ਲੋਕ ਸੇਵਾ 'ਚ ਜੁਟੇ ਗਾਇਕ ਨੇ ਦਿੱਤੀ ਨਸੀਹਤ, ਟਵਿਟਰ ‘ਤੇ ਭਾਸ਼ਣ ਛੱਡ ਅਸਲੀ ਕੰਮ ਕਰਨਾ ਚਾਹੀਦਾ ਹੈ

By  Jagroop Kaur May 12th 2021 08:16 PM

ਦੇਸ਼ ਭਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ।ਇਸ ਦੌਰਾਨ ਦੇਸ਼ ਦੀਆਂ ਕਈ ਸੰਸਥਾਵਾਂ ਲੋਕਾਂ ਦੀ ਮਦਦ ਕਰਨ ਲਈ ਅੱਗੇ ਆ ਰਹੀਆ ਹਨ। ਇਸ ਦੌਰਾਨ ਪੌਪ ਗਾਇਕ ਅਤੇ ਰੈਪਰ ਮੀਕਾ ਸਿੰਘ ਕੋਰੋਨਾ ਦੇ ਸੰਕਟ ਦੌਰਾਨ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਏ ਹਨ।

Mika Singh Started Langar Sewa said leave twitter time to do something in real

ਮੀਕਾ ਨੇ ਕਿਹਾ ਕਿ ਜਦੋਂ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਹੋਇਆ ਅਤੇ ਕਿਸਾਨਾਂ ਨੂੰ ਮਦਦ ਦੀ ਲੋੜ ਪਈ ਤਾਂ ਲੋਕ ਟਵਿੱਟਰ-ਬਾਜ਼ੀ ਵਿਚ ਸ਼ਾਮਲ ਹੋਏ, ਉਹ ਟਵੀਟ ਕਰਦੇ ਰਹੇ ਕਿ ਅਸੀਂ ਇਹ ਕਰਾਂਗੇ, ਉਹ ਕਰਾਂਗੇ, ਪਰ ਕੁਝ ਨਹੀਂ ਕੀਤਾ ਗਿਆ। ਟਵਿੱਟਰ ਪਰ ਸਮਰਥਨ ਦਿਖਾਉਣ ਦੀ ਜ਼ਰੂਰਤ ਨਹੀਂ ਮਿਲਦੀ। ਘਰ ਤੋਂ ਬਾਹਰ ਤੇ ਹਕੀਕਤ ਵਿੱਚ ਮਦਦ ਕਰੋ।'Punjabi singer Mika Singh initiates 'langar seva'; asks people to 'get off social media and help people'

Raed More : ਪੰਜਾਬ ‘ਚ ਕੋਰੋਨਾ ਤੋਂ ਰਾਹਤ ਦੀ ਖ਼ਬਰ, 7 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ…

ਮੀਕਾ ਨੇ ਕਿਹਾ ਕਿ ਜਦੋਂ ਵੀ ਕੋਈ ਮਸਲਾ ਹੁੰਦਾ ਹੈ, ਲੋਕ ਟਵਿੱਟਰ 'ਤੇ ਲਿਖਣਾ ਸ਼ੁਰੂ ਕਰ ਦਿੰਦੇ ਹਨ। ਲੋਕਾਂ ਨੂੰ ਮੇਰੀ ਨਿਮਰ ਬੇਨਤੀ ਹੈ ਕਿ ਅਸਲ ਵਿਚ ਮਦਦ ਕਰੋ ਅਤੇ ਬਿਆਨਬਾਜ਼ੀ ਦੇਣਾ ਬੰਦ ਕਰੋ।

 

ਲੋਕ ਕੋਰੋਨਾਵਾਇਰਸ ਦੀ ਬਜਾਏ ਭੁੱਖੇ ਮਰ ਰਹੇ ਹਨ ,ਉਨ੍ਹਾਂ ਲੋਕਾਂ ਬਾਰੇ ਵੀ ਚਿੰਤਾ ਕਰਨੀ ਚਾਹੀਦੀ ਹੈ ਜਿਹੜੇ ਅਜੇ ਵੀ ਜਿੰਦਾ ਅਤੇ ਸੜਕ ਤੇ ਹਨ। ਸੜਕ 'ਤੇ ਰਹਿਣ ਵਾਲੇ ਲੋਕਾਂ ਨੂੰ ਭੋਜਨ ਦੀ ਜ਼ਰੂਰਤ ਹੈ, ਬੇਰੁਜ਼ਗਾਰਾਂ ਨੂੰ ਭੋਜਨ ਦੀ ਜ਼ਰੂਰਤ ਹੈ, ਲੋਕਾਂ ਕੋਲ ਪੀਣ ਲਈ ਪਾਣੀ ਨਹੀਂ, ਪਹਿਨਣ ਲਈ ਕੱਪੜੇ ਅਤੇ ਸੌਣ ਲਈ ਜਗ੍ਹਾ ਨਹੀਂ ਹੈ ਤੇ ਇਹ ਸਮਾਂ ਹੈ ਜਦੋਂ ਅਸੀਂ ਜ਼ਿੰਦਗੀ ਨੂੰ ਧਿਆਨ ਵਿਚ ਰੱਖਦੇ ਹਾਂ।

ਮੀਕਾ ਸਿੰਘ ਹੋਰਨਾਂ ਕੁਝ ਕਲਾਕਾਰਾਂ ਵਿਚੋਂ ਇਕ ਹਨ ਜੋ ਸਮੇ ਸਮੇਂ 'ਤੇ ਜਰੂਰਤਮੰਦ ਦੀ ਮਦਦ ਲਈ ਅੱਗੇ ਆਉਂਦੇ ਹਨ ਓਹਨਾ ਕਿਸਾਨਾਂ ਦੇ ਹਿੱਤ 'ਚ ਬੋਲਦੇ ਹੋਏ ਵੀ ਕੀਆਹ ਸੀ ਕਿ ਕਿਸਾਨਾ ਦੀ ਸਰਕਾਰ ਜਲਦੀ ਸੁਣੇ ਅਤੇ ਸਹੀ ਫੈਸਲਾ ਕਿਸਾਨਾਂ ਲਈ ਕਰੇ , ਤਾਂ ਜੋ ਉਹ ਸੜਕਾਂ ਤੇ ਮਰਨ ਨਹੀਂ।

Related Post