ਗੰਨ ਕਲਚਰ ਨੂੰ ਵਧਾਵਾ ਦੇਣਾ ਮਸ਼ਹੂਰ ਗਾਇਕ ਨੂੰ ਪਿਆ ਭਾਰੀ

By  Jagroop Kaur January 5th 2021 06:47 PM

ਪੰਜਾਬੀ ਗਾਇਕ ਅਤੇ ਵਿਵਾਦ ਇਕ ਦੂਜੇ ਦਾ ਸਾਥੀ ਹੀ ਹਨ , ਨਿਤ ਦਿਨ ਗਾਇਕਾਂ ਨਾਲ ਜੁੜੇ ਵਿਵਾਦ ਸਾਹਮਣੇ ਆਉਂਦੇ ਰਹਿੰਦੇ ਹਨ , ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਪੰਜਾਬੀ ਗੀਤਕਾਰ ਸ਼੍ਰੀ ਬਰਾੜ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼੍ਰੀ ਬਰਾੜ ਵਿਵਾਦਾਂ ’ਚ ਘਿਰ ਚੁੱਕੇ ਹਨ, ਜਿਨ੍ਹਾਂ ਨੂੰ ਇਕ ਗੀਤ ਦੇ ਚਲਦਿਆਂ ਗ੍ਰਿਫਤਾਰ ਕੀਤਾ ਗਿਆ ਹੈ।Shree Brar Biography, Age, Height, Birthplace | Punjabi Celebritiesਹੋਰ ਪੜ੍ਹੋ :ਜਾਣੋ ਕਿਓਂ ਦੁਸਾਂਝਾਂ ਵਾਲਾ ਰੱਖਣਾ ਚਾਹੁੰਦਾ ਹੈ ਕੰਗਨਾ ਰਣੌਤ ਨੂੰ ਆਪਣੀ PR Jaan Lyrics - Barbie Maan Ft. Shree Brar - OriginalLyricਸ਼੍ਰੀ ਬਰਾੜ ਦੀ ਗ੍ਰਿਫਤਾਰੀ ‘ਜਾਨ’ ਗੀਤ ਨੂੰ ਲੈ ਕੇ ਕੀਤੀ ਗਈ ਹੈ ਤੇ ਗੀਤ ਨਾਲ ਜੁੜੀ ਬਾਕੀ ਟੀਮ ’ਤੇ ਵੀ ਪੁਲਿਸ ਕਾਰਵਾਈ ਕਰ ਰਹੀ ਹੈ। ਥਾਣਾ ਸਿਵਲ ਲਾਈਨ ਵਿਖੇ ਦਰਜ ਮਾਮਲੇ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਸ਼੍ਰੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼੍ਰੀ ਬਰਾੜ ’ਤੇ ਆਈ. ਪੀ. ਸੀ. ਦੀ ਧਾਰਾ 294 ਤੇ 540 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗੀਤ ਦੀ ਬਾਕੀ ਟੀਮ ’ਤੇ ਵੀ ਇਨ੍ਹਾਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਹੋਰ ਪੜ੍ਹੋ : ਕੰਗਨਾ ਨੇ ਪੁੱਛਿਆ #Diljit_Kitthe_aa, ਤਾਂ ਫਿਰ ਜਾਣੋ ਕੀ ਦਿੱਤਾ ਦੁਸਾਂਝਾਂ ਵਾਲੇ ਨੇ ਜਵਾਬ GUN PUCHDI | SHREE BRAR | MUSIC VIDEO | LATEST PUNJABI SONG 2020 | RIPPLE  MUSIC - YouTube ਦੱਸਣਯੋਗ ਹੈ ਕਿ ‘ਜਾਨ’ ਗੀਤ ਗਾਇਕਾ ਬਾਰਬੀ ਮਾਨ ਵਲੋਂ ਗਾਇਆ ਗਿਆ ਹੈ। ਇਸ ਗੀਤ ’ਚ ਬਾਰਬੀ ਮਾਨ, ਗੁਰਨੀਤ ਦੋਸਾਂਝ ਤੇ ਸ਼੍ਰੀ ਬਰਾੜ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ। ਗੀਤ ਦੇ ਬੋਲ ਵੀ ਸ਼੍ਰੀ ਬਰਾੜ ਵਲੋਂ ਲਿਖੇ ਗਏ ਹਨ। ਗੀਤ ’ਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਤੇ ਪੁਲਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ’ਤੇ ਪਟਿਆਲਾ ਪੁਲਿਸ ਵਲੋਂ ਐਕਸ਼ਨ ਲਿਆ ਗਿਆ ਹੈ।

Related Post