ਪੰਜਾਬ 'ਚ ਕੋਰੋਨਾ ਪਾਜ਼ਿਟਿਵ ਮਾਮਲਿਆਂ ਦੀ ਦਰ 'ਚ 5.8% ਤੱਕ ਆਈ ਗਿਰਾਵਟ

By  Jagroop Kaur May 30th 2021 06:47 PM

ਪੰਜਾਬ ਵਿੱਚ ਪਹਿਲਾਂ ਨਾਲੋਂ ਕੋਰੋਨਾ ਦੇ ਮਾਮਲਿਆਂ 'ਚ ਥੋੜੀ ਗਿਰਾਵਟ ਆਉਂਦੀ ਨਜ਼ਰ ਆ ਰਹੀ ਹੈ। ਨਵੇਂ ਕੋਰੋਨਾ ਕੇਸਾਂ ਦੇ ਨਾਲ ਹੁਣ ਪੌਜ਼ੇਟਿਵਿਟੀ ਰੇਟ ਵੀ ਘਟਿਆ ਹੈ।ਪੰਜਾਬ ਵਿੱਚ ਪਿਛਲੇ 16 ਦਿਨਾਂ ਅੰਦਰ ਕੋਵਿਡ ਪੌਜ਼ੇਟਿਵਿਟੀ ਰੇਟ 13.51 ਫੀਸਦ ਤੋਂ ਘਟਕੇ 5.8 ਫੀਸਦ ਤੇ ਆ ਗਿਆ ਹੈ।ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, ਰੋਜ਼ਾਨਾ ਨਵੇਂ ਕੋਰੋਨਵਾਇਰਸ ਮਾਮਲਿਆਂ ਵਿਚ ਵੀ ਗਿਰਾਵਟ ਦੇਖੀ ਜਾ ਰਹੀ ਹੈ।ਸ਼ੁੱਕਰਵਾਰ ਨੂੰ ਪੌਜ਼ੇਟਿਵਿਟੀ ਦਰ ਘਟ ਕੇ 5.12 ਪ੍ਰਤੀਸ਼ਤ ਰਹਿ ਗਈ ਸੀ।Covid-19 has returned: Tips to protect yourself and others - Coronavirus  Outbreak News

Read More : ਖ਼ੌਫ਼ਨਾਕ : ਕੈਨੇਡਾ ਦੇ ਸਕੂਲ ‘ਚ ਮਿਲੇ 200 ਤੋਂ ਵੱਧ ਬੱਚਿਆਂ ਦੇ ਕੰਕਾਲ, ਪ੍ਰਧਾਨ…

ਹਾਲਾਂਕਿ, ਕੇਸਾਂ ਦੀ ਮੌਤ ਦਰ, ਜੋ ਕਿ 2.4% ਹੈ, ਰਾਜ ਦੇ ਸਿਹਤ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।ਅੰਕੜਿਆਂ ਅਨੁਸਾਰ ਪੰਜਾਬ 'ਚ ਨਵੇਂ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ ਘਟ ਰਹੀ ਹੈ। ਰਾਜ ਵਿਚ 12 ਮਈ ਨੂੰ ਇਕੋ ਦਿਨ ਵਿੱਚ 8,000 ਮਾਮਲੇ ਸਾਹਮਣੇ ਆਏ ਸੀ ਜਦਕਿ 28 ਮਈ ਨੂੰ ਇਹ ਘਟਕੇ 4,000 ਤੋਂ ਘੱਟ ਰਹਿ ਗਏ।ਰਾਜ ਵਿਚ 8 ਮਈ ਨੂੰ ਸਭ ਤੋਂ ਵੱਧ ਇਕੋ 'ਚ ਦਿਨ 9,100 ਤਾਜ਼ਾ ਕੇਸ ਦਰਜ ਹੋਏ ਸੀ।

Read More :  ਕੋਰੋਨਾ ਵਾਇਰਸ ਨੂੰ ਲੈਕੇ ਕੇਂਦਰ ਨੇ ਨਿਜੀ ਚੈਨਲਾਂ ਲਈ ਜਾਰੀ ਕੀਤੀ ਐਡਵਾਇਜ਼ਰੀ

ਅੰਕੜਿਆਂ ਅਨੁਸਾਰ 12 ਮਈ ਨੂੰ ਪੰਜਾਬ ਦੀ ਕੋਵਿਡ ਪੌਜ਼ੇਟਿਵਿਟੀ ਦਰ 13.51 ਫੀਸਦ ਰਹੀ ਜਦੋਂਕਿ ਬਠਿੰਡਾ, ਫਾਜ਼ਿਲਕਾ ਅਤੇ ਮੁਹਾਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਰਾਜ ਦੀ ਸਮੁੱਚੀ ਪੌਜ਼ੇਟਿਵਿਟੀ ਦਰ ਨਾਲੋਂ ਵਧੇਰੇ ਰਿਕਾਰਡ ਕੀਤੀ ਗਈ। ਸ਼ੁੱਕਰਵਾਰ ਨੂੰ ਪੌਜ਼ੇਟਿਵਿਟੀ ਦਰ ਘਟ ਕੇ 5.12 ਪ੍ਰਤੀਸ਼ਤ ਰਹਿ ਗਈ। ਐਕਟਿਵ ਮਾਮਲਿਆਂ ਦੀ ਗਿਣਤੀ ਵੀ ਰਾਜ ਵਿੱਚ 12 ਮਈ ਨੂੰ 79,963 ਤੋਂ 28 ਮਈ ਨੂੰ ਘੱਟ ਕੇ 44,964 ਹੋ ਗਈ ਹੈ।

Related Post