ਕਿਸਾਨਾਂ ਦੇ ਹੱਕ 'ਚ ਨਿੱਤਰੇ ਪੰਜਾਬੀ ਗਾਇਕ ਗੁਰਨਾਮ ਭੁੱਲਰ , ਸਰਕਾਰ ਨੂੰ ਕੀਤੀ ਇਹ ਅਪੀਲ

By  Shanker Badra April 19th 2019 11:38 AM

ਕਿਸਾਨਾਂ ਦੇ ਹੱਕ 'ਚ ਨਿੱਤਰੇ ਪੰਜਾਬੀ ਗਾਇਕ ਗੁਰਨਾਮ ਭੁੱਲਰ , ਸਰਕਾਰ ਨੂੰ ਕੀਤੀ ਇਹ ਅਪੀਲ:ਚੰਡੀਗੜ੍ਹ : ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਖਰਾਬ ਚੱਲ ਰਿਹਾ ਸੀ।ਮੀਂਹ ਅਤੇ ਝੱਖੜ ਨੇ ਕਿਸਾਨਾਂ ਨੂੰ ਇੱਕ ਵਾਰੀ ਫੇਰ ਚਿੰਤਾ 'ਚ ਡੋਬ ਦਿੱਤਾ ਕਿਉਂਕਿ ਕਣਕ ਦੀ ਕਟਾਈ ਇਸ ਵੇਲੇ ਪੂਰੇ ਜੋਬਨ 'ਤੇ ਹੈ। [caption id="attachment_284672" align="aligncenter" width="286"]Punjabi singer Gurnam Bhullar in favor of farmers ਕਿਸਾਨਾਂ ਦੇ ਹੱਕ 'ਚ ਨਿੱਤਰੇ ਪੰਜਾਬੀ ਗਾਇਕ ਗੁਰਨਾਮ ਭੁੱਲਰ , ਸਰਕਾਰ ਨੂੰ ਕੀਤੀ ਇਹ ਅਪੀਲ[/caption] ਇਸ ਵਾਰ ਪੰਜਾਬ ਦੇ ਕਿਸਾਨ ਬਹੁਤ ਖੁਸ਼ ਦਿਖਾਈ ਦੇ ਰਹੇ ਸਨ, ਕਿਉਂਕਿ ਇਸ ਵਾਰ ਕਣਕ ਦੀ ਫਸਲ ਦਾ ਝਾੜ ਬਹੁਤ ਚੰਗਾ ਹੋਣ ਦੀ ਸੰਭਾਵਨਾ ਸੀ ਪਰ ਬੇਮੌਸਮੀ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ।ਇਸ ਔਖੇ ਸਮੇਂ ਦੌਰਾਨ ਪੰਜਾਬੀ ਗਾਇਕ ਗੁਰਨਾਮ ਭੁੱਲਰ ਕਿਸਾਨਾਂ ਦੇ ਹੱਕ 'ਚ ਨਿੱਤਰੇ ਹਨ। [caption id="attachment_284670" align="aligncenter" width="300"]Punjabi singer Gurnam Bhullar in favor of farmers ਕਿਸਾਨਾਂ ਦੇ ਹੱਕ 'ਚ ਨਿੱਤਰੇ ਪੰਜਾਬੀ ਗਾਇਕ ਗੁਰਨਾਮ ਭੁੱਲਰ , ਸਰਕਾਰ ਨੂੰ ਕੀਤੀ ਇਹ ਅਪੀਲ[/caption] ਹਾਲ ਹੀ 'ਚ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕਿਸਾਨਾਂ ਦੇ ਦਰਦ ਨੂੰ ਸਮਝਦੇ ਹੋਏ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।ਗੁਰਨਾਮ ਭੁੱਲਰ ਨੇ ਇੰਸਟਾਗ੍ਰਾਮ 'ਤੇ ਇੱਕ ਕਿਸਾਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਕੈਸੀ ਜ਼ਿੰਦਗੀ ਆ ਕਿਸਾਨ ਦੀ, ਆਪਣੀ ਮਿਹਨਤ ਦਾ ਫਲ ਰੱਬ ਅੱਖਾਂ ਦੇ ਸਾਹਮਣੇ ਖੋਹ ਕੇ ਲੈ ਜਾਂਦਾ, ਕੱਲ ਰਾਤ ਸਾਰੇ ਪਾਸੇ ਕਣਕਾਂ ਦਾਬਹੁਤ ਨੁਕਸਾਨ ਹੋਇਆ, ਵਾਹਿਗੁਰੂ ਇਨ੍ਹਾਂ ਪਰਿਵਾਰਾਂ ਨੂੰ ਹੌਂਸਲਾ ਬਖਸ਼ਣ, ਅਤੇ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨਾਂ ਦੀ ਮਦਦ ਲਈ ਲੋੜੀਂਦੇ ਕਦਮ ਜ਼ਰੂਰ ਚੁੱਕੇ। [caption id="attachment_284674" align="aligncenter" width="275"]Punjabi singer Gurnam Bhullar in favor of farmers ਕਿਸਾਨਾਂ ਦੇ ਹੱਕ 'ਚ ਨਿੱਤਰੇ ਪੰਜਾਬੀ ਗਾਇਕ ਗੁਰਨਾਮ ਭੁੱਲਰ , ਸਰਕਾਰ ਨੂੰ ਕੀਤੀ ਇਹ ਅਪੀਲ[/caption] ਦੱਸ ਦੇਈਏ ਕਿ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣੀ ਗਾਇਕੀ ਨਾਲ ਸਭ ਦਾ ਦਿਲ ਜਿੱਤਿਆ ਹੋਇਆ ਹੈ।ਪੰਜਾਬੀ ਗਾਇਕਾਂ ਦਾ ਫਿਲ਼ਮੀ ਪਰਦੇ ‘ਤੇ ਨਾਇਕ ਬਣਕੇ ਆਉਣਾ ਭਾਵੇਂਕਿ ਕੋਈ ਨਵੀਂ ਗੱਲ ਨਹੀਂ ਹੈ ਪ੍ਰੰਤੂ ਗੁਰਨਾਮ ਭੁੱਲਰ ਵਰਗੇ ਸੋਹਣੇ ਸੁਨੱਖੇ ਕਲਾਕਾਰ ਦੀ ਗੱਲ ਕਰੀਏ ਤਾਂ ਪੰਜਾਬੀ ਸਿਨਮੇ ‘ਚ ਇੱਕ ਅਸਲ ਨੌਜਵਾਨ ਨਾਇਕ ਦੀ ਚਿਰਾਂ ਤੋਂ ਘਾਟ ਪੂਰੀ ਹੁੰਦੀ ਜਾਪਦੀ ਹੈ।ਆਪਣੇ ਗੀਤਾਂ ਨਾਲ ਲੱਖਾਂ ਕਰੋੜਾਂ ਦਿਲਾਂ ‘ਤੇ ਰਾਜ ਕਰਨ ਵਾਲਾ ਇਹ ਗਾਇਕ ਪੰਜਾਬੀ ਸਿਨਮੇ ਦਾ ਨਾਇਕ ਬਣਕੇ ਆਪਣੀ ਕਾਮਯਾਬ ਅਦਾਕਾਰੀ ਸਦਕਾ ਡੂੰਘੀਆਂ ਪੈੜ੍ਹਾਂ ਪਾਉਣ ਕੇ ਸਮੱਰਥ ਹੈ। -PTCNews

Related Post