PTC News
Search

Mad Sandhu ਦੇ ਕਤਲ ਮਾਮਲੇ ਚ ਨਵਾਂ ਮੋੜ ਆਇਆ ਸਾਹਮਣੇ, ਮਾਮਲਾ ਸੁਲਝਿਆ

ਪੁਲਿਸ ਨੇ ਦੱਸੀ ਕਲ੍ਹੀ ਕਲ੍ਹੀ ਗੱਲ

By  Jaswinder Kaur October 8th 2026 02:59 PM -- Updated: October 8th 2026 03:18 PM

Mad Sandhu ਦੇ ਕਤਲ ਦਾ ਮਾਮਲਾ ਸੁਲਝਿਆ : ਪੰਜਾਬ ਦੇ ਸੋਸ਼ਲ ਮੀਡੀਆ ਇਨਫਲੂਐਂਸਰ  ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਨੂੰ 3 ਅਕਤੂਬਰ ਨੂੰ ਪੰਜਾਬ ਦੇ ਅੰਮ੍ਰਿਤਸਰ ਦੇ ਲੋਹਾਰਕਾ ਰੋਡ ਇਲਾਕੇ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਪੁਲੀਸ ਦੇ ਅਨੁਸਾਰ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਸੰਧੂ 'ਤੇ ਗੋਲੀਆਂ ਚਲਾਈਆਂ ਸੀ। 

ਪੰਜਾਬ ਪੁਲਿਸ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ 'ਤੇ ਜਾਣਕਾਰੀ ਦਿੱਤੀ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਮੈਡ ਸੰਧੂ ਦੇ ਕਤਲ ਵਿੱਚ ਕਥਿਤ ਤੌਰ 'ਤੇ ਸ਼ਾਮਲ ਹੋਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕਰਾਈਮ ਦੇ ਡਿਪਟੀ ਕਮਿਸ਼ਨਰ ਆਫ ਪੁਲੀਸ ਅਜੀਤ ਰਾਜੀਅਨ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਪਰਮਿੰਦਰ ਕਾਕਾ ਉਰਫ਼ ਪਰਮਿੰਦਰ ਪ੍ਰਸਾਦ ਵਜੋਂ ਹੋਈ ਹੈ, ਜੋ ਕਥਿਤ ਤੌਰ 'ਤੇ ਗੋਲਡੀ ਢਿੱਲੋ ਗੈਂਗ ਨਾਲ ਜੁੜਿਆ ਹੋਇਆ ਸੀ ਅਤੇ ਉਸ ਨੇ ਇਨਫਲੂਐਂਸਰ 'ਤੇ ਗੋਲੀ ਚਲਾਈ ਸੀ। ਪੁਲਿਸ ਨੇ ਦੱਸਿਆ ਕਿ ਪਰਮਿੰਦਰ ਕਾਕਾ ਵਾਰਦਾਤ ਤੋਂ ਬਾਅਦ ਆਪਣੇ ਭਰਾ ਦੇ ਸੰਪਰਕ 'ਚ ਸੀ। ਪਰਮਿੰਦਰ ਕਾਕਾ ਆਪਣੇ ਭਰਾ ਅਮਨਦੀਪ ਨੂੰ ਪੈਸੇ ਭੇਜਣ ਲਈ ਫੋਨ ਰਿਹਾ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਅਮਨਦੀਪ ਪੁਲਿਸ ਦੀ ਗਿਰਫ਼ਤ 'ਚ ਹੈ। 

