ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ 'ਤੇ ਸੰਗੀਤ ਜਗਤ ਨਾਲ ਜੁੜੇ ਸਿਤਾਰਿਆਂ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ

By  Shanker Badra February 24th 2021 01:40 PM

ਚੰਡੀਗੜ੍ਹ : ਪੰਜਾਬੀ ਗਾਇਕੀ ਦੇ 'ਬਾਬਾ ਬੋਹੜ' ਵਜੋਂ ਜਾਂਦੇ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ।  ਉਤਰੀ ਭਾਰਤ

ਫ਼ਿਲਮ ਅਤੇ ਟੀਵੀ ਕਲਾਕਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਅਤੇ ਜਨਰਲ ਸਕੱਤਰ ਮਲਕੀਤ ਰੌਣੀ , ਮੰਗੀ ਮਾਹਿਲ , ਲੋਕ ਗਾਇਕ ਪੰਮੀ ਬਾਈ ,ਉੱਘੇ ਗੀਤਕਾਰ ਹਰਜੀਤ ਹਰਮਨ ਨੇ ਸਰਦੂਲ ਸਿਕੰਦਰ ਦੇਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਦੂਲ ਸਿਕੰਦਰ ਦੇ ਦਿਹਾਂਤ ਨਾਲ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Punjabi singer and actor Expression of grief on Sardool Sikander Death ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ 'ਤੇਸੰਗੀਤ ਜਗਤ ਨਾਲ ਜੁੜੇ ਸਿਤਾਰਿਆਂ ਵੱਲੋਂਡੂੰਘੇਦੁੱਖ ਦਾ ਇਜ਼ਹਾਰ

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਫੋਰਟਿਸ ਹਸਪਤਾਲ 'ਚ ਹੋਇਆ ਦਿਹਾਂਤ

ਮਸ਼ਹੂਰ ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਦਾ ਅੱਜਮੁਹਾਲੀ ਦੇ ਫੇਜ਼- 8 ਵਿਖੇ ਫੋਰਟਿਸ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ। ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਪਿਛਲੇ ਕਈ ਦਿਨਾਂ ਤੋਂ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ। ਉਹ ਪਿਛਲੇ ਡੇਢ ਮਹੀਨੇ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਸੀ ਤੇ ਅੱਜ ਦਿਹਾਂਤ ਹੋ ਗਿਆ ਹੈ। ਹਸਪਤਾਲ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਦੀ ਕਿਡਨੀ ਫੇਲ ਹੋ ਗਈ , ਸ਼ੂਗਰ ਵੀ ਵੱਧ ਗਈ ਸੀ।

Punjabi singer and actor Expression of grief on Sardool Sikander Death ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ 'ਤੇਸੰਗੀਤ ਜਗਤ ਨਾਲ ਜੁੜੇ ਸਿਤਾਰਿਆਂ ਵੱਲੋਂਡੂੰਘੇਦੁੱਖ ਦਾ ਇਜ਼ਹਾਰ

ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਸਰਦੂਲ ਸਿਕੰਦਰ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀਅਤ ਦੀ ਸੇਵਾ ਕਰ ਰਹੇ ਸਨ। ਕਰੀਬ ਪੰਜ ਸਾਲ ਪਹਿਲਾਂ ਸਰਦੂਲ ਸਿਕੰਦਰ ਨੇ ਅਪਣੀ ਕਿਡਨੀ ਵੀ ਟਰਾਂਸਪਲਾਂਟ ਕਰਵਾਈ ਸੀ। ਸਰਦੂਲ ਸਿਕੰਦਰ ਗਾਇਕਾ ਅਮਰ ਨੂਰੀ ਦੇ ਪਤੀ ਸਨ। ਇਸਦੇ ਚਲਦੇ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਬਿਮਾਰੀ ਦੇ ਕਾਰਨ ਸਰਦੂਲ ਸਿਕੰਦਰ ਦਾ ਦਿਹਾਂਤ ਹੋ ਗਿਆ  ਹੈ।

