ਪੰਜਾਬੀ ਗਾਇਕ ਰਾਏ ਜੁਝਾਰ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ

By  Shanker Badra May 8th 2018 01:49 PM -- Updated: May 8th 2018 02:13 PM

ਪੰਜਾਬੀ ਗਾਇਕ ਰਾਏ ਜੁਝਾਰ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ:ਪੰਜਾਬੀ ਗਾਇਕਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਪਰ ਹੁਣ ਇੱਕ ਹੋਰ ਪੰਜਾਬੀ ਗਾਇਕ ਨੂੰ ਫ਼ੋਨ 'ਤੇ ਧਮਕੀ ਮਿਲੀ ਹੈ।Punjabi Singer Rai Jujhar Threat Killਪੰਜਾਬੀ ਗਾਇਕ ਰਾਏ ਜੁਝਾਰ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।ਰਾਏ ਜੁਝਾਰ ਨੇ ਅਜਿਹੀਆਂ ਘਟਨਾਵਾਂ 'ਤੇ ਦੁੱਖ ਪ੍ਰਗਟ ਕੀਤਾ ਹੈ।ਰਾਏ ਜੁਝਾਰ ਨੇ ਕਿਹਾ ਫੋਨ 'ਤੇ ਕੁਝ ਸ਼ਰਾਰਤੀ ਅਨਸਰਾਂ ਨੇ ਮੇਰੇ ਨਾਲ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ।Punjabi Singer Rai Jujhar Threat Killਉਨ੍ਹਾਂ ਕਿਹਾ ਕਿ ਮੈਂ ਮਾੜੇ ਗੀਤ ਗਾਉਂਦਾ ਹਾਂ, ਜੋ ਕਿ ਗਲਤ ਹੈ।ਮੈਂ ਧਾਰਮਿਕ ਐਲਬਮਾਂ ਦੇ ਨਾਲ-ਨਾਲ ਸੱਭਿਆਚਾਰਕ ਗੀਤ ਗਾਏ ਹਨ।Punjabi Singer Rai Jujhar Threat Killਉਨ੍ਹਾਂ ਨੇ ਕਿਹਾ ਕਿ ਮੇਰੇ ਗੀਤਾਂ ਦੇ ਵਿਚੋਂ ਕੋਈ ਇਕ-ਅੱਧਾ ਗੀਤ ਮਾੜਾ ਹੋ ਸਕਦਾ ਹੈ ਪਰ ਬਾਕੀ ਮੇਰੇ ਸਾਰੇ ਗੀਤ ਪਰਿਵਾਰ 'ਚ ਬੈਠ ਕੇ ਦੇਖੇ ਤੇ ਸੁਣੇ ਜਾ ਸਕਦੇ ਹਨ।ਇਸ ਸਬੰਧੀ ਰਾਏ ਜੁਝਾਰ ਨੇ ਥਾਣਾ ਸਿਟੀ ਖਰੜ ਵਿਖੇ ਸ਼ਿਕਾਇਤ ਦੇ ਦਿੱਤੀ ਹੈ ਤੇ ਪੁਲਸ ਆਪਣੀ ਕਾਰਵਾਈ ਕਰ ਰਹੀ ਹੈ। -PTCNews

Related Post