ਪਤਨੀ ਤੋਂ ਬਾਅਦ ਹੁਣ ਖੁਦ ਕੋਰੋਨਾ ਦੀ ਚਪੇਟ 'ਚ ਆਏ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ

By  Jagroop Kaur April 29th 2021 03:16 PM

ਕੋਰੋਨਾ ਵਾਇਰਸ ਦੇਸ਼ ਭਰ ਵਿਚ ਫੈਲਿਆ ਹੋਇਆ ਹੈ ਇਸ ਦੇ ਸੰਕ੍ਰਮਣ ਤੋਂ ਜਿਥੇ ਆਮ ਲੋਕ ਜੂਝ ਰਹੇ ਹਨ ਉਥੇ ਹੀ ਇਸ ਦਾ ਰੁੱਖ ਹੁਣ ਸਿਆਸੀ ਆਗੂਆਂ ਦੇ ਘਰਾਂ ਵਲ ਵੀ ਹੋ ਗਿਆ ਹੈ , ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਟਵੀਟ ਜ਼ਰੀਏ ਸ਼ੇਅਰ ਕੀਤੀ। ਉਹਨਾਂ ਨੇ ਲ਼ਿਖਿਆ, 'ਕੋਵਿਡ ਟੈਸਟ ਕਰਵਾਉਣ 'ਤੇ ਅੱਜ ਮੇਰੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਮੈਨੂੰ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਹਨ ਤੇ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ'।Rajasthan CM Ashok Gehlot Tests Positive For Covid-19 | OTV News

ਪੜ੍ਹੋ ਹੋਰ ਖ਼ਬਰਾਂ : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ‘ਚ ਦੁਕਾਨਾਂ ਤੇ ਮਾਲ ਖੋਲ੍ਹਣ ਬਾਰੇ ਵੱਡਾ ਫ਼ੈਸਲਾ

ਉਹਨਾਂ ਦੱਸਿਆ ਕਿ ਉਹ ਕੋਵਿਡ ਪ੍ਰੋਟੋਕੋਲ ਦਾ ਪਾਲਣ ਕਰਦੇ ਹੋਏ ਆਈਸੋਲੇਸ਼ਨ ਵਿਚ ਰਹਿ ਕੇ ਹੀ ਕੰਮ ਜਾਰੀ ਰੱਖਣਗੇ। ਦੱਸ ਦਈਏ ਕਿ ਬੀਤੇ ਦਿਨ ਅਸ਼ੋਕ ਗਹਿਲੋਤ ਦੀ ਪਤਨੀ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਦੀ ਜਾਣਕਾਰੀ ਵੀ ਉਹਨਾਂ ਨੇ ਖੁਦ ਟਵੀਟ ਕਰਕੇ ਦਿੱਤੀ ਸੀ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ – ਕਿੱਥੇ ਰਹਿਣਗੀਆਂ ਪਾਬੰਦੀਆਂ 

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਦੇਸ਼ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਹਰ ਦਿਨ ਨਵੇਂ ਕੋਰੋਨਾ ਦੇ ਮਰੀਜ਼ ਰਿਕਾਰਡ ਤੋੜ ਰਹੇ ਹਨ। Coronavirus Live Updates: Rajasthan Chief Minister Ashok Gehlot tests Covid  positive - India Todayਸਥਿਤੀ ਇਹ ਹੈ ਕਿ ਹਸਪਤਾਲਾਂ ਵਿਚ ਬਿਸਤਰੇ ਘੱਟ ਹੋ ਗਏ ਹਨ ਅਤੇ ਮਰੀਜ਼ ਬਿਸਤਰੇ ਦੀ ਉਡੀਕ ਵਿਚ ਦਮ ਤੋੜ ਰਹੇ ਹਨ। ਬੁੱਧਵਾਰ ਨੂੰ ਇਕ ਵਾਰ ਫਿਰ ਦੇਸ਼ ਭਰ ਵਿਚ ਰਿਕਾਰਡ 3 ਲੱਖ 79 ਹਜ਼ਾਰ 257 ਮਰੀਜ਼ ਸਾਹਮਣੇ ਆਏ, ਜਦੋਂਕਿ 3,645 ਵਿਅਕਤੀਆਂ ਦੀ ਮੌਤ ਹੋਈ।

Related Post