ਰਾਜਸਥਾਨ ਦੀ ਚੰਬਲ ਨਦੀ 'ਚ 40 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, 14 ਲਾਸ਼ਾਂ ਬਰਾਮਦ

By  Shanker Badra September 16th 2020 04:39 PM

ਰਾਜਸਥਾਨ ਦੀ ਚੰਬਲ ਨਦੀ 'ਚ 40 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, 14 ਲਾਸ਼ਾਂ ਬਰਾਮਦ:ਜੈਪੁਰ :  ਰਾਜਸਥਾਨ ਦੇ ਕੋਟਾ ਜ਼ਿਲੇ ਦੇ ਚੰਬਲ ਨਦੀ ਵਿੱਚ ਬੁੱਧਵਾਰ ਸਵੇਰੇ ਕਰੀਬ 40-50 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਪਲਟਨ ਦੀ ਖ਼ਬਰ ਮਿਲੀ ਹੈ। ਇਸ ਘਟਨਾ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ।

ਰਾਜਸਥਾਨ ਦੀ ਚੰਬਲ ਨਦੀ 'ਚ 40 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, 14 ਲਾਸ਼ਾਂ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਖਾਤੌਲੀ ਦੇ ਚੰਬਲ ਢੀਬਰੀ ਪਿੰਡ ਤੋਂ ਕੁਝ ਦਰਸ਼ਨਾਰਥੀ ਕਿਸ਼ਤੀ ਤੋਂ ਨਦੀ ਪਾਰ ਬੂੰਦੀ ਜ਼ਿਲ੍ਹੇ 'ਚ ਸਥਿਤ ਕਮਲੇਸ਼ਵਰ ਮਹਾਦੇਵ ਦੇ ਮੰਦਰ ਜਾ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਕਿਸ਼ਤੀ 'ਤੇ ਸਮਰੱਥਾ ਤੋਂ ਵੱਧ ਭਾਰ ਹੋਣ ਕਾਰਨ ਕਿਸ਼ਤੀ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰ ਗਿਆ ਹੈ।

ਰਾਜਸਥਾਨ ਦੀ ਚੰਬਲ ਨਦੀ 'ਚ 40 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, 14 ਲਾਸ਼ਾਂ ਬਰਾਮਦ

ਇਸ ਹਾਦਸੇ ਤੋਂ ਬਾਅਦ 30 ਤੋਂ 35 ਵਿਅਕਤੀ ਖ਼ੁਦ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਨਿਕਲ ਗਏ। ਹੁਣ ਤੱਕ 14 ਲਾਸ਼ਾਂ ਕੱਢੀਆਂ ਜਾ ਚੁਕੀਆਂ ਹਨ। ਇਨ੍ਹਾਂ ਚੋਂ ਮਨਸਾਰਾਮ (30) ਉਮਾ ਬਾਈ (27), ਹੇਮਰਾਜ (37), ਪ੍ਰੇਮਬਾਈ ਗੁੱਜਰ (52) ਦੀ ਪਛਾਣ ਹੋਈ ਹੈ। ਇਹ ਚਾਰੋਂ ਕੋਟਾ ਜ਼ਿਲ੍ਹੇ ਦੇ ਬਰਨਾਹਾਲੀ ਪਿੰਡ ਦੇ ਸਨ।

ਰਾਜਸਥਾਨ ਦੀ ਚੰਬਲ ਨਦੀ 'ਚ 40 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, 14 ਲਾਸ਼ਾਂ ਬਰਾਮਦ

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਵਿੱਚ ਕਿਹਾ, "ਕੋਟਾ ਵਿੱਚ ਥਾਣਾ ਖਟੌਲੀ ਦੇ ਖੇਤਰ ਵਿੱਚ ਚੰਬਲ ਦਿਬਰੀ ਨੇੜੇ ਕਿਸ਼ਤੀ ਦੇ ਪਲਟ ਜਾਣ ਦੀ ਘਟਨਾ ਬਹੁਤ ਦੁਖਦਾਈ ਅਤੇ ਮੰਦਭਾਗੀ ਹੈ। ਪੀੜਤ ਪਰਿਵਾਰਾਂ ਨਾਲ ਮੇਰਾ ਡੂੰਘਾ ਦੁੱਖ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਮੈਂ ਕੋਟਾ ਪ੍ਰਸ਼ਾਸਨ ਨਾਲ ਇਸ ਮੁੱਦੇ 'ਤੇ ਅਪਡੇਟਸ ਜਾਣਨ ਲਈ ਗੱਲ ਕੀਤੀ ਹੈ। ਅਧਿਕਾਰੀਆਂ ਨੂੰ ਤੁਰੰਤ ਰਾਹਤ ਅਤੇ ਬਚਾਅ ਕਾਰਜਾਂ ਰਾਹੀਂ ਲਾਪਤਾ ਲੋਕਾਂ ਦਾ ਪਤਾ ਲਗਾਉਣ ਦੀ ਹਦਾਇਤ ਵੀ ਕੀਤੀ ਹੈ। ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹੈ। ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਤੋਂ ਸਹਾਇਤਾ ਮਿਲੇਗੀ।"

-PTCNews

Related Post