ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ 

By  Joshi September 21st 2018 11:44 PM

ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ

ਕੈਨੇਡਾ 'ਚ ਪੰਜਾਬੀ ਟਰੱਕ ਡ੍ਰਾਈਵਰ ਨੂੰ 41 ਕਿਲੋਗ੍ਰਾਮ ਕੋਕੀਨ, ਅਤੇ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।  ਨਸ਼ੀਲੇ ਪਦਾਰਥ ਦੀ ਤਸਕਰੀ ਵਾਲੇ ਦਾ ਨਾਮ ਇੰਦਰਜੀਤ ਹੈ।

ਮਿਸ਼ੀਗਨ ਸਟੇਟ ਪੁਲਿਸ ਨੇ ਕਿਹਾ ਕਿ ਭਿੰਦਰ ਕੋਲੋਂ ਟਰੱਕ ਦੇ ਵਿੱਚੋਂ 41 ਕਿਲੋਗ੍ਰਾਮ ਕੋਕੀਨ ਅਤੇ ਹੈਰੋਇਨ ਮਿਲੀ ਹੈ।  ਕੈਨੇਡੀਅਨ ਟਰੱਕ ਡਰਾਈਵਰ ਉੱਤੇ ਹੈਰੋਇਨ ਦੀ ਤਸਕਰੀ ਕਰਨ ਦਾ ਇਲਜ਼ਾਮ ਹੈ।

ਐੱਮ.ਐੱੱਸ.ਪੀ. ਦੇ ਇੱਕ ਜਵਾਨ ਮੁਤਾਬਕ ਡ੍ਰਾਈਵਰ ਜਾਂਚ ਦੌਰਾਨ ਬਹੁਤ ਘਬਰਾਇਆ ਹੋਇਆ ਸੀ। ਜਾਂਚ ਦੌਰਾਨ ਭਿੰਦਰ ਦੇ ਟਰੱਕ 'ਚੋਂ ਕਈ ਕਿਸਮ ਦੇਂ ਗੈਰਕਾਨੂੰਨੀ ਨਸ਼ੀਲੇ ਪਦਾਰਥ ਮਿਲੇ ਸਨ।

Punjabi trucker busted with 41 kilograms of cocaine in Canadaਭਿੰਦਰ ਦੀ  ਗ੍ਰਿਫਤਾਰੀ ਦੌਰਾਨ ਉਸਦੇ ਬਿਆਨ ਸਨ ਕਿ ਨਸ਼ੀਲੇ ਪਦਾਰਥਾਂ ਦੇ ਬੈਗ ਉਸਦੇ ਨਹੀਂ ਸਨ।  ਪੁਲਿਸ ਨੂੰ ਟਰੱਕ ਦੀ ਖੋਜ ਦੌਰਾਨ ਦੋ ਫੋਨ, ਇਕ ਜੀਪੀਐਸ ਅਤੇ ਕੁਝ ਕਾਗਜ਼ ਲੱਭੇ ਹਨ।

ਬਰਾਮਦ ਨਸ਼ੀਲੇ ਪਦਾਰਥਾਂ ਵਿਚ ੪੧.੨੪ ਕਿਲੋਗ੍ਰਾਮ ਕੋਕੀਨ ਅਤੇ ੧.੩੯ ਕਿਲੋਗ੍ਰਾਮ ਹੇਰੋਇਨ ਬਰਾਮਦ ਹੋਈ ਹੈ। ਭਿੰਦਰ ਵੱਲੋਂ ਏਜੰਟਾਂ ਨੂੰ ਦਿੱਤੀ ਜਾਣਕਾਰੀ ਮੁਤਾਬਕ ਨਸ਼ੇ ਦੀ ਖੇਪ ਨੂੰ ਅਮਰੀਕਾ ਤੋਂ ਕਨੇਡਾ ਤੱਕ ਤਸਕਰੀ ਕੀਤਾ ਜਾਣਾ ਸੀ।

—PTC News

Related Post