ਰਾਏਕੋਟ :ਐਬੂਲੈਂਸ ਅਤੇ ਟੈਪੂ ਦਰਮਿਆਨ ਹੋਈ ਭਿਆਨਿਕ ਟੱਕਰ ,ਇੱਕ ਵਿਅਕਤੀ ਦੀ ਮੌਤ , ਦੋ ਜ਼ਖ਼ਮੀ

By  Shanker Badra August 25th 2018 09:47 PM -- Updated: August 25th 2018 09:48 PM

ਰਾਏਕੋਟ : ਐਬੂਲੈਂਸ ਅਤੇ ਟੈਪੂ ਦਰਮਿਆਨ ਹੋਈ ਭਿਆਨਿਕ ਟੱਕਰ ,ਇੱਕ ਵਿਅਕਤੀ ਦੀ ਮੌਤ ,ਦੋ ਜ਼ਖ਼ਮੀ:ਰਾਏਕੋਟ ਦੇ ਨੇੜਲੇ ਪਿੰਡ ਗੋਂਦਵਾਲ ਕੋਲ ਇੱਕ ਐਂਬੂਲੈਂਸ ਅਤੇ ਟੈਂਪੂ ਦਰਮਿਆਨ ਭਿਆਨਿਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੋ ਜ਼ਖ਼ਮੀ ਹੋ ਗਏ ਹਨ।ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦੀ ਪਛਾਣ ਸੌਰਵ ਭੱਟੀ ਵਜੋਂ ਹੋਈ ਹੈ ,ਜੋ ਕਿ ਸੁਧਾਰ ਮੁੱਲਾਂਪੁਰ ਨੇੜੇ ਸਥਿਤ ਟੋਲ ਪਲਾਜ਼ਾ 'ਤੇ ਤਾਇਨਾਤ ਸੀ। ਇਸ ਤੋਂ ਇਲਾਵਾ ਐਂਬੂਲੈਂਸ ਦਾ ਡਰਾਈਵਰ ਅਤੇ ਟੈਂਪੂ ਸਵਾਰ ਇੱਕ ਲੜਕੀ ਜੋ ਗੰਭੀਰ ਰੂਪ ਵਿੱਚ ਜ਼ਖਮੀ ਹਨ ,ਉਨ੍ਹਾਂ ਨੂੰ ਇਲਾਜ ਦੇ ਲਈ ਸਥਾਨਕ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ। -PTCNews

Related Post