ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਵਿਦਿਆਰਥੀਆਂ ਨੇ ਹੜ੍ਹਤਾਲ ਕੀਤੀ ਸਮਾਪਤ

By  Jashan A March 19th 2019 07:49 PM

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਵਿਦਿਆਰਥੀਆਂ ਨੇ ਹੜ੍ਹਤਾਲ ਕੀਤੀ ਸਮਾਪਤ,ਪਟਿਆਲਾ: ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਵਿਦਿਆਰਥੀਆਂ ਨੇ ਹੜ੍ਹਤਾਲ ਸਮਾਪਤ ਕਰ ਦਿੱਤੀ ਹੈ। ਇਸ ਦੌਰਾਨ ਪ੍ਰਬੰਧਕੀ ਅਫ਼ਸਰ ਐੱਸ ਪੀ ਸਿੰਘ ਨੂੰ 3 ਮਹੀਨੇ ਦੀ ਜ਼ਬਰੀ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਪਿਛਲੇ ਦਿਨੀਂ ਮੈੱਸ ਦੇ ਘਟੀਆ ਖਾਣੇ ਨੂੰ ਲੈ ਕੇ ਯੂਨੀਵਰਸਿਟੀ ਅੰਦਰ ਹੰਗਾਮਾ ਹੋ ਗਿਆ ਸੀ।ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਆਵਾਜ਼ ਚੁੱਕਣ ਦੇ ਵਿਰੋਧ ਵਿੱਚ 6 ਵਿਦਿਆਰਥੀਆਂ ਨੂੰ ਸਸਪੈਂਡ ਕਰਕੇ ਯੂਨੀਵਰਸਿਟੀ ਤੋਂ ਬਾਹਰ ਕੱਢ ਦਿੱਤਾ ਸੀ।

ਹੋਰ ਪੜ੍ਹੋ:ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਮੈੱਸ ਦੇ ਘਟੀਆ ਖਾਣੇ ਦੇ ਵਿਰੁੱਧ ਵਿਦਿਆਰਥੀਆਂ ਨੇ ਸੜਕ ‘ਤੇ ਲਾਏ ਡੇਰੇ ,6 ਵਿਦਿਆਰਥੀ ਸਸਪੈਂਡ

ਜਿਸ ਤੋਂ ਬਾਅਦ ਰੋਸ ਵਜੋਂ ਸਾਰੀ ਯੂਨੀਵਰਸਿਟੀ ਉਨ੍ਹਾਂ 6 ਵਿਦਿਆਰਥੀਆਂ ਦੀ ਹਮਾਇਤ ‘ਤੇ ਉੱਤਰ ਆਈ ਸੀ ਅਤੇ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਮੈੱਸ ਦੇ ਘਟੀਆ ਖਾਣੇ ਦੇ ਵਿਰੁੱਧ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਖਿਲਾਫ਼ ਸੜਕ ‘ਤੇ ਹੀ ਡੇਰੇ ਲੈ ਲਏ ਸਨ।ਪਰ ਅੱਜ ਏ ਜੀ ਅਤੁੱਲ ਨੰਦਾ ਨੇ ਯੂਨੀਵਰਸਿਟੀ ਪ੍ਰਸਾਸ਼ਨ ਅਤੇ ਵਿਦਿਆਰਥੀਆਂ 'ਚ ਸਮਝੌਤਾ ਕਰਾਇਆ ਅਤੇ ਉਹਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ।

ਜਿਸ ਦੌਰਾਨ ਲੜਕੀਆਂ ਦੇ ਹੋਸਟਲ ਵਿਚ ਐਂਟਰੀ ਦਾ ਸਮ੍ਹਾ ਰਾਤ 12 ਵਜੇ ਤੱਕ ਕੀਤਾ ਨਾਲ ਹੀ ਮੈੱਸ ਦੇ ਖਾਣੇ ਵਿੱਚ ਸੁਧਾਰ ਦਾ ਵਾਅਦਾ ਵੀ ਕੀਤਾ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਹਰ ਹਫ਼ਤੇ ਖਾਣੇ ਨੂੰ ਚੈੱਕ ਕੀਤਾ ਜਾਵੇਗਾ।ਇਸ ਤੋਂ ਪਹਿਲਾਂ AG ਅਤੁੱਲ ਨੰਦਾ ਵਲੋਂ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਮੁਸ਼ਕਲਾਤ ਸਮਝੇ ਅਤੇ ਵਿਦਿਆਰਥੀਆਂ ਦੀ ਕੌਂਸਲਿੰਗ ਕੀਤੀ।

-PTC News

Related Post