ਅਹਿਮਦਾਬਾਦ ਪੁਲਿਸ ਨੂੰ ਸੂਚਿਤ ਕਰਕੇ ਅੱਜ ਪਰਮਿੰਦਰ ਕਾਕਾ ਨੂੰ ਗਿਰਫ਼ਤਾਰ ਕੀਤਾ ਗਿਆ। ਪਰਮਿੰਦਰ ਕਾਕਾ ਸਮੇਤ ਕੁਲ 6 ਲੋਕ ਗਿਰਫ਼ਤਾਰ ਕੀਤੇ ਗਏ ਹਨ। ਪਰਮਿੰਦਰ ਕਾਕਾ ਦੇ ਭਰਾ ਅਮਨਦੀਪ ਦੇ ਖਾਤੇ 'ਚ ਬਾਹਰੋਂ ਪੈਸੇ ਪਾਏ ਗਏ ਸਨ। ਬਲਰਾਜ ਸਿੰਘ, ਵਿਕਾਸ ਸਿੰਘ, ਬਲਜਿੰਦਰ ਸਿੰਘ ਤੇ ਇੱਕ ਹੋਰ ਨੂੰ ਕਾਬੂ ਕੀਤਾ ਗਿਆ। ਪਰਮਿੰਦਰ ਕਾਕਾ ਨੂੰ ਭਲਕੇ 9 ਅਕਤੂਬਰ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ। ਹੁਣ ਤੱਕ ਸ਼ੂਟਰਾਂ ਨੂੰ ਵਿਦੇਸ਼ ਤੋਂ 16000 ਰੁਪਏ ਮਿਲੇ ਸਨ। ਇਹ ਬਦਮਾਸ਼ ਇਹੋ ਜਿਹੀਆਂ ਕਿਲਿੰਗ ਘਟਨਾਵਾਂ ਕਰਕੇ ਆਪਣਾ ਨਾਮ ਬਣਾ ਕੇ ਦਹਿਸ਼ਤ ਪੈਦਾ ਕਰਕੇ ਲੋਕਾਂ ਨੂੰ ਧਮਕਾ ਕੇ ਪੈਸੇ ਕਮਾਉਣਾ ਚਾਹੁੰਦੇ ਹਨ। ਪਰਮਿੰਦਰ ਕਾਕਾ ਨੂੰ ਅੰਮ੍ਰਿਤਸਰ ਲਿਆਉਣ ਲਈ 6 ਮੈਂਬਰੀ ਪੁਲਿਸ ਟੀਮ ਅਹਿਮਦਾਬਾਦ ਭੇਜੀ ਗਈ ਸੀ। 

ਪੁਲਿਸ ਨੇ ਦੱਸਿਆ ਕਿ ਬਲਰਾਜ ਅਤੇ ਵਿਕਾਸ 2-3 ਦਿਨਾਂ ਤੋਂ ਮੈਡ ਸੰਧੂ ਦੀ ਰੈਕੀ ਕਰ ਰਹੇ ਸਨ। ਪਰਮਿੰਦਰ ਕਾਕਾ ਤੇ ਇੱਕ ਹੋਰ ਸਾਥੀ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਜਿਨ੍ਹਾਂ 'ਚੋਂ ਕੁਲ 6 ਹੋਏ ਗਿਰਫ਼ਤਾਰ ਕਰ ਲਏ ਗਏ ਹਨ ਅਤੇ ਇੱਕ ਫਰਾਰ ਹੈ ਜਿਸਦੀ ਭਾਲ ਜਾਰੀ ਹੈ। ਅਹਿਮਦਾਬਾਦ 'ਚ ਪਰਮਿੰਦਰ ਕਾਕਾ ਤੇ 3 ਹੋਰ ਸਾਥੀ ਗਿਰਫ਼ਤਾਰ ਕੀਤੇ ਗਏ ਹਨ। ਵਾਰਦਾਤ 'ਚ ਵਰਤੇ ਗਏ ਮੋਟਰਸਾਈਕਲ ਅਤੇ ਹਥਿਆਰ ਅਜੇ ਬਰਾਮਦ ਅਜੇ ਨਹੀਂ ਕੀਤੇ ਗਏ ਜਿਨ੍ਹਾਂ 'ਚ 2 ਮੋਟਰਸਾਈਕਲ ਅਤੇ 4 ਹਥਿਆਰ ਸ਼ਾਮਿਲ ਹਨ। ਇਸ ਟਾਰਗੇਟ ਕਿਲਿੰਗ ਦੇ ਕੇਸ ਨੂੰ ਹੱਲ ਕਰਨ ਲਈ 125 ਕਿਲੋਮੀਟਰ ਦੇ ਏਰੀਆ 'ਚ CCTV ਫੁਟੇਜ ਚੈਕ ਕੀਤੀ ਗਈ। ਦੋਸ਼ੀਆਂ ਵਲੋਂ ਪੁਲਿਸ ਨੂੰ ਚਕਮਾ ਦੇਣ ਲਈ ਕਈ ਵਾਰ ਰਸਤੇ ਬਦਲੇ ਗਏ ਅਤੇ ਕਈ ਵਾਰ ਵਾਪਿਸ ਆਏ ਤਾਂ ਜੋ ਪੁਲਿਸ ਨੂੰ ਧੋਖਾ ਦਿੱਤਾ ਜਾ ਸਕੇ। 




Related Post