ਰਾਹੁਲ ਗਾਂਧੀ ਦੀ ਪਹਿਲੀ ਰੈਲੀ 'ਚ ਦਿਖਿਆ ਪੰਜਾਬ ਦੇ ਲੀਡਰਾਂ ਦਾ ਸਿਆਸੀ ਕਲੇਸ਼

By  Shanker Badra April 30th 2018 10:29 AM

ਰਾਹੁਲ ਗਾਂਧੀ ਦੀ ਪਹਿਲੀ ਰੈਲੀ 'ਚ ਦਿਖਿਆ ਪੰਜਾਬ ਦੇ ਲੀਡਰਾਂ ਦਾ ਸਿਆਸੀ ਕਲੇਸ਼:ਪੰਜਾਬ ਦੇ ਅੰਦਰ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਪੰਜਾਬ ਦੇ ਲੀਡਰਾਂ ਦਾ ਸਿਆਸੀ ਕਲੇਸ਼ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਵਲੋਂ ਦਿੱਲੀ 'ਚ ਕੀਤੀ ਗਈ ਰੈਲੀ ਦੌਰਾਨ ਵੀ ਸਾਹਮਣੇ ਆਇਆ ਹੈ।Rahul Gandhi's first rally clash between Punjab Political leadersਰੈਲੀ ਵਿਚ ਪੰਜਾਬ ਕਾਂਗਰਸ ਦੇ ਦੋ ਦਰਜਨ ਤੋਂ ਜ਼ਿਆਦਾ ਵਿਧਾਇਕ ਗ਼ੈਰ-ਹਾਜ਼ਰ ਰਹੇ।ਇਹ ਸਾਰੇ ਵਿਧਾਇਕ ਪੰਜਾਬ ਕੈਬਨਿਟ ਦੇ ਵਿਸਤਾਰ ਤੋਂ ਬਾਅਦ ਹੀ ਪਾਰਟੀ ਨਾਲ ਨਾਰਾਜ਼ ਚੱਲ ਰਹੇ ਹਨ।Rahul Gandhi's first rally clash between Punjab Political leadersਗ਼ੈਰ-ਹਾਜ਼ਰ ਰਹਿਣ ਵਾਲੇ ਵਿਧਾਇਕਾਂ ਵਿਚ ਗੁਰਕੀਰਤ ਸਿੰਘ ਕੋਟਲੀ,ਪਰਮਿੰਦਰ ਸਿੰਘ ਪਿੰਕੀ, ਦਰਸ਼ਨ ਸਿੰਘ ਬਰਾੜ, ਰਣਦੀਪ ਨਾਭਾ, ਨਵਤੇਜ ਸਿੰਘ ਚੀਮਾ, ਪ੍ਰਗਟ ਸਿੰਘ, ਰਾਣਾ ਗੁਰਜੀਤ ਸਿੰਘ, ਰਮਨਜੀਤ ਸਿੰਘ ਸਿੱਕੀ, ਅਜੈਬ ਸਿੰਘ ਭੱਟੀ ਆਦਿ ਸ਼ਾਮਲ ਸਨ।ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਰਾਹੁਲ ਗਾਂਧੀ ਦੀ ਦਿੱਲੀ ਦੇ ਵਿੱਚ ਇਹ ਪਹਿਲੀ ਰੈਲੀ ਸੀ।Rahul Gandhi's first rally clash between Punjab Political leadersਐਤਵਾਰ ਨੂੰ ਦਿੱਲੀ ਵਿਚ ਹੋਈ ਰੈਲੀ ਦੌਰਾਨ ਪਾਰਟੀ ਦੇ 77 ਵਿਧਾਇਕਾਂ 'ਚੋਂ ਇਕ-ਤਿਹਾਈ ਵਿਧਾਇਕਾਂ ਦੇ ਗਾਇਬ ਰਹਿਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਪਾਰਟੀ ਦੀ ਸੂਬਾਈ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਦੀ ਲੀਡਰਸ਼ਿਪ ਉੱਤੇ ਵੀ ਸਵਾਲ ਖੜ੍ਹੇ ਹੋਏ ਹਨ। -PTCNews

Related Post