Punjabi singer and actor Expression of grief on Sardool Sikander Death ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ 'ਤੇਸੰਗੀਤ ਜਗਤ ਨਾਲ ਜੁੜੇ ਸਿਤਾਰਿਆਂ ਵੱਲੋਂਡੂੰਘੇਦੁੱਖ ਦਾ ਇਜ਼ਹਾਰ

ਸਰਦੂਲ ਸਿਕੰਦਰ ਜੋ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਨ, ਜਿਹਨਾਂ ਨੇ ਪੰਜਾਬੀ ਗੀਤਾਂ ਨੂੰ ਦੇਸ਼ਾਂ -ਵਿਦੇਸ਼ਾਂ  ਵਿੱਚ ਪ੍ਰਸਿੱਧ ਕੀਤਾ ਹੈ। ਇਸ ਖ਼ਬਰ ਤੋਂ ਬਾਅਦ ਸਰਦੂਲ ਸਿਕੰਦਰ ਦੇ ਫੈਨਜ਼ ਅਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਅਜੇ ਪਿਛਲੇ ਮਹੀਨੇ ਹੀ ਪਤਨੀ ਅਮਰ ਨੂਰੀ ਵਲੋਂ ਉਹਨਾਂ ਦਾ ਜਨਮਦਿਨ ਮਨਾਇਆ ਗਿਆ ਸੀ ਤੇ ਇੱਕ ਪਿਆਰੀ ਝੀ ਤਸਵੀਰ ਵੀ ਸਾਂਝੀ ਕੀਤੀ ਗਈ ਸੀ। ਅਫਸੋਸ ਦੀ ਗੱਲ ਹੈ ਕਿ ਅਜਿਹੇ ਚੰਗੇ ਇਨਸਾਨ ਤੇ ਚੰਗੇ ਗਾਇਕ ਸਾਡੇ ਵਿੱਚ ਨਹੀਂ ਰਹੇ।

Punjabi singer and actor Expression of grief on Sardool Sikander Death ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ 'ਤੇਸੰਗੀਤ ਜਗਤ ਨਾਲ ਜੁੜੇ ਸਿਤਾਰਿਆਂ ਵੱਲੋਂਡੂੰਘੇਦੁੱਖ ਦਾ ਇਜ਼ਹਾਰ

ਦੱਸ ਦੇਈਏ ਕਿ ਸਰਦੂਲ ਸਿਕੰਦਰ ਨੇਕਿਸਾਨੀ ਅੰਦੋਲਨ ਦੇ ਦੌਰਾਨ ਵੀ ਸਿੰਘੁ ਬਾਰਡਰ ਤੇ ਜਾ ਕੇ ਕਿਸਾਨਾਂ ਦਾ ਸਮਰਥਨ ਵੀ ਕੀਤਾ ਸੀ। ਉਹ ਚੰਗੀ ਅਵਾਜ ਦੇ ਮਲਿਕ ਸਨ। ਬਹੁਤ ਸਾਰੇ ਕਲਾਕਾਰਾਂ ਨੇ ਵੀ ਉਹਨਾਂ ਤੋਂ ਗਾਇਕੀ ਦੀ ਸਿਖਿਆ ਲਈ ਸੀ। ਬਹੁਤ ਹੀ ਮੰਦਭਾਗੀ ਖ਼ਬਰ ਹੈ ਕਿ ਅਜਿਹੀ ਖੂਬਸੂਰਤ ਅਵਾਜ ਦੇ ਮਲਿਕ ਅੱਜ ਸਾਡੇ ਵਿੱਚ ਨਹੀਂ ਰਹੇ। ਸਰਦੂਲ ਸਿਕੰਦਰ ਦੀ ਅਵਾਜ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਹੀ ਪਸੰਦ ਕੀਤਾ ਗਿਆ ਹੈ।

-PTCNews

Related Post