ਬੱਗੀ ਵਿਚ ਬੈਠ ਕੇ ਲਾੜੇ ਦੇ ਘਰ ਪਹੁੰਚੀ ਲਾੜੀ ,ਦੇਖੋ ਅਨੌਖਾ ਵਿਆਹ

By  Shanker Badra October 16th 2019 01:16 PM

ਬੱਗੀ ਵਿਚ ਬੈਠ ਕੇ ਲਾੜੇ ਦੇ ਘਰ ਪਹੁੰਚੀ ਲਾੜੀ ,ਦੇਖੋ ਅਨੌਖਾ ਵਿਆਹ:ਰਾਜਸਥਾਨ : ਰਾਜਸਥਾਨਦੇ ਅਲਵਰ ਜ਼ਿਲੇ ਵਿਚ ਸੋਮਵਾਰ ਦੀ ਰਾਤ ਨੂੰ ਇੱਕ ਅਜਿਹਾ ਵਿਆਹ ਸਮਾਗਮ ਦੇਖਣ ਨੂੰ ਮਿਲਿਆ ਹੈ ,ਜਿਸ ਦੀ ਇਲਾਕੇ 'ਚ ਕਾਫ਼ੀ ਚਰਚਾ ਹੋ ਰਹੀ ਹੈ। ਜਿੱਥੇ ਇੱਕ ਦੁਲਹਨ ਗੱਡੀ ਵਿਚ ਬੈਠ ਕੇ ਲਾੜੇ ਦੇ ਘਰ ਪਹੁੰਚੀ , ਇਸ ਦੌਰਾਨ ਲਾੜਾ ਅਤੇ ਉਸ ਦੇ ਪਰਿਵਾਰ ਨੇ ਲਾੜੀ ਦਾ ਸਵਾਗਤ ਕੀਤਾ ਹੈ। ਇਸ ਤੋਂ ਬਾਅਦ ਲਾੜੀ ਅਤੇ ਲਾੜਾ ਦੋਵੇਂ ਬੱਗੀ ਵਿੱਚ ਬੈਠ ਕੇ ਵਿਆਹ ਵਾਲੀ ਥਾਂ 'ਤੇ ਪਹੁੰਚੇ। [caption id="attachment_350170" align="aligncenter" width="300"]Rajasthan Alwar district Bride Arrived groom house ਬੱਗੀ ਵਿਚ ਬੈਠ ਕੇ ਲਾੜੇ ਦੇ ਘਰ ਪਹੁੰਚੀ ਲਾੜੀ ,ਦੇਖੋ ਅਨੌਖਾ ਵਿਆਹ[/caption] ਇਸ ਵਿਆਹ ਸਮਾਗਮ ਵਿੱਚ ਬਹੁਤ ਸਾਰੇ ਸੰਦੇਸ਼ ਦਿੱਤੇ ਗਏ ਸਨ। ਇਹ ਵਿਆਹ ਪੂਰੀ ਤਰ੍ਹਾਂ ਵਾਤਾਵਰਣ ਅਨੁਕੂਲ ਬਣਾਇਆ ਗਿਆ ਸੀ। ਇਸ ਦੌਰਾਨ ਰਿਸ਼ਤੇਦਾਰਾਂ ਨੂੰ ਤੋਹਫੇ ਵਜੋਂ ਪੌਦੇ ਦਿੱਤੇ ਗਏ ਹਨ। ਇਸ ਦੌਰਾਨ ਬਰਾਤੀ, ਰਿਸ਼ਤੇਦਾਰਾਂ ਅਤੇ ਵਿਆਹ ਵਿਚ ਸ਼ਾਮਲ ਲੋਕਾਂ ਨੂੰ ਕਿਤੇ ਵੀ ਪਲਾਸਟਿਕ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਸੀ। ਇੰਨਾ ਹੀ ਨਹੀਂ ਵਿਆਹ ਦੇ ਕਾਰਡ ਵੀ ਕੱਪੜੇ 'ਤੇ ਛਾਪੇ ਗਏ ਸਨ ਅਤੇ ਰਿਸ਼ਤੇਦਾਰਾਂ ਨੂੰ ਡਿਜੀਟਲ ਕਾਰਡ ਭੇਜੇ ਗਏ ਸਨ। [caption id="attachment_350169" align="aligncenter" width="300"]Rajasthan Alwar district Bride Arrived groom house ਬੱਗੀ ਵਿਚ ਬੈਠ ਕੇ ਲਾੜੇ ਦੇ ਘਰ ਪਹੁੰਚੀ ਲਾੜੀ ,ਦੇਖੋ ਅਨੌਖਾ ਵਿਆਹ[/caption] ਇਸ ਦੌਰਾਨ ਵਿਆਹ ਵਿੱਚ ਸ਼ਾਮਲ ਹੋਏ ਸਾਰੇ ਮਹਿਮਾਨਾਂ ਨੂੰ ਸੰਵਿਧਾਨ ਦੀ ਕਿਤਾਬ ਅਤੇ ਪੌਦੇ ਵੰਡੇ ਗਏ ਹਨ। ਇਹੀ ਨਹੀਂ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਪਿੰਡ ਵਿੱਚ ਲਾੜੇ ਅਜੈ ਨੇ ਇੱਕ ਮੁਫਤ ਜਨਤਕ ਲਾਇਬ੍ਰੇਰੀ ਵੀ ਬਣਾਈ ਹੈ। [caption id="attachment_350167" align="aligncenter" width="300"]Rajasthan Alwar district Bride Arrived groom house ਬੱਗੀ ਵਿਚ ਬੈਠ ਕੇ ਲਾੜੇ ਦੇ ਘਰ ਪਹੁੰਚੀ ਲਾੜੀ ,ਦੇਖੋ ਅਨੌਖਾ ਵਿਆਹ[/caption] ਇਸ ਮੌਕੇ ਲਾੜੇ ਅਜੈ ਜਾਟਵ ਨੇ ਦੱਸਿਆ ਕਿ ਉਹ ਵਿਆਹ ਦੇ ਮੌਕੇ ਉੱਤੇ ਪਿੰਡ ਵਿੱਚ ਇੱਕ ਮੁਫਤ ਜਨਤਕ ਲਾਇਬ੍ਰੇਰੀ ਖੋਲ੍ਹ ਰਿਹਾ ਹੈ। ਉਸਨੇ ਦੱਸਿਆ ਕਿ ਉਹ ਚਾਹੁੰਦਾ ਹੈ ਕਿ ਬੱਚੇ ਅਤੇ ਪਿੰਡ ਦੇ ਲੋਕ ਸਾਹਿਤਕ ਬਣਨ, ਇਸ ਮੰਤਵ ਲਈ ਉਹ ਇਹ ਉਪਰਾਲਾ ਕਰ ਰਹੇ ਹਨ। ਅਜੇ ਹੈਦਰਾਬਾਦ ਦੀ ਇੱਕ ਕੰਪਨੀ ਵਿੱਚ ਕੰਮ ਕਰਦਾ ਹੈ। -PTCNews

Related Post