ਕੋਰੋਨਾ ਦਾ ਸੰਕਟ: ਟੀਵੀ 'ਤੇ ਮੁੜ ਪ੍ਰਸਾਰਿਤ ਹੋਵੇਗੀ 'ਰਮਾਇਣ'

By  Jashan A March 27th 2020 02:05 PM

ਨਵੀਂ ਦਿੱਲੀ: ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕੋਰੋਨਾ ਦੇ ਸੰਕਟ 'ਚ ਟੀਵੀ 'ਤੇ ਰਾਮਾਇਣ ਦਾ ਪ੍ਰਸਾਰਣ ਮੁੜ ਹੋਵੇਗਾ ਹੈ। ਉਹਨਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ 28 ਮਾਰਚ ਨੂੰ ਸਵੇਰੇ 9 ਵਜੇ ਦੂਰਦਰਸ਼ਨ 'ਤੇ ਆਗਾਜ ਹੋਵੇਗਾ।

ਇਹ ਪ੍ਰਸਾਰਨ ਸਵੇਰ 9 ਵਜੇ ਅਤੇ ਰਾਤ ਨੂੰ 9 ਵਜੇ ਹੋਇਆ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ ਵੀ ਇਸ ਦੀ ਲਪੇਟ ਵਿਚ ਆ ਚੁੱਕਿਆ ਹੈ। ਇਸ ਦੌਰਾਨ ਦੂਰਦਰਸ਼ਨ ਉਤੇ ਮੁੜ ਰਾਮਾਇਣ ਦਾ ਪ੍ਰਸਾਰਣ ਸ਼ੁਰੂ ਹੋ ਰਿਹਾ ਹੈ।

https://twitter.com/PrakashJavdekar/status/1243381573635825664?s=20

-PTC News

Related Post