ਰਾਜਪੁਰਾ :ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਗੁੰਡਾਗਰਦੀ ਦਾ ਨੰਗਾ ਨਾਚ ,ਮੌਜੂਦਾ ਕਾਂਗਰਸੀ ਸਰਪੰਚ 'ਤੇ ਕਾਤਲਾਨਾ ਹਮਲਾ

By  Shanker Badra November 16th 2019 11:33 AM

ਰਾਜਪੁਰਾ :ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਗੁੰਡਾਗਰਦੀ ਦਾ ਨੰਗਾ ਨਾਚ ,ਮੌਜੂਦਾ ਕਾਂਗਰਸੀ ਸਰਪੰਚ 'ਤੇ ਕਾਤਲਾਨਾ ਹਮਲਾ:ਰਾਜਪੁਰਾ : ਪੰਜਾਬ 'ਚ ਗੁੰਡਾਗਰਦੀ ਏਨੀ ਹੱਦ ਤੱਕ ਵੱਧ ਗਈ ਹੈ ,ਕਿ ਹਮਲਾਵਰਾਂ ਨੂੰ ਪੁਲਿਸ ਦਾ ਵੀ ਕੋਈ ਖੌਫ਼ ਨਹੀਂ ਰਿਹਾ ਹੈ। ਜਿਸ ਕਰਕੇ ਹਰ ਆਏ ਦਿਨ ਪੰਜਾਬ 'ਚ ਗੋਲੀਬਾਰੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹੈ। ਅਜਿਹਾ ਹੀ ਤਾਜ਼ਾ ਮਾਮਲਾ ਰਾਜਪੁਰਾ ਦੇ ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਦੇਖਣ ਨੂੰ ਮਿਲਿਆ ਹੈ।

Rajpura Civil Hospital Emergency department attack on the Congress sarpanch ਰਾਜਪੁਰਾ :ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਗੁੰਡਾਗਰਦੀ ਦਾ ਨੰਗਾ ਨਾਚ ,ਮੌਜੂਦਾ ਕਾਂਗਰਸੀ ਸਰਪੰਚ 'ਤੇ ਕਾਤਲਾਨਾ ਹਮਲਾ

ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਕੁੱਝ ਅਣਪਛਾਤੇ ਨੌਜਵਾਨਾਂ ਨੇ ਵੜ ਕੇ ਨੇੜਲੇ ਪਿੰਡ ਤਖਤੁ ਮਾਜਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਹਰ ਸੰਗਤ ਸਿੰਘ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ ਕਰਕੇ ਸਖ਼ਤ ਫੱਟੜ ਕਰ ਦਿਤਾ ਹੈ।

Rajpura Civil Hospital Emergency department attack on the Congress sarpanch ਰਾਜਪੁਰਾ :ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਗੁੰਡਾਗਰਦੀ ਦਾ ਨੰਗਾ ਨਾਚ ,ਮੌਜੂਦਾ ਕਾਂਗਰਸੀ ਸਰਪੰਚ 'ਤੇ ਕਾਤਲਾਨਾ ਹਮਲਾ

ਇਸ ਦੌਰਾਨ ਇਹ ਸਾਰੀ ਘਟਨਾ ਐਮਰਜੈਂਸੀ ਵਾਰਡ ਦੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕੁੱਝ ਨੌਜਵਾਨ ਬੇਸਬਾਲ ਲੈ ਕੇ ਐਮਰਜੈਂਸੀ ਵਾਰਡ 'ਚ ਦਾਖ਼ਲ ਹੁੰਦੇ ਨੇ ਅਤੇ ਕਾਂਗਰਸੀ ਸਰਪੰਚ ਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ ਕਰ ਦਿੰਦੇ ਹਨ। ਇਸ ਘਟਨਾ ਵਿਚ ਹਸਪਤਾਲ 'ਚ ਖੜੀ ਸਕਾਰਪਿਉ ਗੱਡੀ ਦੀ ਵੀ ਬੁਰੀ ਤਰਾਂ ਨਾਲ ਭੰਨਤੋੜ ਕੀਤੀ ਗਈ।

-PTCNews

Related Post