ ਕਿ ਮੈਨੂੰ ਤੇ ਪੰਜਾਬ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ। ਉਨ੍ਹਾਂ ਲਿਖਿਆ, ਲੋਕਾਂ ਵਲੋਂ ਮਿਲਦੇ ਪਿਆਰ ਨੂੰ ਦੇਖ ਕੇ ਭਾਜਪਾ ਘਬਰਾਹਟ ਵਿਚ ਹੈ''।  



Related Post